ਪਾਕਿ ਕਰਨ ਜਾ ਰਿਹੈ Army Act 'ਚ ਸੋਧ, ਜਾਧਵ ਨੂੰ ਮਿਲੇਗਾ ਅਪੀਲ ਦਾਇਰ ਕਰਨ ਦਾ ਅਧਿਕਾਰ !

By  Jashan A November 13th 2019 04:29 PM

ਪਾਕਿ ਕਰਨ ਜਾ ਰਿਹੈ Army Act 'ਚ ਸੋਧ, ਜਾਧਵ ਨੂੰ ਮਿਲੇਗਾ ਅਪੀਲ ਦਾਇਰ ਕਰਨ ਦਾ ਅਧਿਕਾਰ !,ਨਵੀਂ ਦਿੱਲੀ: ਪਾਕਿਸਤਾਨੀ ਮੀਡੀਆ ਦੇ ਮੁਤਾਬਕ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਸ਼ਰਤ ਮੁਤਾਬਕ ਕੁਲਭੂਸ਼ਣ ਜਾਧਵ ਨੂੰ ਸਿਵਲ ਕੋਰਟ 'ਚ ਅਪੀਲ ਦਾਇਰ ਕਰਨ ਦਾ ਅਧਿਕਾਰ ਦੇਣ ਲਈ ਪਾਕਿਸਤਾਨ ਆਪਣੇ ਆਰਮੀ ਐਕਟ 'ਚ ਸੋਧ ਕਰ ਰਿਹਾ ਹੈ।

ਜਾਣਕਾਰੀ ਮੁਤਾਬਕ ਯਾਦਵ 'ਤੇ ਆਰਮੀ ਕੋਰਟ ਵਿਚ ਮੁਕੱਦਮਾ ਚਲਾਇਆ ਜਾ ਰਿਹਾ ਹੈ।ਮਿਲੀ ਜਾਣਕਾਰੀ ਮੁਤਾਬਕ ਆਰਮੀ ਐਕਟ ਦੇ ਤਹਿਤ ਅਜਿਹੇ ਵਿਅਕਤੀਆਂ ਜਾਂ ਸਮੂਹਾਂ ਨੂੰ ਸਿਵਲ ਕੋਰਟ 'ਚ ਅਪੀਲ ਕਰਨ ਦੀ ਆਗਿਆ ਨਹੀਂ ਹੁੰਦੀ ਹੈ ਪਰ ਕੁਲਭੂਸ਼ਣ ਜਾਧਵ ਲਈ ਇਕ ਵਿਸ਼ੇਸ਼ ਸੋਧ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ: ਜ਼ੈਨਬ ਜਬਰ ਜਨਾਹ ਮਾਮਲਾ:ਲਾਹੌਰ ਕੋਰਟ ਨੇ 7 ਸਾਲ ਦੀ ਬੱਚੀ ਨਾਲ ਬਲਾਤਕਾਰ ਮਾਮਲੇ 'ਚ ਸੁਣਾਈ ਮੌਤ ਦੀ ਸਜ਼ਾ

https://twitter.com/ANI/status/1194523724411625473?s=20

ਦੱਸ ਦੇਈਏ ਕਿ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਪਿਛਲੇ ਤਿੰਨ ਸਾਲ ਤੋਂ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਹੈ। ਦੋ ਮਹੀਨੇ ਪਹਿਲਾਂ ਸਤੰਬਰ ਵਿਚ ਕੁਲਭੂਸ਼ਣ ਨੂੰ ਪਾਕਿਸਤਾਨ ਨੇ ਪਹਿਲੀ ਵਾਰ ਕਾਊਂਸਲਰ ਅਕਸੈਸ ਦਿੱਤਾ ਸੀ।

ਜ਼ਿਕਰਯੋਗ ਹੈ ਕਿ 49 ਸਾਲਾ ਜਾਧਵ ਨੂੰ ਅਪ੍ਰੈਲ 2017 ਵਿਚ ਇਕ ਪਾਕਿਸਤਾਨੀ ਸੈਨਾ ਅਦਾਲਤ ਨੇ ਜਾਸੂਸੀ ਦੇ ਦੋਸ਼ ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ ਭਾਰਤ ਨੇ ਉਸਦੀ ਮੌਤ ਦੀ ਸਜ਼ਾ 'ਤੇ ਰੋਕ ਲਗਾਉਣ ਲਈ ਅੰਤਰਰਾਸ਼ਟਰੀ ਅਦਾਲਤ ਦਾ ਰੁਖ਼ ਕੀਤਾ ਸੀ।

-PTC News

Related Post