ਪਾਕਿਸਤਾਨ 'ਚ ਤੋੜਿਆ ਗਿਆ ਇਤਿਹਾਸਿਕ 'ਗੁਰੂ ਨਾਨਕ ਮਹਿਲ' ', ਚੋਰੀ ਕੀਤਾ ਕੀਮਤੀ ਸਮਾਨ

By  Jashan A May 27th 2019 06:58 PM -- Updated: May 27th 2019 07:00 PM

ਪਾਕਿਸਤਾਨ 'ਚ ਤੋੜਿਆ ਗਿਆ ਇਤਿਹਾਸਿਕ 'ਗੁਰੂ ਨਾਨਕ ਮਹਿਲ' ', ਚੋਰੀ ਕੀਤਾ ਕੀਮਤੀ ਸਮਾਨ ,ਪਾਕਿਸਤਾਨ 'ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਤਿਹਾਸਿਕ ਗੁਰੂ ਨਾਨਕ ਮਹੱਲ ਦੇ ਕੁਝ ਹਿੱਸੇ ਨੂੰ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਉਸ ਦੀਆਂ ਕੀਮਤੀ ਖਿੜਕੀਆਂ ਅਤੇ ਦਰਵਾਜੇ ਵੇਚ ਦਿੱਤੇ ਰਿਪੋਰਟ ਮੁਤਾਬਕ ਇਸ ਚਾਰ ਮੰਜ਼ਿਲਾ ਇਮਾਰਤ ਦੀਆਂ ਕੰਧਾਂ 'ਤੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਇਲਾਵਾ ਹਿੰਦੂ ਸ਼ਾਸਕਾਂ ਅਤੇ ਰਾਜਕੁਮਾਰਾਂ ਦੀਆਂ ਤਸਵੀਰਾਂ ਸਨ।

ਰਿਪੋਰਟ ਮੁਤਾਬਕ ਦੱਸਿਆ ਗਿਆ ਹੈ ਕਿ 'ਬਾਬਾ ਗੁਰੂ ਨਾਨਕ ਮਹਿਲ' ਚਾਰ ਸਦੀ ਪਹਿਲਾਂ ਬਣਾਇਆ ਗਿਆ ਸੀ ਅਤੇ ਇਸ ਵਿਚ ਭਾਰਤ ਸਮੇਤ ਦੁਨੀਆ ਭਰ ਤੋਂ ਸਿੱਖ ਆਇਆ ਕਰਦੇ ਹਨ।

ਹੋਰ ਪੜ੍ਹੋ:ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਸਬੰਧੀ ਸਮਾਰੋਹ ਮਨਾਉਣ ਲਈ ਕੇਂਦਰੀ ਸਹਾਇਤਾ ਵਾਸਤੇ ਮੋਦੀ ਨੂੰ ਪੱਤਰ, 2145.31 ਕਰੋੜ ਰੁਪਏ ਦੇ ਫੰਡਾਂ ਦੀ ਮੰਗ

ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਓਕਾਫ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮੌਨ ਸਹਿਮਤੀ ਨਾਲ ਸਥਾਨਕ ਲੋਕਾਂ ਦੇ ਇਕ ਸਮੂਹ ਨੇ ਮਹਿਲ ਦੇ ਅੰਸ਼ਕ ਹਿੱਸੇ ਨੂੰ ਢਹਿ ਢੇਰੀ ਕਰ ਦਿੱਤਾ ਅਤੇ ਉਸ ਦੀਆਂ ਕੀਮਤੀ ਖਿੜਕੀਆਂ, ਦਰਵਾਜੇ ਤੇ ਰੋਸ਼ਨਦਾਨ ਵੇਚ ਦਿੱਤੇ।

ਸਥਾਨਕ ਵਸਨੀਕ ਮੁਹੰਮਦ ਅਸਲਮ ਨੇ ਕਿਹਾ,''ਇਸ ਪੁਰਾਣੀ ਇਮਾਰਤ ਨੂੰ ਬਾਬਾ ਗੁਰੂ ਨਾਨਕ ਮਹਿਲ ਕਿਹਾ ਜਾਂਦਾ ਹੈ ਅਤੇ ਅਸੀਂ ਉਸ ਨੂੰ ਮਹਲਾਂ ਨਾਮ ਦਿੱਤਾ ਹੈ। ਭਾਰਤ ਸਮੇਤ ਦੁਨੀਆ ਭਰ ਤੋਂ ਸਿੱਖ ਇੱਥੇ ਆਇਆ ਕਰਦੇ ਹਨ।'

-PTC News

Related Post