ਪਾਕਿਸਤਾਨ ਵਿੱਚ ਨਿਕਾਹ ਕਰਵਾਉਣ ਵਾਲੀ ਕਿਰਨ ਬਾਲਾ ਨੂੰ ਪਾਕਿਸਤਾਨ ਵਿਚ ਮਿਲੀ 6 ਮਹੀਨੇ ਦੀ ਪਨਾਹ

By  Shanker Badra April 24th 2018 03:06 PM

ਪਾਕਿਸਤਾਨ ਵਿੱਚ ਨਿਕਾਹ ਕਰਵਾਉਣ ਵਾਲੀ ਕਿਰਨ ਬਾਲਾ ਨੂੰ ਪਾਕਿਸਤਾਨ ਵਿਚ ਮਿਲੀ 6 ਮਹੀਨੇ ਦੀ ਪਨਾਹ:ਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਮੁਸਲਿਮ ਲੜਕੇ ਨਾਲ ਨਿਕਾਹ ਕਰਾਉਣ ਵਾਲੀ ਕਿਰਨ ਬਾਲਾ ਉਰਫ ਆਮਨਾ ਬੀਬੀ ਨੂੰ ਪਾਕਿਸਤਾਨ ਵਿੱਚ 6 ਮਹੀਨੇ ਦੀ ਪਨਾਹ ਮਿਲ ਗਈ ਹੈ।Pakistan Nikaah Kiran Bala Pakistan 6 month Visaਕਿਰਨ ਬਾਲਾ ਨੇ ਆਪਣੇ ਸ਼ੌਹਰ ਮੁਹੰਮਦ ਆਜ਼ਮ ਅਤੇ ਸਹੁਰੇ ਖਾਦਿਮ ਨਾਲ ਲਾਹੌਰ ਹਾਈਕੋਰਟ ਵਿੱਚ ਅਰਜ਼ੀ ਦਿੱਤੀ ਸੀ ਕਿ ਪਾਕਿਸਤਾਨ ਅੰਦਰ ਰਹਿਣ ਲਈ ਪਨਾਹ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਦਿੱਤੀ ਜਾਵੇ।ਜਿਸ ਤੋਂ ਬਾਅਦ ਲਾਹੌਰ ਹਾਈਕੋਰਟ ਨੇ ਕਿਰਨ ਬਾਲਾ ਨੂੰ 6 ਮਹੀਨੇ ਦਾ ਵੀਜ਼ਾ ਦੇ ਦਿੱਤਾ ਹੈ।ਜਿਸ ਤੋਂ ਉਹ ਬਹੁਤ ਖੁਸ਼ ਹੈ।Pakistan Nikaah Kiran Bala Pakistan 6 month Visaਇਸ ਤੋਂ ਇਲਾਵਾ ਲਾਹੌਰ ਦੀ ਜਾਮੀਆ ਨੀਮੀਆ ਮਸਜਿਦ ਦੇ ਮੌਲਵੀ ਵੱਲੋਂ ਨਿਕਾਹ ਕਰਨ ਅਤੇ ਮੁਸਲਮਾਨ ਧਰਮ ਅਪਣਾਉਣ ਦਾ ਸਰਟੀਫਿਕੇਟ ਵੀ ਜਾਰੀ ਕਰ ਦਿੱਤਾ ਹੈ।ਬੀਤੇ ਦਿਨੀ ਉਸਨੇ ਲਾਹੌਰ ਹਾਈਕੋਰਟ ਦੇ ਬਾਹਰੋਂ ਕੀਤੀ ਜਾਰੀ ਕਰਕੇ ਕਿਹਾ ਸੀ ਕਿ ਉਸ ਦੀ ਜਾਨ ਨੂੰ ਭਾਰਤ ਵਿਚ ਖ਼ਤਰਾ ਹੈ ਤੇ ਹੁਣ ਉਸ ਦੀ ਲਾਸ਼ ਹੀ ਭਾਰਤ ਜਾਵੇਗੀ।Pakistan Nikaah Kiran Bala Pakistan 6 month Visaਉਸ ਨੇ ਕਿਹਾ ਕਿ ਪਾਕਿਸਤਾਨ ਅੰਦਰ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਵਿਆਹ ਕਰਵਾਉਣ ਲਈ ਕਿਸੇ ਵੀ ਕਿਸਮ ਦਾ ਕੋਈ ਵੀ ਦਬਾਅ ਨਹੀਂ ਬਣਾਇਆ ਗਿਆ ਤੇ ਉਸ ਨੇ ਆਪਣੀ ਮਰਜ਼ੀ ਨਾਲ ਲਾਹੌਰ ਦੇ ਮੁਹੰਮਦ ਆਜ਼ਮ ਨਾਲ ਨਿਕਾਹ ਕਰਾਇਆ ਹੈ।ਆਮਨਾ ਬੀਬੀ ਨੇ ਕਿਹਾ ਕਿ ਆਪਣੀ ਜ਼ਿੰਦਗੀ ਸਹੀ ਢੰਗ ਨਾਲ ਪਾਕਿਸਤਾਨ ਵਿਚ ਬਿਤਾਉਣ ਲਈ ਇਹ ਕਦਮ ਚੁੱਕਿਆ ਹੈ।Pakistan Nikaah Kiran Bala Pakistan 6 month Visaਹਾਈ ਕੋਰਟ ਵਿਚ ਰਿੱਟ ਦਾਇਰ ਕਰਕੇ ਉਸ ਨੇ ਪਾਕਿਸਤਾਨ ਵਿਚ ਰਹਿਣ ਲਈ ਪਨਾਹ ਵੀਜ਼ਾ ਮੰਗਣ ਦੇ ਨਾਲ-ਨਾਲ ਸਿੱਖ ਜਥੇ ਵਿੱਚ ਜਮ੍ਹਾਂ ਆਪਣਾ ਪਾਸਪੋਰਟ ਵੀ ਕੋਰਟ ਰਾਹੀਂ ਮੰਗਿਆ ਸੀ।

-PTCNews

Related Post