ਆਖਿਰ ਲੋਕਾਂ ਦੇ ਬੈਂਕ ਖਾਤਿਆਂ 'ਚ ਆਉਣ ਲੱਗਾ ਕਾਲਾ ਧੰਨ, ਰੁਪਿਆ ਦਾ ਵਰ੍ਹਿਆ ਮੀਂਹ

By  Joshi October 30th 2018 09:32 PM -- Updated: October 30th 2018 09:34 PM

ਆਖਿਰ ਲੋਕਾਂ ਦੇ ਬੈਂਕ ਖਾਤਿਆਂ 'ਚ ਆਉਣ ਲੱਗਾ ਕਾਲਾ ਧੰਨ, ਰੁਪਿਆ ਦਾ ਵਰ੍ਹਿਆ ਮੀਂਹ,ਭ੍ਰਿਸ਼ਟਾਚਾਰ ਨਾਲ ਜਮਾਂ ਕੀਤੀਆਂ ਗਈਆਂ ਜਾਇਦਾਦ 'ਤੇ ਨਵੇਂ ਪ੍ਰਧਾਨਮੰਤਰੀ ਇਮਰਾਨ ਖਾਨ ਦੀ ਟੇਢੀ ਨਜ਼ਰ ਦੀ ਵਜ੍ਹਾ ਨਾਲ ਲੋਕ ਕਾਲ਼ਾ ਧੰਨ ਲਕਾਉਣ ਲਈ ਗਰੀਬਾਂ ਦੇ ਖਾਤੇ ਵਿੱਚ ਕਰੋੜਾਂ ਰੁਪਏ ਪਾ ਰਹੇ ਹਨ। ਹੁਣ ਜਦੋਂ ਅਧਿਕਾਰੀਆਂ ਨੂੰ ਉਨ੍ਹਾਂ ਗਰੀਬਾਂ ਦੇ ਬੈਂਕ ਖਾਤਿਆਂ ਦਾ ਪਤਾ ਲੱਗਦਾ ਹੈ ਤਾਂ ਉਹ ਉਨ੍ਹਾਂ ਦੇ ਪਿੱਛੇ ਪੈ ਜਾਂਦੇ ਹਨ। ਇਸ ਨਾਲ ਉੱਥੇ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੈ।

ਦੱਸਿਆ ਜਾ ਰਿਹਾ ਹੈ ਕਿ 43 ਸਾਲ ਦੇ ਮੋਹੰਮਦ ਰਾਸ਼ਿਦ ਆਟੋ ਚਲਾਂਉਦੇ ਹਨ। ਉਨ੍ਹਾਂ ਨੂੰ ਆਪਣੀ ਧੀ ਲਈ ਸਾਇਕਲ ਖਰੀਦਣ ਲਈ ਸਾਲ ਭਰ ਤੱਕ ਪੈਸੇ ਜਮਾਂ ਕਰਨੇ ਪਏ। ਪਰ ਇੱਕ ਦਿਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਬੈਂਕ ਖਾਤੇ ਵਿੱਚ 3 ਅਰਬ ਪਾਕਿਸਤਾਨੀ ਰੁਪਏ ਆ ਗਏ ਤਾਂ ਮਾਰੇ ਡਰ ਦੇ ਉਨ੍ਹਾਂ ਦਾ ਮੁੜ੍ਹਕਾ ਛੁੱਟ ਗਿਆ।

ਹੋਰ ਪੜ੍ਹੋ:ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਵਰਲਡ ਕੱਪ ਜਿਤਾਉਣ ‘ਤੇ 7 ਸਾਲਾਂ ਬਾਅਦ ਪਦਮ ਭੂਸ਼ਣ ਨਾਲ ਕੀਤਾ ਸਨਮਾਨਿਤ

ਉਧਰ ਹੀ ਮੁਹੰਮਦ ਰਾਸ਼ਿਦ ਕਰਾਚੀ ਦੀ ਝੁੱਗੀ ਬਸਤੀ ਕੋਰੰਗੀ ਵਿੱਚ ਰਹਿੰਦੇ ਹਨ। ਜਿੰਨ੍ਹਾਂ ਦੇ ਬੈਂਕ ਖਾਤੇ ਵਿੱਚ ਲੱਖਾਂ ਰੁਪਏ ਜਮਾਂ ਹੋ ਗਏ, ਜਿਸ ਤੋਂ ਬਾਅਦ ਉਹ ਬਹੁਤ ਘਬਰਾ ਗਏ। ਜਦੋ ਪਾਕਿਸਤਾਨ ਜਾਂਚ ਕਮੇਟੀ ਨੇ ਉਹਨਾਂ ਨੂੰ ਬੁਲਾਇਆ ਤਾਂ ਉਹ ਪੂਰੀ ਤਰਾਂ ਸਹਿਮ ਗਏ।

ਦੱਸਣਯੋਗ ਹੈ ਕਿ ਪਾਕਿਸਤਾਨ ਵਿੱਚ ਗਰੀਬ ਜਨਤਾ ਅਮੀਰ ਲੋਕਾਂ ਲਈ ਟੈਕਸ ਚੁਰਾਉਣ ਅਤੇ ਸੰਪਤੀ ਨੂੰ ਛਪਾਉਣ ਦਾ ਔਜਾਰ ਬਣ ਚੁੱਕੇ ਹਨ। ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਕੁੱਝ ਮਾਮਲਿਆਂ ਵਿੱਚ ਅਧਿਕਾਰੀ ਕਰਾਚੀ ਦੇ ਕੁੱਝ ਸਭ ਤੋਂ ਅਮੀਰ ਲੋਕਾਂ ਉੱਤੇ ਨਿਸ਼ਾਨਾ ਸਾਧ ਰਹੇ ਹਨ,ਜਿਨ੍ਹਾਂ ਵਿੱਚ ਪੂਰਵ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦਾ ਵੀ ਨਾਮ ਸ਼ਾਮਿਲ ਹੈ।

—PTC News

Related Post