Wed, Mar 11, 2026
Whatsapp

ਪਾਕਿਸਤਾਨ ਨੇ ਦੋ ਭਾਰਤੀ ਕੈਦੀਆਂ ਨੂੰ ਕੀਤਾ ਰਿਹਾਅ

Reported by:  PTC News Desk  Edited by:  Pardeep Singh -- February 14th 2023 06:47 PM
ਪਾਕਿਸਤਾਨ ਨੇ ਦੋ ਭਾਰਤੀ ਕੈਦੀਆਂ ਨੂੰ ਕੀਤਾ ਰਿਹਾਅ

ਪਾਕਿਸਤਾਨ ਨੇ ਦੋ ਭਾਰਤੀ ਕੈਦੀਆਂ ਨੂੰ ਕੀਤਾ ਰਿਹਾਅ

ਅੰਮ੍ਰਿਤਸਰ: ਪਾਕਿਸਤਾਨ ਨੇ ਭਾਰਤ ਦੇ ਦੋ ਕੈਦੀਆਂ ਨੂੰ ਰਿਹਾਅ ਕੀਤਾ ਹੈ। ਕੈਦੀਆਂ ਦਾ ਨਾਮ ਰਾਜੂ  ਅਤੇ ਗੇਮਰਾਰਾਮ ਹੈ। ਪਾਕਿਸਤਾਨ ਤੋਂ ਰਿਹਾਅ ਹੋਏ ਕੈਦੀ ਰਾਜੂ  ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਰਾਜੂ ਦਾ ਕਹਿਣਾ ਹੈ ਕਿ  ਗਲਤੀ ਨਾਲ ਪਾਕਿਸਤਾਨ ਸਰਹੱਦ ਵਿੱਚ ਦਾਖਿਆ ਹੋ ਗਿਆ ਸੀ ਉਸ ਤੋਂ ਬਾਅਦ ਪਾਕਿ ਆਰਮੀ ਨੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ  5  ਸਾਲ ਦੀ ਸਜ਼ਾ ਭੁਗਤ ਕੇ ਵਤਨ ਵਾਪਸ ਆਇਆ ਹਾਂ।



ਦੂਜੇ ਕੈਦੀ ਗੇਮਰਾਰਾਮ ਦਾ ਕਹਿਣਾ ਹੈ ਕਿ ਉਹ ਰਾਜਸਥਾਨ ਦਾ  ਰਹਿਣ ਵਾਲਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ 27 ਮਹੀਨਿਆਂ ਦੀ ਸਜ਼ਾ ਮਿਲੀ ਸੀ ਉਸ ਨੂੰ ਪੂਰੀ ਕਰਕੇ ਆਪਣੇ ਵਤਨ ਭਾਰਤ ਪਰਤਿਆਂ ਹਾਂ।

 ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਅੱਜ ਪਾਕਿਸਤਾਨ ਸਰਕਾਰ ਵੱਲੋਂ ਦੋ ਭਾਰਤੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੈਦੀ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਵਿੱਚ ਦਾਖਲ ਹੋ ਗਏ ਸਨ।  ਪ੍ਰੋਟੋਕੋਲ ਅਧਿਕਾਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਤੇ ਅੱਜ ਅੰਮ੍ਰਿਤਸਰ ਦੇ ਰੈਡ ਕਰਾਸ ਭਵਨ ਵਿੱਚ ਇਨ੍ਹਾਂ ਨੂੰ ਰੱਖਿਆ ਜਾਵੇਗਾ ਅਤੇ ਭਲਕੇ  ਇੰਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕੀਤੇ ਜਾਣਗੇ।

- PTC NEWS

Top News view more...

Latest News view more...

PTC NETWORK
PTC NETWORK