ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਧੀ ਦੀ ਵਿਦੇਸ਼ ਯਾਤਰਾ ਤੋਂ ਬਾਅਦ ਹੁਣ ਹੋਵੇਗੀ ਜੇਲ੍ਹ ਯਾਤਰਾ

By  Shanker Badra July 12th 2018 03:59 PM -- Updated: July 12th 2018 04:00 PM

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਧੀ ਦੀ ਵਿਦੇਸ਼ ਯਾਤਰਾ ਤੋਂ ਬਾਅਦ ਹੁਣ ਹੋਵੇਗੀ ਜੇਲ੍ਹ ਯਾਤਰਾ:ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਬੀਤੇ ਦਿਨੀਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫਸੇ ਹਨ।ਉਹ ਪਿਛਲੇ ਦਿਨਾਂ ਤੋਂ ਵਿਦੇਸ਼ ਦੀ ਯਾਤਰਾ 'ਤੇ ਗਏ ਹੋਏ ਸਨ ਅਤੇ 13 ਜੁਲਾਈ ਨੂੰ ਪਾਕਿਸਤਾਨ ਵਾਪਸ ਪਰਤਣਗੇ।

ਜਾਣਕਾਰੀ ਅਨੁਸਾਰ ਦੋਹਾਂ ਦੇ ਲਾਹੌਰ ਪਹੁੰਚਦਿਆਂ ਹੀ ਅੱਲਾਮਾ ਇਕਬਾਲ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਦੋ ਹੈਲੀਕਾਪਟਰਾਂ ਰਾਹੀਂ ਸਿੱਧਿਆਂ ਰਾਵਲਪਿੰਡੀ ਦੀ ਆਦਿਆਲਾ ਜੇਲ੍ਹ 'ਚ ਲਿਆਂਦਾ ਜਾਵੇਗਾ।ਜਵਾਬਦੇਹੀ ਬਿਊਰੋ (ਐਨ.ਏ.ਬੀ.) ਨੇ ਇਸ ਸੰਬੰਧੀ ਤਿਆਰੀ ਪੂਰੀ ਕਰ ਲਈ ਹੈ।

-PTCNews

Related Post