ਪਾਕਿਸਤਾਨ ਦੇ ਸਭ ਤੋਂ ਭਾਰੇ ਵਿਅਕਤੀ ਦੀ ਹੋਈ ਮੌਤ , ICU ਵਿੱਚ ਇਕੱਲਾ ਛੱਡ ਕੇ ਭੱਜ ਗਈ ਸੀ ਨਰਸ

By  Shanker Badra July 9th 2019 04:41 PM

ਪਾਕਿਸਤਾਨ ਦੇ ਸਭ ਤੋਂ ਭਾਰੇ ਵਿਅਕਤੀ ਦੀ ਹੋਈ ਮੌਤ , ICU ਵਿੱਚ ਇਕੱਲਾ ਛੱਡ ਕੇ ਭੱਜ ਗਈ ਸੀ ਨਰਸ:ਲਾਹੌਰ : ਪਾਕਿਸਤਾਨ ਦੇ ਸਭ ਤੋਂ ਵਜ਼ਨੀ ਵਿਅਕਤੀ ਨੂਰੁਲ ਹਸਨ ਦੀ ਲਾਹੌਰ ਦੇ ਇੱਕ ਹਸਪਤਾਲ ਵਿਚ ਇਲਾਜ਼ ਦੌਰਾਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਹਸਨ ਨੂੰ ਆਈ.ਸੀ.ਯੂ. ਵਿੱਚ ਇਕੱਲਾ ਛੱਡ ਦਿੱਤਾ ਗਿਆ ਸੀ। ਹਸਪਤਾਲ ਦੀ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿਚ ਹੰਗਾਮੇ ਦੇ ਕਾਰਨ ਸਟਾਫ ਹਸਪਤਾਲ ਵਿੱਚ ਮੌਜੂਦ ਨਹੀਂ ਸੀ ,ਜਿਸ ਕਾਰਨ ਉਸਦੀ ਜਾਨ ਚਲੀ ਗਈ।

Pakistan Heaviest Man Dies After Being Left Unattended in ICU ਪਾਕਿਸਤਾਨ ਦੇ ਸਭ ਤੋਂ ਭਾਰੇ ਵਿਅਕਤੀ ਦੀ ਹੋਈ ਮੌਤ , ICU ਵਿੱਚ ਇਕੱਲਾ ਛੱਡ ਕੇ ਭੱਜ ਗਈ ਸੀ ਨਰਸ

ਸਾਦਿਕਾਬਾਦ ਦੇ ਰਹਿਣ ਵਾਲੇ ਨੂਰੁਲ ਹਸਨ (55) ਦਾ ਵਜ਼ਨ 330 ਕਿੱਲੋ ਹੋ ਗਿਆ ਸੀ। ਵਜ਼ਨ ਘੱਟ ਕਰਨ ਲਈ ਇੱਥੋਂ ਦੇ ਇਕ ਹਸਪਤਾਲ ਵਿਚ ਪਿਛਲੀ 28 ਜੂਨ ਨੂੰ ਉਨ੍ਹਾਂ ਦੀ ਸਰਜਰੀ ਕੀਤੀ ਗਈ ਸੀ। ਉਦੋਂ ਤੋਂ ਉਹ ਆਈਸੀਯੂ ਵਿਚ ਭਰਤੀ ਸਨ। ਦੱਸਣਯੋਗ ਹੈ ਕਿ ਪਾਕਿ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਨਿਰਦੇਸ਼ 'ਤੇ ਫ਼ੌਜ ਦੇ ਹੈਲੀਕਾਪਟਰ ਰਾਹੀਂ ਘਰੋਂ ਏਅਰਲਿਫਟ ਕਰ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ।

Pakistan Heaviest Man Dies After Being Left Unattended in ICU ਪਾਕਿਸਤਾਨ ਦੇ ਸਭ ਤੋਂ ਭਾਰੇ ਵਿਅਕਤੀ ਦੀ ਹੋਈ ਮੌਤ , ICU ਵਿੱਚ ਇਕੱਲਾ ਛੱਡ ਕੇ ਭੱਜ ਗਈ ਸੀ ਨਰਸ

ਦੱਸਿਆ ਜਾਂਦਾ ਹੈ ਕਿ ਬੀਤੇ ਸੋਮਵਾਰ ਹਸਪਤਾਲ ਵਿਚ ਇੱਕ ਮੁਟਿਆਰ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਹੰਗਾਮਾ ਕਰ ਦਿੱਤਾ ਤੇ ਤੋੜਭੰਨ ਸ਼ੁਰੂ ਕਰ ਦਿੱਤੀ। ਉਨ੍ਹਾਂ ਲੋਕਾਂ ਨੇ ਵੈਂਟੀਲੇਟਰ ਦਾ ਸਵਿੱਚ ਬੰਦ ਕਰਨ ਦੇ ਨਾਲ ਹੀ ਡਾਕਟਰਾਂ 'ਤੇ ਵੀ ਹਮਲਾ ਕੀਤਾ। ਇਸ ਹੰਗਾਮੇ ਕਾਰਨ ਨਰਸਾਂ ਆਈਸੀਯੂ ਛੱਡ ਕੇ ਭੱਜ ਗਈਆਂ। ਇਸੇ ਦਰਮਿਆਨ ਨੂਰੁਲ ਦੀ ਸਿਹਤ ਵਿਗੜ ਗਈ ਅਤੇ ਕਰੀਬ ਇਕ ਘੰਟੇ ਤੱਕ ਕੋਈ ਵੀ ਨਰਸ ਜਾਂ ਡਾਕਟਰ ਉਨ੍ਹਾਂ ਦੀ ਦੇਖਭਾਲ ਲਈ ਨਹੀਂ ਪੁੱਜਾ ਤੇ ਉਨ੍ਹਾਂ ਨੇ ਦਮ ਤੋੜ ਦਿੱਤਾ।

Pakistan Heaviest Man Dies After Being Left Unattended in ICU ਪਾਕਿਸਤਾਨ ਦੇ ਸਭ ਤੋਂ ਭਾਰੇ ਵਿਅਕਤੀ ਦੀ ਹੋਈ ਮੌਤ , ICU ਵਿੱਚ ਇਕੱਲਾ ਛੱਡ ਕੇ ਭੱਜ ਗਈ ਸੀ ਨਰਸ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਾਕਿਸਤਾਨ ਦੀ ਪ੍ਰਸਿੱਧ ਅਦਾਕਾਰਾ ਜ਼ਾਹੀਨ ਤਾਹਿਰਾ ਦਾ ਹੋਇਆ ਦਿਹਾਂਤ

ਡਾ. ਮਜੂਲ ਹਸਨ ਨੇ ਦੱਸਿਆ ਕਿ ਹੰਗਾਮੇ ਦੌਰਾਨ ਹਸਪਤਾਲ ਮੁਲਾਜ਼ਮਾਂ ਦੀ ਗ਼ੈਰ ਮੌਜੂਦਗੀ ਕਾਰਨ ਨੂਰੁਲ ਤੋਂ ਇਲਾਵਾ ਇਕ ਹੋਰ ਮਰੀਜ਼ ਦੀ ਵੀ ਮੌਤ ਹੋਈ ਹੈ।ਹਸਪਤਾਲ ਦੇ ਤਰਜਮਾਨ ਨੇ ਕਿਹਾ ਕਿ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਫੁਟੇਜ ਵੀ ਵੇਖਿਆ ਜਾ ਰਿਹਾ ਹੈ।

-PTCNews

Related Post