ਕਿਸਾਨਾਂ 'ਤੇ ਬਾਰਿਸ਼ ਦੀ ਮਾਰ, ਸੈਂਕੜੇ ਏਕੜ ਪਾਣੀ 'ਚ ਡੁੱਬੀ ਝੋਨੇ ਦੀ ਫਸਲ (ਤਸਵੀਰਾਂ )

By  Jashan A July 21st 2021 02:12 PM

ਪਟਿਆਲਾ (Patiala): ਪੰਜਾਬ (Punjab) 'ਚ ਥੋੜੀ ਜਿਹੀ ਬਾਰਿਸ਼ (Rain)ਹੋਣ ਨਾਲ ਪਿੰਡਾਂ ਵਿੱਚ ਪਾਣੀ ਤੇ ਜਦੋ ਵੀ ਹਨੇਰੀ ਆਉਂਦੀ ਹੈ ਤਾਂ ਬਿਜਲੀ ਸਪਲਾਈ ਠੱਪ ਹੋ ਜਾਂਦੀ ਹੈ। ਤੇ ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਪਟਿਆਲਾ (Patiala) ਦੇ ਹਲਕਾ ਘਨੌਰ ਅਤੇ ਸਨੌਰ ਦੇ ਪਿੰਡ 'ਚ।

Paddy crop of farmers in Patiala submerged in hundreds of acres of waterਮਿਲੀ ਜਾਣਕਾਰੀ ਮੁਤਾਬਕ ਆਏ ਸਾਲ ਇਹ ਪਿੰਡ ਪਾਣੀ (Water) ਦੀ ਮਾਰ ਝੱਲਦੇ ਹਨ। ਜਿਸ ਕਾਰਨ ਕਿਸਾਨਾਂ(Farmers)ਦੀਆਂ ਫਸਲਾਂ (Crops) ਤਬਾਹ ਹੋ ਜਾਂਦੀਆਂ ਹਨ ਤੇ ਇੱਕ ਵਾਰ ਫਿਰ ਬਾਰਿਸ਼ ਨੇ ਕਿਸਾਨਾਂ ਦੀ ਝੋਨੇ (Peddy Crop)ਦੀ ਫਸਲ ਖਰਾਬ ਕਰ ਦਿੱਤੀ ਹੈ। ਸੈਕੜੇ ਏਕੜ ਕਿਸਾਨਾਂ ਦੀ ਫਸਲ ਪਾਣੀ 'ਚ ਡੁੱਬ ਚੁੱਕੀ ਹੈ। ਜਿਸ ਦੌਰਾਨ ਕਿਸਾਨਾਂ 'ਚ ਰੋਸ ਪਾਇਆ ਜਾ ਰਿਹਾ ਹੈ।

Paddy crop of farmers in Patiala submerged in hundreds of acres of waterਕਿਸਾਨਾਂ ਮੁਤਾਬਕ ਹਰ ਵਾਰ ਉਹਨਾਂ ਨੂੰ ਇਸ ਮਾਰ ਦਾ ਸਾਹਮਣਾ ਕਰਨਾ ਪੈਦਾ ਹੈ। ਪਰ ਸਰਕਾਰਾਂ ਵੱਲੋਂ ਇਸ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ।

Paddy crop of farmers in Patiala submerged in hundreds of acres of waterਹਲਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਕੀਤਾ ਦੌਰਾ-

ਕਿਸਾਨਾਂ ਦੀ ਫਸਲ ਤਬਾਹ ਹੋਣ 'ਤੇ ਘਨੌਰ ਤੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal)ਦੇ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਪਿੰਡਾਂ ਦਾ ਦੌਰਾ ਕੀਤਾ ਤੇ ਕਿਸਾਨਾਂ ਨਾਲ ਮੁਲਾਕਾਤ ਕਰ ਉਹਨਾਂ ਦਾ ਹਾਲ ਜਾਣਿਆ। ਇਸ ਮੌਕੇ ਉਹਨਾਂ ਪੰਜਾਬ ਸਰਕਾਰ (Govt. Of Punjab) ਤੋਂ ਮੰਗ ਕੀਤੀ ਕਿ ਵਿਸ਼ੇਸ਼ ਤੌਰ 'ਤੇ ਗਿਰਦਾਵਰੀ ਕਰਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਇੱਕ ਪਾਸੇ ਕੋਰੋਨਾ ਕਾਲ ਕਾਰਨ ਲੋਕਾਂ ਦਾ ਕੰਮਪਕਜ਼ ਠੱਪ ਹੋਇਆ ਪਿਆ ਹੈ ਤਾਂ ਦੂਜੇ ਪਾਸੇ ਬਾਰਿਸ਼ ਕਾਰਨ ਕਿਸਾਨਾਂ ਦੀ ਪੂਰੀ ਫਸਲ ਤਬਾਹ ਹੋ ਗਈ ਹੈ।

-PTC News

Related Post