ਪਾਕਿਸਤਾਨ ’ਚ ਸਿੱਖ ਲੜਕੀ ਦਾ ਜ਼ਬਰੀ ਤਬਦੀਲ ਕਰਵਾਇਆ ਧਰਮ , ਸਿੱਖ ਲੜਕੀ ਦੇ ਹੱਕ 'ਚ ਨਿੱਤਰੇ ਕ੍ਰਿਕਟਰ ਹਰਭਜਨ ਸਿੰਘ

By  Shanker Badra August 30th 2019 06:03 PM

ਪਾਕਿਸਤਾਨ ’ਚ ਸਿੱਖ ਲੜਕੀ ਦਾ ਜ਼ਬਰੀ ਤਬਦੀਲ ਕਰਵਾਇਆ ਧਰਮ , ਸਿੱਖ ਲੜਕੀ ਦੇ ਹੱਕ 'ਚ ਨਿੱਤਰੇ ਕ੍ਰਿਕਟਰ ਹਰਭਜਨ ਸਿੰਘ:ਨਵੀਂ ਦਿੱਲੀ : ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ 'ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਬੇਟੀ ਜਗਜੀਤ ਕੌਰ ਨੂੰ ਜਬਰਨ ਧਰਮ ਬਦਲਣ ਵਾਸਤੇ ਮਜਬੂਰ ਕੀਤਾ ਗਿਆ ਅਤੇ ਸਿੱਖੀ ਛੱਡ ਕੇ ਇਸਲਾਮ ਕਬੂਲ ਕਰਵਾਇਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਸਮੁੱਚੀ ਵਿਸ਼ਵ ਵਿਚ ਸਿੱਖਾਂ ਵਿਚ ਬਹੁਤ ਵੱਡਾ ਰੋਸ ਹੈ ਅਤੇ ਸਿੱਖ ਸੰਗਠਨਾਂ ਦੇ ਸਖ਼ਤ ਪ੍ਰਤੀਕਰਮ ਆ ਰਹੇ ਹਨ।

Pak Sikh Girl Forced conversion religion , cricketer Harbhajan Singh favor of Sikh girl ਪਾਕਿਸਤਾਨ ’ਚ ਸਿੱਖ ਲੜਕੀ ਦਾ ਜ਼ਬਰੀ ਤਬਦੀਲ ਕਰਵਾਇਆ ਧਰਮ , ਸਿੱਖ ਲੜਕੀ ਦੇ ਹੱਕ 'ਚ ਨਿੱਤਰੇ ਕ੍ਰਿਕਟਰ ਹਰਭਜਨ ਸਿੰਘ

ਇਸ ਦੌਰਾਨ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਇਸ ਘਟਨਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਟਵੀਟ ਰੀਟਵੀਟ ਕਰਦਿਆਂ ਲਿਖਿਆ, "ਇਸ ਨੂੰ ਇਥੇ ਰੋਕਣ ਦੀ ਲੋੜ ਹੈ। ਹਰ ਧਰਮ ਖੂਬਸੂਰਤ ਹੈ। ਕਿਸੇ ਵਿਅਕਤੀ ਨੂੰ ਧਰਮ ਪਰਿਵਰਤਨ ਲਈ ਮਜਬੂਰ ਨਾ ਕਰੋ। ਰੱਬ ਇਕ ਹੈ। ਸਿਰਫ਼ ਰੱਬ ਨੂੰ ਫ਼ੈਸਲਾ ਲੈਣ ਦਿਓ ਕਿ ਸਾਨੂੰ ਕਿਹੜੇ ਧਰਮ 'ਚ ਪੈਦਾ ਕਰਨਾ ਹੈ। ਖੁਦ ਰੱਬ ਬਣਨ ਦੀ ਕੋਸ਼ਿਸ਼ ਨਾ ਕਰੋ। ਇਸ ਮਾਮਲੇ 'ਚ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।

