ਭਾਰਤ ਦੀ ਸਖ਼ਤੀ ਮਗਰੋਂ ਪਾਕਿਸਤਾਨ 'ਚ ਵਧੇ ਸਬਜ਼ੀਆਂ ਦੇ ਭਾਅ, 180 ਰੁਪਏ ਕਿੱਲੋ ਵਿਕ ਰਿਹੈ ਟਮਾਟਰ

By  Jashan A February 22nd 2019 04:51 PM

ਭਾਰਤ ਦੀ ਸਖ਼ਤੀ ਮਗਰੋਂ ਪਾਕਿਸਤਾਨ 'ਚ ਵਧੇ ਸਬਜ਼ੀਆਂ ਦੇ ਭਾਅ, 180 ਰੁਪਏ ਕਿੱਲੋ ਵਿਕ ਰਿਹੈ ਟਮਾਟਰ,ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨੂੰ ਜਾਣ ਵਾਲਾ ਸਾਮਾਨ ਬੰਦ ਕਰਕੇ ਕਰਾਰਾ ਜਵਾਬ ਦਿੱਤਾ ਜਾ ਰਿਹਾ ਹੈ। ਜਿਸ ਨਾਲ ਪਾਕਿਸਤਾਨ ਦੀ ਆਰਥਿਕ ਸਥਿਤੀ ਕਾਫੀ ਖਰਾਬ ਹੋ ਰਹੀ ਹੈ।

tomato ਭਾਰਤ ਦੀ ਸਖ਼ਤੀ ਮਗਰੋਂ ਪਾਕਿਸਤਾਨ 'ਚ ਵਧੇ ਸਬਜ਼ੀਆਂ ਦੇ ਭਾਅ, 180 ਰੁਪਏ ਕਿੱਲੋ ਵਿਕ ਰਿਹੈ ਟਮਾਟਰ

ਪਾਕਿਸਤਾਨ ਵੱਲੋਂ ਨਿਰਯਾਤ ਕੀਤੇ ਜਾਣ ਵਾਲੇ ਸਾਮਾਨ ਉਤੇ ਭਾਰਤ ਵੱਲੋਂ ਕਸਟਮ ਡਿਊਟੀ ਨੂੰ 200 ਫੀਸਦੀ ਵਧਾਉਣ ਨਾਲ ਗੁਆਂਢੀ ਦੇਸ਼ ਵਿਚ ਮਹਿੰਗਾਈ ਆਸਮਾਨ ਛੂ ਗਈ ਹੈ।

tomato ਭਾਰਤ ਦੀ ਸਖ਼ਤੀ ਮਗਰੋਂ ਪਾਕਿਸਤਾਨ 'ਚ ਵਧੇ ਸਬਜ਼ੀਆਂ ਦੇ ਭਾਅ, 180 ਰੁਪਏ ਕਿੱਲੋ ਵਿਕ ਰਿਹੈ ਟਮਾਟਰ

ਜਿਸ ਕਾਰਨ ਗੁਆਂਢੀ ਮੁਲਕ 'ਚ ਸਬਜ਼ੀਆਂ ਦੇ ਭਾਅ ਆਸਮਾਨ ਛੂਹ ਰਹੇ ਹਨ। ਸਾਊਥ ਏਸ਼ੀਆ ਦੀ ਇਕ ਪੱਤਰਕਾਰ ਨੇ ਆਪਣੀ ਟਵਿਟਰ ਅਕਾਊਂਟ ਉਤੇ ਦੱਸਿਆ ਕਿ ਪਾਕਿਸਤਾਨ ਵਿਚ ਟਮਾਟਰ ਤੇ ਦੂਜੀਆਂ ਸਬਜ਼ੀਆਂ ਦੇ ਭਾਅ 4 ਗੁਣਾਂ ਵਧ ਗਏ ਹਨ।

ਜਿਸ ਕਾਰਨ ਲਾਹੌਰ 'ਚ ਟਮਾਟਰ 180 ਰੁਪਏ ਕਿੱਲੋ ਵਿਕ ਰਿਹਾ ਹੈ। ਪਾਕਿਸਤਾਨ ਨੂੰ ਸਭ ਤੋਂ ਵੱਧ ਫਲ ਸਬਜ਼ੀਆਂ ਸਪਲਾਈ ਕਰਨ ਵਾਲੀ ਆਜ਼ਾਦਪੁਰ ਮੰਡੀ ਨੇ ਮਾਲ ਨਾ ਭੇਜਣ ਦਾ ਫੈਸਲਾ ਕੀਤਾ ਹੈ।

-PTC News

Related Post