ਜੇਕਰ ਤੁਸੀਂ ਵੀ ਆਨਲਾਈਨ ਖਾਣਾ ਆਰਡਰ ਕਰਦੇ ਹੋ ਤਾਂ ਸਾਵਧਾਨ, ਬੈਂਕ ਖਾਤੇ 'ਚੋਂ ਇੰਝ ਉੱਡ ਸਕਦੇ ਨੇ ਪੈਸੇ !!!

By  Jashan A July 29th 2019 03:25 PM -- Updated: July 29th 2019 03:26 PM

ਜੇਕਰ ਤੁਸੀਂ ਵੀ ਆਨਲਾਈਨ ਖਾਣਾ ਆਰਡਰ ਕਰਦੇ ਹੋ ਤਾਂ ਸਾਵਧਾਨ, ਬੈਂਕ ਖਾਤੇ 'ਚੋਂ ਇੰਝ ਉੱਡ ਸਕਦੇ ਨੇ ਪੈਸੇ !!!,ਆਨਲਾਈਨ ਫਰਾਡ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਹੁਣ ਤੱਕ ਕਈ ਲੋਕ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਮਾਮਲਾ ਇੰਦੌਰ ਦਾ ਹੈ, ਜਿਥੇ 42 ਸਾਲਾ ਸਾਫਟਵੇਅਰ ਇੰਜੀਨੀਅਰ ਨੇ ਆਨਲਾਈਨ ਖਾਣਾ ਆਰਡਰ ਕੀਤਾ ਸੀ ਪਰ ਉਸ ਦੇ ਬੈਂਕ ਖਾਤੇ ’ਚੋਂ 2.28 ਲੱਖ ਰੁਪਏ ਚੋਰੀ ਹੋ ਗਏ।

ਇਸ ਬਾਰੇ ਪਤਾ ਲਗਾਉਣ ਲਈ ਉਸ ਨੇ ਪੇਮੈਂਟ ਗੇਟਵੇਅ ਕੰਪਨੀ ਦੀ ਕਸਟਮਰ ਸਪੋਰਟ ਨਾਲ ਗੱਲ ਕੀਤੀ ਅਤੇ ਕੰਪਲੇਂਟ ਦਰਜ ਕਰਵਾਈ। ਜਿਸ ਤੋਂ 2 ਦਿਨ ਬਾਦ ਉਸ ਨੂੰ ਕਾਲ ਆਈ।ਫੋਨ ਕਾਲ ’ਚ ਦੱਸਿਆ ਗਿਆ ਕਿ ਸਰਵਰ ’ਚ ਸਮੱਸਿਆ ਆ ਰਹੀ ਹੈ ਅਤੇ ਇਸ ਲਈ ਯੂਜ਼ਰ ਨੂੰ ਇਕ ਰਿਮੋਟ ਕੰਟਰੋਲ ਐਪ ਡਾਊਨਲੋਡ ਕਰਨੀ ਹੋਵੇਗੀ।

ਹੋਰ ਪੜ੍ਹੋ: ਦੁਬਈ ਗਿਆ ਪੰਜਾਬੀ ਨੌਜਵਾਨ ਲਾਸ਼ ਬਣ ਪਰਤਿਆ ਵਤਨ, ਪਰਿਵਾਰ 'ਚ ਛਾਇਆ ਮਾਤਮ

ਐਪ ਇੰਸਟਾਲ ਹੋਣ ਤੋਂ ਬਾਅਦ ਐਗਜ਼ਿਕਿਊਟਿਵ ਨੇ ਯੂਜ਼ਰ ਤੋਂ ਰਿਮੋਟ ਕੰਟਰੋਲ ਐਪ ਦਾ ਲਾਗਇਨ ਮੰਗਿਆ। ਇਸ ਤੋਂ ਬਾਅਦ ਅਗਲੇ ਦਿਨ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਬੈਂਕ ਅਕਾਊਂਟ ’ਚੋਂ 15 ਟ੍ਰਾਂਜੈਕਸ਼ਨਾਂ ਰਾਹੀਂ 2.28 ਲੱਖ ਰੁਪਏ ਕੱਢੇ ਜਾ ਚੁੱਕੇ ਹਨ।

ਜ਼ਿਕਰਯੋਗ ਹੈ ਕਿ HDFC ਬੈਂਕ ਨੇ ਇਕ ਐਡਵਾਈਜ਼ਰੀ ਜਾਰੀ ਕੀਤੀ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਅੱਜ-ਕੱਲ ਜਾਲਸਾਜ ਆਨਲਾਈਨ ਠੱਗੀ ਨੂੰ ਰਿਮੋਟ ਕੰਟਰੋਲ ਐਪ ਰਾਹੀਂ ਅੰਜ਼ਾਮ ਦੇ ਰਹੇ ਹਨ। ਇਸ ਖਾਸ ਐਪ ਰਾਹੀਂ ਯੂਜ਼ਰਜ਼ ਦੇ ਮੋਬਾਇਲ ਦਾ ਪੂਰੀ ਤਰ੍ਹਾਂ ਐਕਸੈਸ ਪਾ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਉਸ ’ਤੇ ਅਟੈਕ ਕੀਤਾ ਜਾਂਦਾ ਹੈ।

-PTC News

Related Post