ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਨੂੰ 2 ਮਾਮਲਿਆਂ 'ਚ 11 ਸਾਲ ਦੀ ਸਜ਼ਾ

By  Shanker Badra February 12th 2020 08:22 PM -- Updated: February 12th 2020 08:38 PM

ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਨੂੰ 2 ਮਾਮਲਿਆਂ 'ਚ 11 ਸਾਲ ਦੀ ਸਜ਼ਾ:ਇਸਲਾਮਾਬਾਦ : ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਅੱਜ ਮੁੰਬਈ ਹਮਲੇ ਦੇ ਮਾਸਟਰਮਾਈਂਡ ਤੇ ਜਮਾਤ-ਉਦ-ਦਾਵਾ ਮੁਖੀ ਹਾਫ਼ਿਜ਼ ਸਈਦ ਨੂੰਅੱਤਵਾਦ ਫੰਡਿੰਗ ਕੇਸ ਅਤੇ ਮਨੀ ਲਾਂਡਰਿੰਗ ਦੇ ਦੋ ਵੱਖ-ਵੱਖ ਮਾਮਲਿਆਂ 'ਚ ਦੋਸ਼ੀ ਠਹਿਰਾਉਂਦਿਆਂ ਸਾਢੇ ਪੰਜ-ਸਾਢੇ ਪੰਜ ਭਾਵ ਕੁੱਲ11 ਸਾਲ ਦੀ ਸਜ਼ਾ ਸੁਣਾਈ ਹੈ।

Pakistan court jails mastermind Hafiz Saeed for 11 years in terror financing cases ਮੁੰਬਈ ਹਮਲੇ ਦੇ ਮਾਸਟਰਮਾਈਂਡਹਾਫ਼ਿਜ਼ ਸਈਦ ਨੂੰ2 ਮਾਮਲਿਆਂ 'ਚ 11 ਸਾਲ ਦੀ ਸਜ਼ਾ

ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ 11 ਦਸੰਬਰ ਨੂੰ ਹਾਫਿਜ਼ ਸਈਦ ਅਤੇ ਹੋਰਾਂ ਖਿਲਾਫ ਅੱਤਵਾਦ ਵਿੱਤ ਮਾਮਲੇ ਵਿੱਚ ਦੋਸ਼ ਤੈਅ ਕੀਤੇ ਸਨ। ਅੱਤਵਾਦੀ ਸੰਗਠਨ ਲਸ਼ਕਰ-ਏ-ਤਇਬਾ ਦੇ ਪ੍ਰਮੁੱਖ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂ.ਐਨ.ਐੱਸ.ਸੀ.) ਨੇ 2008 ਦੇ ਮੁੰਬਈ ਹਮਲੇ ਤੋਂ ਬਾਅਦ ਪਾਬੰਦੀ ਲਗਾਈ ਸੀ, ਇਸ ਹਮਲੇ ਵਿੱਚ 166 ਲੋਕ ਮਾਰੇ ਗਏ ਸਨ।

Pakistan court jails mastermind Hafiz Saeed for 11 years in terror financing cases ਮੁੰਬਈ ਹਮਲੇ ਦੇ ਮਾਸਟਰਮਾਈਂਡਹਾਫ਼ਿਜ਼ ਸਈਦ ਨੂੰ2 ਮਾਮਲਿਆਂ 'ਚ 11 ਸਾਲ ਦੀ ਸਜ਼ਾ

ਅੱਤਵਾਦ ਰੋਕੂ ਅਦਾਲਤ 11 ਦਸੰਬਰ ਤੋਂ ਸਈਦ ਤੇ ਹੋਰਨਾਂ ਖ਼ਿਲਾਫ਼ ਚੱਲ ਰਹੇ ਟੈਰਰ ਫੰਡਿੰਗ ਮਾਮਲੇ 'ਚ ਰੋਜ਼ਾਨਾ ਸੁਣਵਾਈ ਕਰ ਰਹੀ ਹੈ। ਸਈਦ ਖ਼ਿਲਾਫ਼ ਅੱਤਵਾਦੀ ਫੰਡਿੰਗ, ਮਨੀ ਲਾਂਡਰਿੰਗ ਤੇ ਨਾਜਾਇਜ਼ ਕਬਜ਼ੇ ਦੇ ਕੁੱਲ 29 ਮਾਮਲੇ ਦਰਜ ਹਨ। ਸਈਦ ਖ਼ਿਲਾਫ਼ ਅੱਤਵਾਦੀ ਫੰਡਿੰਗ ਦੇ ਦੋ ਮਾਮਲਿਆਂ 'ਚ ਪਾਕਿਸਤਾਨ ਦੀ ਅੱਤਵਾਦੀ ਰੋਕੂ ਅਦਾਲਤ ਹੁਣ 18 ਫਰਵਰੀ ਨੂੰ ਸੁਣਵਾਈ ਕਰੇਗੀ।

Pakistan court jails mastermind Hafiz Saeed for 11 years in terror financing cases ਮੁੰਬਈ ਹਮਲੇ ਦੇ ਮਾਸਟਰਮਾਈਂਡਹਾਫ਼ਿਜ਼ ਸਈਦ ਨੂੰ2 ਮਾਮਲਿਆਂ 'ਚ 11 ਸਾਲ ਦੀ ਸਜ਼ਾ

ਦੱਸ ਦੇਈਏ ਕਿ ਇਨ੍ਹਾਂ ਮਾਮਲਿਆਂ 'ਚ ਉਸ ਦੇ ਖ਼ਿਲਾਫ਼ ਏਟੀਸੀ ਨੇ 6 ਫਰਵਰੀ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਕੋਰਟ ਨੇ ਸ਼ਨਿਚਰਵਾਰ ਨੂੰ ਇਨ੍ਹਾਂ ਦੋ ਮਾਮਲਿਆਂ 'ਤੇ ਫੈਸਲਾ ਸੁਣਾਉਣਾ ਸੀ ਪਰ ਉਸ ਦੀ ਸੁਣਵਾਈ ਮੰਗਲਵਾਰ 11 ਫਰਵਰੀ ਨੂੰ ਕਰਨ ਦਾ ਫੈਸਲਾ ਕੀਤਾ ਸੀ। ਏਟੀਸੀ ਦਾ ਕਹਿਣਾ ਸੀ ਕਿ ਫੈਸਲਾ ਸੁਣਾਉਣ ਤੋਂ ਪਹਿਲਾਂ ਉਹ ਸਾਰੇ ਮਾਮਲਿਆਂ 'ਤੇ ਸੁਣਵਾਈ ਕਰੀ ਚਾਹੁੰਦਾ ਹੈ।

-PTCNews

Related Post