ਪਾਕਿਸਤਾਨ ਕ੍ਰਿਕਟ ਬੋਰਡ ਨੇ ਉਮਰ ਅਕਮਲ ਨੂੰ ਕੀਤਾ ਸਸਪੈਂਡ, ਜਾਣੋ ਵਜ੍ਹਾ

By  Jashan A February 20th 2020 01:35 PM -- Updated: February 20th 2020 01:37 PM

ਨਵੀਂ ਦਿੱਲੀ : ਪਾਕਿਤਸਾਨ ਕ੍ਰਿਕਟ ਬੋਰਡ ਨੇ ਅੱਜ ਬੱਲੇਬਾਜ਼ ਉਮਰ ਅਕਮਲ ਨੂੰ ਪਾਕਿਸਤਾਨ ਪ੍ਰੀਮੀਅਰ ਲੀਗ ਸ਼ੁਰੂ ਹੋਣ ਪਹਿਲਾਂ ਵੱਡਾ ਝਟਕਾ ਦੇ ਦਿੱਤਾ ਹੈ। ਦਰਅਸਲ, ਬੋਰਡ ਨੇ ਉਮਰ ਅਕਮਲ ਨੂੰ ਭ੍ਰਿਸ਼ਟਾਚਾਰ ਵਿਰੋਧੀ ਜਾਂਚ ਪੂਰੀ ਹੋਣ ਤੱਕ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਜਿਸ ਕਾਰਨ ਕਿਹਾ ਜਾ ਰਿਹਾ ਹੈ ਕਿ ਇਹ ਖਿਡਾਰੀ ਪੀ. ਐੱਸ. ਐੱਲ. ਦਾ ਹਿੱਸਾ ਵੀ ਨਹੀਂ ਬਣ ਸਕੇਗਾ।

ਤੁਹਾਨੂੰ ਦੱਸ ਦੇਈਏ ਕਿ ਉਮਰ ਅਕਮਲ ਐੱਨ. ਸੀ. ਏ. ਵਿਚ ਇਕ ਫਿਜ਼ਿਓ ਨਾਲ ਭਿੜ ਗਏ ਸੀ। ਉਸ ਤੋਂ ਬਾਅਦ ਹੁਣ ਐਂਟੀ ਕਰੱਪਸ਼ਨ ਕੋਡ ਦੇ ਤਹਿਤ ਉਸ ਨੂੰ ਪੀ. ਸੀ. ਬੀ. ਨੇ ਜਾਂਚ ਖਤਮ ਹੋਣ ਤਕ ਸਸਪੈਂਡ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ: ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਮਾਈਨਿੰਗ ਪਾਲਿਸੀ ਨੂੰ ਕੀਤਾ ਰੱਦ

https://twitter.com/TheRealPCBMedia/status/1230357816260599808?s=20

ਪੀ.ਸੀ.ਬੀ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ ਉਮਰ ਪੀ.ਸੀ.ਬੀ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਦੀ ਜਾਂਚ ਪੂਰੀ ਹੋਣ ਤੱਕ ਕ੍ਰਿਕਟ ਨਾਲ ਸੰਬੰਧਿਤ ਕਿਸੇ ਵੀ ਗਤੀਵਿਧੀ 'ਚ ਹਿੱਸਾ ਨਹੀਂ ਲੈ ਸਕਣਗੇ।

ਹਾਲ ਹੀ 'ਚ ਉਮਰ ਅਕਮਲ ਆਪਣੇ ਟਵੀਟ ਦੇ ਲਈ ਵੀ ਬਹੁਤ ਟ੍ਰੋਲ ਹੋ ਰਹੇ ਹਨ, ਜਿਸ ਵਿਚ ਉਸ ਨੇ ਅਬਦੁਲ ਰਜ਼ਾਕ ਦੇ ਨਾਲ ਤਸਵੀਰ ਪੋਸਟ ਕੀਤੀ ਅਤੇ ਉਸ 'ਤੇ ਗਲਤ ਇੰਗਲਿਸ਼ ਦੀ ਵਰਤੋਂ ਕੀਤੀ ਸੀ।

-PTC News

Related Post