ਓਨਟਾਰੀਓ 'ਚ 'ਫੈਂਟਾਨਿਲ' ਡਰੱਗ ਦਾ ਕਹਿਰ ,ਇੱਕ ਦਿਨ ਵਿੱਚ ਹੋਈਆਂ 5 ਮੌਤਾਂ

By  Shanker Badra November 13th 2018 03:50 PM -- Updated: November 13th 2018 04:49 PM

ਓਨਟਾਰੀਓ 'ਚ 'ਫੈਂਟਾਨਿਲ' ਡਰੱਗ ਦਾ ਕਹਿਰ ,ਇੱਕ ਦਿਨ ਵਿੱਚ ਹੋਈਆਂ 5 ਮੌਤਾਂ:ਪੰਜਾਬ ਵਿਚ ਨਸ਼ੇ ਦੀ ੳਵਰਡੋਜ਼ ਕਾਰਨ ਆਏ ਦਿਨ ਹੀ ਕੋਈ ਨਾ ਕੋਈ ਮਾਂ ਦਾ ਪੁੱਤ ਨਸ਼ੇ ਦੀ ਭੇਟ ਚੜ੍ਹ ਜਾਂਦਾ ਹੈ।ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨਾਂ ਦੀ ਲਾਸ਼ ਕੂੜੇ ਦੇ ਢੇਰਾਂ ਤੋਂ ਮਿਲਦੀ ਹੈ ਤੇ ਕਿਸੇ ਦੀ ਬੰਦ ਕਮਰੇ 'ਚੋਂ ਗਲੀ ਸੜੀ ਲਾਸ਼ ਬਰਾਮਦ ਕੀਤੀ ਜਾਂਦੀ ਹੈ।ਪੰਜਾਬ ਵਿਚ ਹੀ ਨਸ਼ੇ ਦੀ ੳਵਰਡੋਜ਼ ਕਾਰਨ ਮੌਤਾਂ ਨਹੀਂ ਹੋ ਰਹੀਆਂ ਸਗੋਂ ਵਿਸ਼ਵ ਪੱਧਰ 'ਤੇ ਨਸ਼ੇ ਦੀ ੳਵਰਡੋਜ਼ ਕਾਰਨ ਮੌਤਾਂ 'ਚ ਇਜ਼ਾਫਾ ਹੁੰਦਾ ਜਾ ਰਿਹਾ ਹੈ।ਕੈਨੇਡਾ ਦੇ ਸੂਬੇ ਓਨਟਾਰੀਓ ਦੇ ਵਿੰਡਸਰ ਸ਼ਹਿਰ ਵੀ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਹੈ।

ਓਨਟਾਰੀਓ ਦੇ ਵਿੰਡਸਰ ਸ਼ਹਿਰ ਦੀ ਪੁਲਿਸ ਦਾ ਕਹਿਣਾ ਹੈ ਕਿ ਬੀਤੇ ਸ਼ਨੀਵਾਰ 24 ਘੰਟਿਆਂ ਦੇ ਅੰਦਰ -ਅੰਦਰ 5 ਮੌਤਾਂ ਨਸ਼ੇ ਦੀ ਓਵਰਡੋਜ਼ ਦੇ ਕਾਰਨ ਹੋਈਆਂ ਹਨ।ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦਾ ਸ਼ੱਕ ਹੈ ਕਿ ਇਨ੍ਹਾਂ ਮੌਤਾਂ ਦਾ ਕਾਰਨ ਫੈਂਟਾਨਿਲ ਡਰੱਗ ਹੈ।ਇਸ ਦੌਰਾਨ ਸਟਾਫ ਐਸਜੀਟੀ ਡਗਲਸ ਕੋਪਰ ਨੇ ਕਿਹਾ ਹੈ ਕਿ ਨਸ਼ੇ ਦੀ ਸਮੱਸਿਆ ਵਿੰਡਸਰ ਵਿੱਚ ਕੁੱਝ ਨਵੀਂ ਗੱਲ ਨਹੀਂ ਹੈ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਨਸ਼ੇ ਦੀ ਓਵਰਡੋਜ਼ ਮੌਤਾਂ ਦਾ ਕਾਰਨ ਬਣੀ ਹੈ।ਕੌਪਰ ਦਾ ਕਹਿਣਾ ਹੈ ਕਿ ਇਸ ਇਲਾਕੇ ਵਿਚ ਇਕ ਦਿਨ ਵਿਚ ਬਹੁਤ ਸਾਰੀਆਂ ਮੌਤਾਂ ਹੋਣੀਆਂ ਬਹੁਤ ਹੀ ਅਨੋਖੀ ਅਤੇ ਚਿੰਤਾਯੋਗ ਗੱਲ ਹੈ।

ਦੱਸ ਦੇਈਏ ਕਿ ਪਬਲਿਕ ਹੈਲਥ ਓਨਟਾਰੀਓ ਤੋਂ ਪ੍ਰਾਪਤ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਪਿਛਲੇ ਸਾਲ ਓਨਟਾਰੀਓ ਵਿਚ ਨਸ਼ੇ ਦੀ ੳਵਰਡੋਜ਼ ਨਾਲ 1,261 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 2016 ਵਿਚ ਇਹ ਗਿਣਤੀ 867 ਸੀ।

-PTCNews

Related Post