ਏਅਰਲਾਈਨਜ਼ ਨੇ ਕਰਮਚਾਰੀਆਂ ਨੂੰ 6 ਮਹੀਨੇ 'ਚ ਭਾਰ ਘਟਾਉਣ ਦੇ ਦਿੱਤੇ ਨਿਰਦੇਸ਼ ,ਜਾ ਸਕਦੀ ਹੈ ਨੌਕਰੀ

By  Shanker Badra January 7th 2019 12:28 PM -- Updated: January 7th 2019 12:29 PM

ਏਅਰਲਾਈਨਜ਼ ਨੇ ਕਰਮਚਾਰੀਆਂ ਨੂੰ 6 ਮਹੀਨੇ 'ਚ ਭਾਰ ਘਟਾਉਣ ਦੇ ਦਿੱਤੇ ਨਿਰਦੇਸ਼ ,ਜਾ ਸਕਦੀ ਹੈ ਨੌਕਰੀ:ਇਸਲਾਮਾਬਾਦ : ਪਾਕਿਸਤਾਨ ਵਿਚ ਏਅਰਲਾਈਜ਼ ਕੰਪਨੀ ਪੀਆਈ ਨੇ ਆਪਣੀ ਕੈਬਿਨ ਦੇ ਕਰਮਚਾਰੀਆਂ ਨੂੰ 6 ਮਹੀਨੇ ਵਿੱਚ ਭਾਰ ਘਟਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।

Pakistan Airlines employees 6 months Weight loss Directions ਏਅਰਲਾਈਨਜ਼ ਨੇ ਕਰਮਚਾਰੀਆਂ ਨੂੰ 6 ਮਹੀਨੇ 'ਚ ਭਾਰ ਘਟਾਉਣ ਦੇ ਦਿੱਤੇ ਨਿਰਦੇਸ਼ ,ਜਾ ਸਕਦੀ ਹੈ ਨੌਕਰੀ

ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਅਜਿਹਾ ਨਾ ਕਰਨ ਵਾਲੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ।ਜਾਣਕਾਰੀ ਮੁਤਾਬਕ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਈਨਜ਼ ਨੇ ਸਾਰੇ ਕਰਮਚਾਰੀਆਂ ਲਈ ਭਾਰ ਦਾ ਚਾਰਟ ਵੀ ਜਾਰੀ ਕੀਤਾ ਹੈ।

Pakistan Airlines employees 6 months Weight loss Directions ਏਅਰਲਾਈਨਜ਼ ਨੇ ਕਰਮਚਾਰੀਆਂ ਨੂੰ 6 ਮਹੀਨੇ 'ਚ ਭਾਰ ਘਟਾਉਣ ਦੇ ਦਿੱਤੇ ਨਿਰਦੇਸ਼ ,ਜਾ ਸਕਦੀ ਹੈ ਨੌਕਰੀ

ਦੱਸ ਦੇਈਏ ਕੇ ਉਡਾਨ ਸੇਵਾਵਾਂ ਦੇ ਜਨਰਲ ਮੈਨੇਜਰ ਆਮਿਰ ਬਸ਼ੀਰ ਨੇ ਇਹ ਹੁਕਮ ਜਾਰੀ ਕੀਤਾ ਹੈ।ਜਿਸ ਵਿਚ ਜ਼ਿਆਦਾਤਰ ਭਾਰ ਵਾਲੇ ਅਧਿਕਾਰੀਆਂ ਨੂੰ ਇੱਕ ਮਹੀਨੇ ਤੋਂ ਘੱਟ ਸਮੇਂ ਵਿਚ 5 ਪੌਂਡ ( 2.26) ਕਿਲੋਗ੍ਰਾਮ ਭਾਰ ਘਟਾਉਣ ਲਈ ਕਿਹਾ ਗਿਆ ਹੈ।ਜਾਣਕਾਰੀ ਮੁਤਾਬਕ ਏਅਰਲਾਈਨਜ਼ ਨੇ ਲਗਭਗ 1800 ਕੈਬਿਨ ਮੈਂਬਰਾਂ ਨੂੰ ਅਜਿਹਾ ਕਰਨ ਦੇ ਹੁਕਮ ਦਿਤੇ ਹਨ।

Pakistan Airlines employees 6 months Weight loss Directions ਏਅਰਲਾਈਨਜ਼ ਨੇ ਕਰਮਚਾਰੀਆਂ ਨੂੰ 6 ਮਹੀਨੇ 'ਚ ਭਾਰ ਘਟਾਉਣ ਦੇ ਦਿੱਤੇ ਨਿਰਦੇਸ਼ ,ਜਾ ਸਕਦੀ ਹੈ ਨੌਕਰੀ

ਇਸ ਸਬੰਧੀ ਆਮਿਰ ਬਸ਼ੀਰ ਨੇ ਨੇ ਕਿਹਾ ਹੈ ਕਿ ਉਹਨਾਂ ਨੂੰ ਲਗਾਤਾਰ ਅਪਣੇ ਮੋਟੇ ਅਟੈਂਡੈਂਟਸ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਾਰਨ ਇਹ ਹੁਕਮ ਜਾਰੀ ਕੀਤਾ ਗਿਆ ਹੈ।

-PTCNews

Related Post