ਪਕਿਸਤਾਨ ਸਰਕਾਰ ਦਾ ਵੱਡਾ ਫੈਸਲਾ ,ਹਰੀ ਸਿੰਘ ਨਲੂਏ ਦੇ ਕਿਲ੍ਹੇ ਨੂੰ ਬਣਾਇਆ ਜਾਵੇਗਾ ਅਜਾਇਬ ਘਰ

By  Shanker Badra January 26th 2019 11:44 AM -- Updated: January 26th 2019 12:54 PM

ਪਕਿਸਤਾਨ ਸਰਕਾਰ ਦਾ ਵੱਡਾ ਫੈਸਲਾ ,ਹਰੀ ਸਿੰਘ ਨਲੂਏ ਦੇ ਕਿਲ੍ਹੇ ਨੂੰ ਬਣਾਇਆ ਜਾਵੇਗਾ ਅਜਾਇਬ ਘਰ:ਪਾਕਿਸਤਾਨ : ਪਾਕਿਸਤਾਨ ਸਰਕਾਰ ਨੇ ‘ਹਰੀ ਸਿੰਘ ਨਲਵਾ’ ਦੇ ਕਿਲ੍ਹੇ ਬਾਰੇ ਇੱਕ ਵੱਡਾ ਫੈਸਲਾ ਲਿਆ ਹੈ।ਹੁਣ ਪਾਕਿਸਤਾਨ ਸਰਕਾਰ ਜਲਦੀ ਹੀ ਮਹਾਨ ਰਣਜੀਤ ਸਿੰਘ ਦੀ ਫ਼ੌਜ ਦੇ ਮੁਖੀ ਹਰੀ ਸਿੰਘ ਨਲੂਏ ਦੇ ਕਿਲ੍ਹੇ ਨੂੰ ਅਜਾਇਬ ਘਰ ਵਜੋਂ ਵਿਕਸਤ ਕਰੇਗੀ।

Pakistan Government Hari Singh Nalwa fort created museum ਪਕਿਸਤਾਨ ਸਰਕਾਰ ਦਾ ਵੱਡਾ ਫੈਸਲਾ , ਹਰੀ ਸਿੰਘ ਨਲੂਏ ਦੇ ਕਿਲ੍ਹੇ ਨੂੰ ਬਣਾਇਆ ਜਾਵੇਗਾ ਅਜਾਇਬ ਘਰ

ਜਾਣਕਾਰੀ ਅਨੁਸਾਰ ਹਰੀਪੁਰ ਜ਼ਿਲ੍ਹਾ ਪ੍ਰਸ਼ਾਸਨ ਕਿਲ੍ਹੇ ਨੂੰ ਵਿਭਾਗ ਨੂੰ ਸੌਂਪਣ ਲਈ ਤਿਆਰ ਹੈ।ਹਰੀ ਸਿੰਘ ਨਲਵਾ’ ਤੋਂ ਬਾਅਦ ਅੰਗਰੇਜ਼ਾਂ ਨੇ ਵੀ ਇਸ ਕਿਲ੍ਹੇ ‘ਚ ਉਸਾਰੀ ਕੀਤੀ ਸੀ ਪਰ ਹੁਣ ਇਸ ਨੂੰ ਅਜਾਇਬ ਘਰ ‘ਚ ਤਬਦੀਲ ਕਰਨ ਤੋਂ ਬਾਅਦ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਣ ਦੇ ਕਾਬਲ ਬਣਾਇਆ ਜਾਵੇਗਾ।

Pakistan Government Hari Singh Nalwa fort created museum ਪਕਿਸਤਾਨ ਸਰਕਾਰ ਦਾ ਵੱਡਾ ਫੈਸਲਾ , ਹਰੀ ਸਿੰਘ ਨਲੂਏ ਦੇ ਕਿਲ੍ਹੇ ਨੂੰ ਬਣਾਇਆ ਜਾਵੇਗਾ ਅਜਾਇਬ ਘਰ

ਹਰੀ ਸਿੰਘ ਨਲੂਆ ਨੇ ਸੰਨ 1822 ‘ਚ ਇਹ ਕਿਲ੍ਹਾ ਬਣਵਾਇਆ ਸੀ।ਇਹ ਕਿਲ੍ਹਾ 35,420 ਵਰਗ ਫੁੱਟ ਦੇ ਖੇਤਰ ‘ਚ ਫੈਲਿਆ ਹੋਇਆ ਹੈ।ਪੁਰਾਤਤਵ ਵਿਭਾਗ ਵਲੋਂ ਮਹਿਮੂਦ ਖ਼ਾਨ (ਸੂਬੇ ਦੇ ਮੁੱਖ ਮੰਤਰੀ) ਨੂੰ ਕਿਲ੍ਹੇ ਦਾ ਪ੍ਰਬੰਧਨ ਆਪਣੇ ਜਿੱਮੇ ਲੈਣ ਦੀ ਇੱਛਾ ਜ਼ਾਹਰ ਕਰਦਿਆਂ ਇੱਕ ਪੱਤਰ ਵੀ ਲਿਖਿਆ ਹੈ।

Pakistan Government Hari Singh Nalwa fort created museum ਪਕਿਸਤਾਨ ਸਰਕਾਰ ਦਾ ਵੱਡਾ ਫੈਸਲਾ , ਹਰੀ ਸਿੰਘ ਨਲੂਏ ਦੇ ਕਿਲ੍ਹੇ ਨੂੰ ਬਣਾਇਆ ਜਾਵੇਗਾ ਅਜਾਇਬ ਘਰ

ਜ਼ਿਕਰਯੋਗ ਹੈ ਕਿ ਦੇਸ਼ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਹਰੀਪੁਰ ਜ਼ਿਲ੍ਹੇ ਦੇ ਜਮਰੌਦ ਇਲਾਕੇ ‘ਚ ਹਰੀ ਸਿੰਘ ਦਾ ਕਿਲ੍ਹਾ ਮੌਜੂਦ ਹੈ ਅਤੇ ਸੂਬਾ ਸਰਕਾਰ ਇਸ ਦੀ ਕਾਇਆ ਕਲਪ ਕਰਨ ਲਈ ਤਿਆਰ ਬਰ ਤਿਆਰ ਹੈ।

-PTCNews

Related Post