ਪਾਕਿਸਤਾਨ ਤੋਂ ਆਈ 25 ਕਰੋੜ ਦੀ ਹੈਰੋਇਨ ਅਤੇ ਹਥਿਆਰਾਂ ਸਮੇਤ ਤਸਕਰ ਕਾਬੂ

By  Shanker Badra January 1st 2020 03:44 PM

ਪਾਕਿਸਤਾਨ ਤੋਂ ਆਈ 25 ਕਰੋੜ ਦੀ ਹੈਰੋਇਨ ਅਤੇ ਹਥਿਆਰਾਂ ਸਮੇਤ ਤਸਕਰ ਕਾਬੂ:ਅੰਮ੍ਰਿਤਸਰ : ਪੰਜਾਬ ਦੇ ਖੂਫੀਆ ਵਿਭਾਗ ਕਾਊਂਟਰ ਇੰਟੈਲੀਜੈਂਸ ਦੇ ਡੀ.ਐੱਸ.ਪੀ ਬਲਬੀਰ ਸਿੰਘ ਦੀ ਟੀਮ ਨੇ ਅੱਜ ਇਕ ਆਪਰੇਸ਼ਨ ਦੌਰਾਨ ਪਾਕਿਸਤਾਨ ਤੋਂ ਆਈ5 ਕਿਲੋ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 25 ਕਰੋੜ ਰੁਪਏ ਬਣਦੀ ਹੈ।

Pakistan 25 Crore heroin and weapons including smuggler Arrested ਪਾਕਿਸਤਾਨ ਤੋਂ ਆਈ 25 ਕਰੋੜ ਦੀ ਹੈਰੋਇਨ ਅਤੇ ਹਥਿਆਰਾਂ ਸਮੇਤ ਤਸਕਰ ਕਾਬੂ

ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਤਸਕਰ ਦੀ ਪਹਿਚਾਣ ਭਗਵਾਨ ਸਿੰਘ ਵਾਸੀ ਅਲੀ ਕੇ ਅਲੀਵਾਲਦੇ ਰੂਪ 'ਚ ਹੋਈ ਹੈ ਅਤੇ ਉਸ ਦੇ ਕਬਜ਼ੇ 'ਚੋਂ ਪਿਸਤੌਲ ,ਦੋ ਮੈਗਜ਼ੀਨ,ਪੰਜਜਿੰਦਾ ਅਤੇ ਕਾਰਤੂਸ ਇਕ ਮੋਟਰਸਾਈਕਲ ਬਰਾਮਦ ਹੋਇਆ ਹੈ।ਜਿਸ ਤੋਂ ਬਾਅਦ ਤਸਕਰ ਭਲਵਾਨ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਪੁਲਸ ਰਿਮਾਂਡ ਲਿਆ ਜਾਵੇਗਾ।

Pakistan 25 Crore heroin and weapons including smuggler Arrested ਪਾਕਿਸਤਾਨ ਤੋਂ ਆਈ 25 ਕਰੋੜ ਦੀ ਹੈਰੋਇਨ ਅਤੇ ਹਥਿਆਰਾਂ ਸਮੇਤ ਤਸਕਰ ਕਾਬੂ

ਦੱਸਿਆ ਜਾਂਦਾ ਹੈ ਕਿ ਤਸਕਰਭਲਵਾਨ ਸਿੰਘ ਫਿਰੋਜ਼ਪੁਰ ਸੈਕਟਰ ਤੋਂ ਲਿਆਂਦੀ ਇਸ ਹੈਰੋਇਨ ਨੂੰ ਅੰਮ੍ਰਿਤਸਰ ਸਪਲਾਈ ਕਰਨ ਲਈ ਆ ਰਿਹਾ ਸੀ। ਇਸ ਦੌਰਾਨ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਉਸ ਨੂੰ ਜੀ.ਟੀ. ਰੋਡ 'ਤੇ ਸਥਿਤ ਇਕ ਵੱਡੇ ਸ਼ਾਪਿੰਗ ਮਾਲ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ ਹੈ।

-PTCNews

Related Post