Pak Sikh Girl Forced conversion religion , cricketer Harbhajan Singh favor of Sikh girl ਪਾਕਿਸਤਾਨ ’ਚ ਸਿੱਖ ਲੜਕੀ ਦਾ ਜ਼ਬਰੀ ਤਬਦੀਲ ਕਰਵਾਇਆ ਧਰਮ , ਸਿੱਖ ਲੜਕੀ ਦੇ ਹੱਕ 'ਚ ਨਿੱਤਰੇ ਕ੍ਰਿਕਟਰ ਹਰਭਜਨ ਸਿੰਘ

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਅਤਿ-ਘਟੀਆ ਹਰਕਤ ਹੈ, ਜਿਸ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ।ਗੁਰੂ ਸਾਹਿਬਾਨ ਦੀ ਵਿਚਾਰਧਾਰਾ ਹਰ ਧਰਮ ਦਾ ਸਤਿਕਾਰ ਕਰਦੀ ਹੈ ਤੇ ਦੂਸਰੇ ਧਰਮ ਦੀਆਂ ਬੇਟੀਆਂ ਦੀ ਇੱਜ਼ਤ ਕਰਨੀ ਸਿਖਾਉਂਦੀ ਹੈ ਪਰ ਇਸ ਘਟਨਾ ਨੇ ਸਿੱਖ ਹਿਰਦਿਆਂ ਨੂੰ ਬੜੀ ਡੂੰਘੀ ਠੇਸ ਪਹੁੰਚਾਈ ਹੈ।

Pak Sikh Girl Forced conversion religion , cricketer Harbhajan Singh favor of Sikh girl ਪਾਕਿਸਤਾਨ ’ਚ ਸਿੱਖ ਲੜਕੀ ਦਾ ਜ਼ਬਰੀ ਤਬਦੀਲ ਕਰਵਾਇਆ ਧਰਮ , ਸਿੱਖ ਲੜਕੀ ਦੇ ਹੱਕ 'ਚ ਨਿੱਤਰੇ ਕ੍ਰਿਕਟਰ ਹਰਭਜਨ ਸਿੰਘ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹੁਣ ICICI ਬੈਂਕ ’ਚ ਰੋਬੋਟ ਗਿਣਨਗੇ ਲੱਖਾਂ ਰੁਪਏ ਦੀ ਨਕਦੀ , ਬਣਿਆ ਦੇਸ਼ ਦਾ ਪਹਿਲਾ ਬੈਂਕ

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਚ ਗੁਰਦੁਆਰਾ ਸਾਹਿਬ ਦੇ ਇਕ ਗ੍ਰੰਥੀ ਦੀ ਲੜਕੀ ਜਗਜੀਤ ਕੌਰ ਪਿਛਲੇ 3 ਦਿਨ ਤੋਂ ਲਾਪਤਾ ਸੀ। ਇਸ ਸਬੰਧੀ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਬੀਤੀ ਰਾਤ 6-7 ਮੁੰਡੇ ਆਏ ਤੇ ਉਹਨਾਂ ਦੀ ਧੀ ਨੂੰ ਜ਼ਬਰੀ ਚੁੱਕ ਕੇ ਲੈ ਗਏ। ਜਿਸ ਤੋਂ ਬਾਅਦ ਉਹਨਾਂ ਸਥਾਨਕ ਪੁਲਿਸ ਨੂੰ ਵੀ ਸੂਚਿਤ ਕੀਤਾ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ।ਜਿਸ ਤੋਂ ਬਾਅਦ ਬੀਤੇ ਵੀਰਵਾਰ ਨੂੰ ਲੜਕੀ ਦੇ ਇਕ ਮੁਸਲਿਮ ਲੜਕੇ ਨਾਲ ਵਿਆਹ ਕਰਨ ਅਤੇ ਇਸਲਾਮ ਧਰਮ ਅਪਨਾਉਣ ਦੀ ਵੀਡੀਓ ਸਾਹਮਣੇ ਆਈ ਸੀ।

-PTCNews

Related Post