ਪਾਕਿਸਤਾਨ ਦੇ ਸਭ ਤੋਂ ਮੋਟੇ ਵਿਅਕਤੀ ਨੂੰ ਫ਼ੌਜ ਨੇ ਘਰ ਦੀ ਦੀਵਾਰ ਭੰਨ ਕੇ ਕੱਢਿਆ ਬਾਹਰ , ਹਸਪਤਾਲ 'ਚ ਭਰਤੀ

By  Shanker Badra June 20th 2019 01:00 PM

ਪਾਕਿਸਤਾਨ ਦੇ ਸਭ ਤੋਂ ਮੋਟੇ ਵਿਅਕਤੀ ਨੂੰ ਫ਼ੌਜ ਨੇ ਘਰ ਦੀ ਦੀਵਾਰ ਭੰਨ ਕੇ ਕੱਢਿਆ ਬਾਹਰ , ਹਸਪਤਾਲ 'ਚ ਭਰਤੀ:ਇਸਲਾਮਾਬਾਦ : ਪਾਕਿਸਤਾਨ ਦੇ ਸਭ ਤੋਂ ਮੋਟੇ ਵਿਅਕਤੀ ਨੂੰ ਹਸਪਤਾਲ 'ਚ ਦਾਖ਼ਲ ਕਰਾਉਣ ਲਈ ਘਰ ਦੀ ਦੀਵਾਰ ਤੋੜ ਕੇ ਬਾਹਰ ਕੱਢਿਆ ਗਿਆ ਹੈ।ਜਿਸ ਤੋਂ ਬਾਅਦ ਇਸ ਬੰਦੇ ਨੂੰ ਐਮਰਜੈਂਸੀ ਹਾਲਤ 'ਚ ਫ਼ੌਜ ਦੇ ਜਵਾਨਾਂ ਨੇ ਹਸਪਤਾਲ ਪਹੁੰਚਾਇਆ ਹੈ।ਇਸ ਵਿਅਕਤੀ ਦਾ ਭਾਰ 330 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ।

Pakistan Fat man army broke the wall of the house Out
ਪਾਕਿਸਤਾਨ ਦੇ ਸਭ ਤੋਂ ਮੋਟੇ ਵਿਅਕਤੀ ਨੂੰ ਫ਼ੌਜ ਨੇ ਘਰ ਦੀ ਦੀਵਾਰ ਭੰਨ ਕੇ ਕੱਢਿਆ ਬਾਹਰ , ਹਸਪਤਾਲ 'ਚ ਭਰਤੀ

ਦਰਅਸਲ 'ਚ ਇਹ ਮਾਮਲਾ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਹੈ , ਜਿੱਥੇ 55 ਸਾਲਾ ਨੂਰੁਲ ਹਸਨ ਬੇਹੱਦ ਮੋਟਾਪੇ ਤੋਂ ਪੀੜਤ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਕਿਸੇ ਬਿਮਾਰੀ ਕਰਕੇ ਹਸਪਤਾਲ ਜਾਣਾ ਸੀ ਪਰ ਮੋਟੇ ਹੋਣ ਕਰਕੇ ਜਾ ਨਹੀਂ ਸਕਦੇ ਸੀ।ਜਿਸ ਕਰਕੇ ਬਚਾਅ ਦਲ ਦੇ ਮੈਂਬਰਾਂ ਨੇ ਘਰ ਦੀ ਦੀਵਾਰ ਭੰਨ ਕੇ ਬਾਹਰ ਕੱਢਿਆਂ ਕਿਉਂਕਿ ਉਹ ਇੰਨੇ ਮੋਟੇ ਸਨ ਕਿ ਘਰ ਦੇ ਮੁੱਖ ਦਰਵਾਜ਼ੇ ਤੋਂ ਨਿਕਲ ਨਹੀਂ ਸਕਦੇ ਸਨ।

Pakistan Fat man army broke the wall of the house Out
ਪਾਕਿਸਤਾਨ ਦੇ ਸਭ ਤੋਂ ਮੋਟੇ ਵਿਅਕਤੀ ਨੂੰ ਫ਼ੌਜ ਨੇ ਘਰ ਦੀ ਦੀਵਾਰ ਭੰਨ ਕੇ ਕੱਢਿਆ ਬਾਹਰ , ਹਸਪਤਾਲ 'ਚ ਭਰਤੀ

ਦੱਸ ਦੇਈਏ ਕਿ ਨੂਰੁਲ ਹਸਨ ਨੇ ਪਾਕਿ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਤੋਂ ਸੋਸ਼ਲ ਮੀਡੀਆ ਰਾਹੀਂ ਮਦਦ ਮੰਗੀ ਸੀ, ਜਿਸ ਤੋਂ ਬਾਅਦ ਜਨਰਲ ਬਾਜਵਾ ਨੇ ਉਨ੍ਹਾਂ ਨੂੰ ਉੱਥੋ ਲੈ ਜਾਣ ਅਤੇ ਇਲਾਜ ਲਈ ਖਾਸ ਇੰਤਜ਼ਾਮ ਕੀਤੇ ਸਨ। ਹਸਨ ਕਿਸੇ ਬਿਮਾਰੀ ਕਾਰਨ ਬੇਹੱਦ ਮੋਟੇ ਹੋ ਚੁੱਕੇ ਹਨ।ਲਾਹੌਰ ਦੇ ਫ਼ੌਜੀ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ।

-PTCNews

Related Post