ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਲਈ ਅੱਜ ਹੋਵੇਗੀ ਚੋਣ

By  Shanker Badra September 4th 2018 09:55 AM -- Updated: September 4th 2018 09:57 AM

ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਲਈ ਅੱਜ ਹੋਵੇਗੀ ਚੋਣ:ਪਾਕਿਸਤਾਨ 'ਚ ਅੱਜ ਨਵੇਂ ਰਾਸ਼ਟਰਪਤੀ ਲਈ ਚੋਣ ਹੋਵੇਗੀ।ਇਸ ਚੋਣ 'ਚ ਸੱਤਾ ਧਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਉਮੀਦਵਾਰ ਦੇ ਜਿੱਤਣ ਦੀ ਸੰਭਾਵਨਾ ਹੈ,ਕਿਉਂਕਿ ਵਿਰੋਧੀ ਧਿਰ ਸਾਂਝਾ ਉਮੀਦਵਾਰ ਉਤਾਰਨ 'ਚ ਨਾਕਾਮ ਰਿਹਾ ਹੈ।

ਦੱਸ ਦੇਈਏ ਕਿ ਮੌਜੂਦਾ ਰਾਸ਼ਟਰਪਤੀ ਮਮਨੂਨ ਹੁਸੈਨ ਦਾ ਕਾਰਜਕਾਲ 8 ਸਤੰਬਰ ਨੂੰ ਖ਼ਤਮ ਹੋ ਰਿਹਾ ਹੈ।ਉਨ੍ਹਾਂ ਨੇ ਪੰਜ ਸਾਲ ਦੇ ਦੂਸਰੇ ਕਾਰਜਕਾਲ ਲਈ ਫਿਰ ਤੋਂ ਚੋਣ ਮੈਦਾਨ 'ਚ ਉਤਰਨ ਤੋਂ ਇਨਕਾਰ ਕਰ ਦਿੱਤਾ ਸੀ।

-PTCNews

Related Post