ਪਾਕਿਸਤਾਨ ਦੇ ਨੌਜਵਾਨ ਦਾ ਕਾਰਨਾਮਾ, ਟਾਵਰ ਤੇ ਚੜ੍ਹ ਕਿਹਾ ਬਣਾਓ ਪ੍ਰਧਾਨ ਮੰਤਰੀ ਨਹੀਂ ਤੇ ..!!

By  Jashan A December 24th 2018 02:29 PM -- Updated: December 24th 2018 02:30 PM

ਪਾਕਿਸਤਾਨ ਦੇ ਨੌਜਵਾਨ ਦਾ ਕਾਰਨਾਮਾ, ਟਾਵਰ ਤੇ ਚੜ੍ਹ ਕਿਹਾ ਬਣਾਓ ਪ੍ਰਧਾਨ ਮੰਤਰੀ ਨਹੀਂ ਤੇ ..!!,ਇਸਲਾਮਾਬਾਦ: ਪਾਕਿਸਤਾਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਮਾਮਲਾ ਇਹ ਹੈ ਕਿ ਇੱਕ ਪਾਕਿਸਤਾਨੀ ਨਾਗਰਿਕ 'ਤੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਦਾ ਭੂਤ ਇੰਨ੍ਹਾਂ ਸਵਾਰ ਹੋ ਗਿਆ ਹੈ ਕਿ ਇਹ ਵਿਅਕਤੀ ਮੋਬਾਇਲ ਟਾਵਰ 'ਤੇ ਚੜ੍ਹ ਕੇ ਮੰਗ ਕਰਨ ਲੱਗਾ ਕਿ ਉਸ ਨੂੰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਾਇਆ ਜਾਵੇ।

pakistan ਪਾਕਿਸਤਾਨ ਦੇ ਨੌਜਵਾਨ ਦਾ ਕਾਰਨਾਮਾ, ਟਾਵਰ ਤੇ ਚੜ੍ਹ ਕਿਹਾ ਬਣਾਓ ਪ੍ਰਧਾਨ ਮੰਤਰੀ ਨਹੀਂ ਤੇ ..!!

ਖਬਰਾਂ ਮੁਤਾਬਕ ਇਸ ਵਿਅਕਤੀ ਦੀ ਪਹਿਚਾਣ ਮੁਹੰਮਦ ਅੱਬਾਸ ਵਜੋਂ ਹੋਈ ਹੈ। ਇਹ ਵਿਅਕਤੀ ਇਸਲਾਮਾਬਾਦ ਦੇ ਬਲੂ ਖੇਤਰ ਵਿੱਚ ਦੇਸ਼ ਦਾ ਝੰਡਾ ਆਪਣੇ ਹੱਥਾਂ ਵਿੱਚ ਲੈ ਕੇ ਮੋਬਾਇਲ ਟਾਵਰ ਉੱਤੇ ਚੜ੍ਹ ਗਿਆ। ਉਸਨੇ ਦਾਅਵਾ ਕੀਤਾ ਹੈ ਕਿ ਉਹ ਪਾਕਿਸਤਾਨ ਦੀ ਆਰਥਿਕ ਹਾਲਤ ਬਿਹਤਰ ਕਰ ਸਕਦਾ ਹੈ ਤੇ 6 ਮਹੀਨੇ ਅੰਦਰ ਦੇਸ਼ ਦਾ ਕਰਜ਼ ਚੁਕਾ ਦੇਵੇਗਾ।

ਹੋਰ ਪੜ੍ਹੋ:ਰਾਜਪੁਰਾ ‘ਚ ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਇਸ ਤੋਂ ਬਾਅਦ ਮੌਕੇ 'ਤੇ ਪੁਲਸ ਅਤੇ ਰਾਹਤ ਏਜੰਸੀਆਂ ਪਹੁੰਚ ਗਈਆਂ। ਜਦੋ ਪੁਲਿਸ ਨੇ ਉਸਨੂੰ ਟਾੱਵਰ ਤੋਂ ਥੱਲੇ ਉਤਰਨ ਲਈ ਕਿਹਾ ਤਾਂ ਉਸਨੇ ਜਵਾਬ ਦਿੱਤਾ ਕਿ ਉਹ ਕੇਵਲ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਗੱਲ ਕਰੇਗਾ।

pakistan ਪਾਕਿਸਤਾਨ ਦੇ ਨੌਜਵਾਨ ਦਾ ਕਾਰਨਾਮਾ, ਟਾਵਰ ਤੇ ਚੜ੍ਹ ਕਿਹਾ ਬਣਾਓ ਪ੍ਰਧਾਨ ਮੰਤਰੀ ਨਹੀਂ ਤੇ ..!!

ਪਰ ਕੁਝ ਸਮੇਂ ਬਾਅਦ ਸੁਰੱਖਿਆ ਅਧਿਕਾਰੀਆਂ ਨੇ ਲਿਫਟਰ ਦਾ ਇਸਤੇਮਾਲ ਕੀਤਾ ਤੇ ਪੁਲਿਸ ਦੀ ਮਦਦ ਨਾਲ ਉਸਨੂੰ ਥੱਲੇ ਉਤਾਰਿਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਵਿਅਕਤੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ।

-PTC News

Related Post