ਪਾਕਿਸਤਾਨ ਦੇ ਸਾਬਕਾ PM ਨਵਾਜ਼ ਸ਼ਰੀਫ਼ ਇਲਾਜ ਲਈ ਏਅਰ ਐਂਬੂਲੈਂਸ ਰਾਹੀਂ ਲੰਡਨ ਹੋਏ ਰਵਾਨਾ

By  Shanker Badra November 19th 2019 06:49 PM

ਪਾਕਿਸਤਾਨ ਦੇ ਸਾਬਕਾ PM ਨਵਾਜ਼ ਸ਼ਰੀਫ਼ ਇਲਾਜ ਲਈ ਏਅਰ ਐਂਬੂਲੈਂਸ ਰਾਹੀਂ ਲੰਡਨ ਹੋਏ ਰਵਾਨਾ:ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਡਾਕਟਰੀ ਇਲਾਜ ਲਈ ਅੱਜ ਲਾਹੌਰ ਹਵਾਈ ਅੱਡੇ ਤੋਂ ਏਅਰ ਐਂਬੂਲੈਂਸ ਰਾਹੀਂ ਲੰਡਨ ਰਵਾਨਾ ਹੋ ਗਏ ਹਨ।ਇਸ ਦੌਰਾਨ ਸ਼ਰੀਫ਼ ਦੇ ਨਾਲ ਉਨ੍ਹਾਂ ਦੇ ਭਰਾ ਸ਼ਾਹਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਨਿੱਜੀ ਡਾਕਟਰ ਅਦਨਾਨ ਖ਼ਾਨ ਵੀ ਹਨ।

Pakistan EX PM Nawaz Sharif flown to London for treatment ਪਾਕਿਸਤਾਨ ਦੇ ਸਾਬਕਾ PM ਨਵਾਜ਼ ਸ਼ਰੀਫ਼ ਇਲਾਜ ਲਈ ਏਅਰ ਐਂਬੂਲੈਂਸ ਰਾਹੀਂ ਲੰਡਨ ਹੋਏ ਰਵਾਨਾ

ਦਰਅਸਲ ਲਾਹੌਰ ਹਾਈਕੋਰਟ ਨੇ ਸਰਕਾਰ ਦੀ ਬਾਂਡ ਜਮਾਂ ਕਰਵਾਉਣ ਦੀ ਸ਼ਰਤ ਨੂੰ ਇਕ ਪਾਸੇ ਰੱਖ ਕੇ ਸ਼ਰੀਫ਼ ਨੂੰ ਚਾਰ ਹਫ਼ਤਿਆਂ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਇਲਾਜ ਲਈ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇਣ ਲਈ ਇਕ ਪੱਤਰ ਜਾਰੀ ਕੀਤਾ ਹੈ।

Pakistan EX PM Nawaz Sharif flown to London for treatment ਪਾਕਿਸਤਾਨ ਦੇ ਸਾਬਕਾ PM ਨਵਾਜ਼ ਸ਼ਰੀਫ਼ ਇਲਾਜ ਲਈ ਏਅਰ ਐਂਬੂਲੈਂਸ ਰਾਹੀਂ ਲੰਡਨ ਹੋਏ ਰਵਾਨਾ

ਇਸ ਦੌਰਾਨ ਲਾਹੌਰ ਹਾਈਕੋਰਟ ਵੱਲੋਂ ਦਿੱਤੇ ਗਏ ਹੁਕਮਾਂ ਮੁਤਾਬਕ ਉਨ੍ਹਾਂ ਦੇ ਸਫ਼ਰ ਅਤੇ ਵਾਪਸੀ ਦੀਆਂ ਸ਼ਰਤਾਂ ਰੱਖੀਆਂ ਗਈਆਂ ਹਨ। ਨਾਲ ਹੀ ਜਾਰੀ ਕੀਤੀ ਗਈ ਸੂਚਨਾ ਪੱਤਰ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਨਾਂ ਕੰਟਰੋਲ ਸੁਚੀ ਵਿਚ ਦਾਖਲ ਰਹੇਗਾ।

-PTCNews

Related Post