ਪਾਕਿ ਮੁਕਾਬਲੇ 'ਚ ਸ਼ਹੀਦ ਹੋਏ ਫ਼ੌਜੀ ਨੂੰ ਜੱਦੀ ਪਿੰਡ ਸਮਰਾਲਾ 'ਚ ਦਿੱਤੀ ਸ਼ਰਧਾਂਜਲੀ

By  Shanker Badra August 31st 2018 11:25 AM -- Updated: August 31st 2018 01:16 PM

ਪਾਕਿ ਮੁਕਾਬਲੇ 'ਚ ਸ਼ਹੀਦ ਹੋਏ ਫ਼ੌਜੀ ਨੂੰ ਜੱਦੀ ਪਿੰਡ ਸਮਰਾਲਾ 'ਚ ਦਿੱਤੀ ਸ਼ਰਧਾਂਜਲੀ:ਪਿਛਲੇ ਸਾਲ ਪਾਕਿਸਤਾਨੀ ਅੱਤਵਾਦੀਆਂ ਦਾ ਮੁਕਾਬਲਾ ਕਰਦਿਆਂ ਸ਼ਹੀਦ ਹੋਏ ਸੁਖਦਿਆਲ ਸੈਣੀ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਸਮਰਾਲਾ ਵਿੱਚ ਸ਼ਰਧਾਂਜਲੀ ਸਮਾਗਮ ਮਨਾਇਆ ਗਿਆ।

ਇਸ ਸ਼ਰਧਾਂਜਲੀ ਸਮਾਗਮ ਵਿੱਚ ਸੁਖਦਿਆਲ ਸੈਣੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਹਲਕਾ ਵਿਧਾਇਕ ਜੋਗਿੰਦਰ ਪਾਲ ਅਤੇ ਸ਼ਹੀਦ ਪਰਿਵਾਰ ਦੇ ਸਾਰੇ ਮੈਂਬਰ ਪੁੱਜੇ ਸਨ।ਇਸ ਮੌਕੇ ਜੋਗਿੰਦਰ ਪਾਲ ਸਿੰਘ ਨੇ ਕਿਹਾ, ਮੈਂ ਆਪਣੇ ਅਤੇ ਪਾਰਟੀ ਵੱਲੋ ਸ਼ਹੀਦ ਦੇ ਪਰਿਵਾਰ ਦੇ ਮਾਨ ਸਨਮਾਨ ਲਈ ਜੋ ਵੀ ਕਰ ਸਕਦਾ ਹੋਵਾਂਗਾ ਉਹ ਕਰਾਂਗਾ।"

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਬਣਾਏ ਰੱਖਣ ਲਈ ਫ਼ਿਦਾਇਨ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਦਾ ਜਵਾਬ ਦਿੰਦਿਆਂ ਕਈ ਸੁਰਵੀਰਾਂ ਨੇ ਸ਼ਹਾਦਤ ਦਿੱਤੀ ਸੀ ਜਿਨ੍ਹਾਂ ਵਿੱਚੋਂ ਸੁਖਦਿਆਲ ਸੈਣੀ ਨੇ ਵੀ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਸਹਾਦਤ ਦਾ ਜਾਮ ਪੀ ਲਿਆ ਸੀ।

-PTCNews

Related Post