ਤਸਵੀਰ ਸਚਿਨ ਦੀ ਤੇ ਨਾਮ ਇਮਰਾਨ ਖਾਨ ਦਾ, ਪਾਕਿ ਪੀ.ਐਮ ਦੇ ਅਸਿਸਟੈਂਟ ਦਾ ਉੱਡਿਆ ਮਜ਼ਾਕ, ਜਾਣੋ ਮਾਮਲਾ

By  Jashan A June 23rd 2019 01:01 PM

ਤਸਵੀਰ ਸਚਿਨ ਦੀ ਤੇ ਨਾਮ ਇਮਰਾਨ ਖਾਨ ਦਾ, ਪਾਕਿ ਪੀ.ਐਮ ਦੇ ਅਸਿਸਟੈਂਟ ਦਾ ਉੱਡਿਆ ਮਜ਼ਾਕ, ਜਾਣੋ ਮਾਮਲਾ,ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਪੈਸ਼ਲ ਅਸਿਸਟੈਂਟ ਨਈਮ-ਉਲ-ਹਕ ਨੇ ਸੋਸ਼ਲ ਮੀਡੀਆ 'ਤੇ ਅਜਿਹੀ ਗੜਬੜ ਕਰ ਦਿੱਤੀ ਕਿ ਉਹਨਾਂ ਨੂੰ ਲੋਕਾਂ ਦੇ ਮਜ਼ਾਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦਰਅਸਲ, ਨਈਮ-ਉਲ-ਹਕ ਨੇ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦੀ ਤਸਵੀਰ ਟਵਿੱਟਰ 'ਤੇ ਪੋਸਟ ਕੀਤੀ ਅਤੇ ਇਸ ਦੀ ਕੈਪਸ਼ਨ ਪੀ.ਐਮ. ਇਮਰਾਨ ਖਾਨ 1969 ਦੇ ਦਿੱਤਾ। ਸਚਿਨ ਦੀ ਤਸਵੀਰ ਸ਼ੇਅਰ ਕਰਕੇ ਇਮਰਾਨ ਦੀ ਦੱਸਣ 'ਤੇ ਉਹ ਟ੍ਰੋਲ ਹੋ ਰਹੇ ਹਨ।

ਹੋਰ ਪੜ੍ਹੋ: ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਅਨਿਲ ਬਾਂਬਾ ਨੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ

ਜਿਸ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ।ਇਕ ਯੂਜ਼ਰ ਨੇ ਟ੍ਰੋਲ ਕਰਦੇ ਹੋਏ ਵਿਰਾਟ ਕੋਹਲੀ ਦੀ ਬਚਪਨ ਦੀ ਤਸਵੀਰ ਪੋਸਟ ਕੀਤੀ ਅਤੇ ਉਸ 'ਤੇ ਕੈਪਸ਼ਨ ਲਿਖਿਆ ਇੰਜ਼ਮਾਮ-ਉਲ-ਹੱਕ 1976। ਉਸ ਤੋਂ ਬਾਅਦ ਤੋਂ ਮੀਮਸ ਦਾ ਜਿਵੇਂ ਹੜ੍ਹ ਹੀ ਆ ਗਿਆ।

ਯੂਜ਼ਰਸ ਨੇ ਇਕ ਤੋਂ ਬਾਅਦ ਇਕ ਅਜਿਹੇ ਮੀਮਸ ਭੇਜਣੇ ਸ਼ੁਰੂ ਕਰ ਦਿੱਤੇ। ਸੋਸ਼ਲ ਮੀਡੀਆ 'ਤੇ ਲਗਾਤਾਰ ਲੋਕਾਂ ਵੱਲੋਂ ਉਹਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।

-PTC News

Related Post