600 ਤੋਂ ਵੱਧ ਮਰੀਜ਼ਾਂ ਨੇ ਕੈਪੀਟੋਲ ਹਸਪਤਾਲ 'ਚ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦਾ ਲਿਆ ਲਾਭ 

By  Shanker Badra January 6th 2020 08:49 PM -- Updated: January 6th 2020 08:56 PM

600 ਤੋਂ ਵੱਧ ਮਰੀਜ਼ਾਂ ਨੇ ਕੈਪੀਟੋਲ ਹਸਪਤਾਲ 'ਚ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦਾ ਲਿਆ ਲਾਭ:ਜਲੰਧਰ : ਕੈਪੀਟੋਲ ਹਸਪਤਾਲ 'ਚ ਚੱਲ ਰਹੀ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਸੂਬੇ ਦੇ ਲੋਕਾਂ ਨੂੰ ਬਹੁਤ ਫ਼ਾਇਦਾ ਮਿਲ ਰਿਹਾ ਹੈ। ਇਸ ਦੌਰਾਨਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਹੁਣ ਤੱਕ 600 ਤੋਂ ਵੱਧ ਮਰੀਜ਼ ਆਪਣਾ ਇਲਾਜ਼ ਕਰਵਾ ਕੇ ਇਸ ਦਾ ਲਾਭ ਲੈ ਚੁੱਕੇ ਹਨ। ਇਸ ਸਬੰਧੀ ਰੇਰੂ ਚੌਂਕ ਨੇੜੇ ਪਠਾਨਕੋਟ ਰੋਡ 'ਤੇ ਚੱਲ ਰਹੇ ਕੈਪੀਟੋਲਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਸੀ.ਐੱਸ ਪਰੂਥੀ ਅਤੇ ਡਾਇਰੈਕਟਰ ਡਾ. ਹਰਨੂਰ ਸਿੰਘ ਪਰੂਥੀ ਨੇ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਦੱਸਿਆ ਹੈ ਕਿ ਵਿਸ਼ਵ ਪੱਧਰੀ ਸਹੂਲਤਾਂ ਤੇ ਅਤਿਆਧੁਨਿਕ ਤਕਨੀਕ ਨਾਲ ਲੈੱਸਕੈਪੀਟੋਲਹਸਪਤਾਲ 'ਚ ਆਯੁਸ਼ਮਾਨ ਯੋਜਨਾ ਅਧੀਨ ਆਉਂਦੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਖ਼ਰਚੇ ਤਹਿਤ ਇਲਾਜ਼ ਕਰਵਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ। ਜਿਸ ਤਹਿਤ ਉਨ੍ਹਾਂ ਦੇ ਹਸਪਤਾਲ 'ਚ ਸੈਂਟਰਲ ਗਵਰਨਮੈਂਟ ਹੈਲਥ ਸਕੀਮ ,ਸਾਬਕਾ ਸੈਨਿਕਾਂ ,ਈਐੱਸਆਈ ,ਐੱਫਸੀਆਈ ,ਐੱਚਪੀਸੀਐੱਲ ,ਆਈਓਸੀਐੱਲ ,ਹਿਮਾਚਲ ਸਰਕਾਰ , ਨਿੱਜੀ ਬੀਮਾ ਕੰਪਨੀਆਂ ਦੇ ਲਾਭਪਾਤਰੀ ਮਰੀਜ਼ ਆਪਣਾ ਇਲਾਜ਼ ਕਰਵਾ ਸਕਦੇ ਹਨ।

ਓਥੇਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਦਿਲ ਦੇ ਰੋਗਾਂ ,ਹੱਡੀਆਂ ਦੇ ਰੋਗਾਂ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਇਲਾਜ਼ ਕੀਤਾ ਜਾਂਦਾ ਹੈ। ਜੋ ਵੀ ਮਰੀਜ਼ ਆਯੁਸ਼ਮਾਨ ਕਾਰਡ ਧਾਰਕ ਹੈ ,ਉਹ ਉਨ੍ਹਾਂ ਦੇ ਹਸਪਤਾਲ 'ਚ ਇਲਾਜ਼ ਕਰਵਾ ਸਕਦਾ ਹੈ।

-PTCNews

Related Post