ਇੱਥੇ ਦੁਲਹਨ ਨੇ ਗਹਿਣਿਆਂ ਦੀ ਥਾਂ ਪਹਿਨੇ ਟਮਾਟਰ ,ਦੱਸੀ ਇਹ ਮਜਬੂਰੀ

By  Shanker Badra November 20th 2019 05:39 PM

ਇੱਥੇ ਦੁਲਹਨ ਨੇ ਗਹਿਣਿਆਂ ਦੀ ਥਾਂ ਪਹਿਨੇ ਟਮਾਟਰ ,ਦੱਸੀ ਇਹ ਮਜਬੂਰੀ:ਇਸਲਾਮਾਬਾਦ : ਪਾਕਿਸਤਾਨਦੀ ਇੱਕ ਦੁਲਹਨ ਦਾ ਵੱਖਰਾ ਅੰਦਾਜ਼ ਸੋਸ਼ਲ ਮੀਡੀਆ ਉਤੇ ਛਾਇਆ ਹੋਇਆ ਹੈ।ਜਿੱਥੇ ਮਹਿੰਗਾਈ ਦੀ ਮਾਰ ਹੇਠ ਇੱਕ ਦੁਲਹਨ ਨੇ ਸੋਨੇ ਦੇ ਗਹਿਣਿਆਂ ਦੀ ਥਾਂ ਅਨੌਖਾ ਸਿੰਗਾਰ ਕੀਤਾ ਹੈ ,ਜੋ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੁਲਹਨ ਦਾ ਸੁਰਖੀਆਂ ਵਿਚ ਆਉਣ ਦਾ ਕਾਰਨ ਉਸ ਵੱਲੋਂ ਪਾਏ ਗਹਿਣੇ ਹਨ। ਇਸ ਦੁਲਹਨ ਨੇ ਵਿਆਹ ਵਿਚ ਟਮਾਟਰ ਅਤੇ ਚਿਲਗੋਜਾ ਗਹਿਣੇ ਪਹਿਨੇ ਹੋਏ ਹਨ।

Pakistani Bride Tomato Jewellery On Her Wedding , video viral ਇੱਥੇ ਦੁਲਹਨ ਨੇ ਗਹਿਣਿਆਂ ਦੀ ਥਾਂ ਪਹਿਨੇ ਟਮਾਟਰ ,ਦੱਸੀ ਇਹ ਮਜਬੂਰੀ

ਦਰਅਸਲ 'ਚ ਪਾਕਿਸਤਾਨ ਦੇ ਲਾਹੌਰ 'ਚ ਇਕ ਲਾੜੀ ਨੇ ਵਿਆਹ ਦੇ ਦਿਨ ਗਹਿਣਿਆਂ ਦੀ ਬਜਾਏ ਟਮਾਟਰ ਪਹਿਨੇ ਹੋਏ ਹਨ। ਦੁਲਹਨ ਨੇ ਹਾਰ, ਚੂੜੀਆਂ, ਮਾਂਗ-ਟੀਕਾ ਆਦਿ ਦੇ ਸਾਰੇ ਗਹਿਣੇਟਮਾਟਰ ਦੇ ਬਣਾ ਕੇ ਪਹਿਨੇ ਹੋਏ ਹਨ। ਉਸ ਨੇ ਕਾਰਨ ਪੁੱਛਣ 'ਤੇ ਦੱਸਿਆ ਕਿ ਅੱਜ -ਕੱਲ੍ਹ ਸੋਨੇ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ।

Pakistani Bride Tomato Jewellery On Her Wedding , video viral ਇੱਥੇ ਦੁਲਹਨ ਨੇ ਗਹਿਣਿਆਂ ਦੀ ਥਾਂ ਪਹਿਨੇ ਟਮਾਟਰ ,ਦੱਸੀ ਇਹ ਮਜਬੂਰੀ

ਜਦੋਂ ਪੱਤਰਕਾਰਾਂ ਨੇ ਦੁਲਹਨ ਨੂੰ ਪੁੱਛਿਆ ਕਿ ਉਹਨੇ ਟਮਾਟਰ ਦੇ ਗਹਿਣੇ ਕਿਉਂ ਪਾਏ ਹਨ ਤਾਂ ਲਾੜੀ ਨੇ ਜਵਾਬ ਦਿੱਤਾ ਕਿ ਉਸ ਦੇ ਦੇਸ਼ ਵਿਚ ਟਮਾਟਰ ਅਤੇ ਚਿਲਗੋ ਦੇ ਭਾਅ ਸੋਨੇ ਦੇ ਬਰਾਬਰ ਚੱਲ ਰਹੇ ਹਨ। ਇਸ ਲਈ ਉਸਨੇ ਸੋਨੇ ਦੀ ਚਾਦਰ ਉੱਤੇ ਟਮਾਟਰ ਅਤੇ ਚਿਲਗੋਗੇ ਗਹਿਣਿਆਂ ਨੂੰ ਪਾਉਣ ਦਾ ਫੈਸਲਾ ਕੀਤਾ ਹੈ। ਦੁਲਹਨ ਦੀ ਇਹ ਕਲਿੱਪ ਪਾਕਿਸਤਾਨ ਵਿਚ ਬਹੁਤ ਚੱਲ ਰਹੀ ਹੈ।

Pakistani Bride Tomato Jewellery On Her Wedding , video viral ਇੱਥੇ ਦੁਲਹਨ ਨੇ ਗਹਿਣਿਆਂ ਦੀ ਥਾਂ ਪਹਿਨੇ ਟਮਾਟਰ ,ਦੱਸੀ ਇਹ ਮਜਬੂਰੀ

ਦੱਸ ਦੇਈਏ ਕਿ ਪਾਕਿਸਤਾਨ ਵਿਚ ਟਮਾਟਰਾਂ ਦੇ ਨਾਲ ਹੋਰ ਸਬਜ਼ੀਆਂ ਦੀਆਂ ਕੀਮਤਾਂ ਵੀ ਇਸ ਸਮੇਂ ਅਸਮਾਨ ਛੂਹ ਰਹੀਆਂ ਹਨ।ਪਾਕਿਸਤਾਨ ਵਿਚ ਟਮਾਟਰਾਂ ਦੀ ਕੀਮਤ 320 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ, ਜੋ ਆਰਥਿਕ ਮੰਦੀ ਵਿਚੋਂ ਲੰਘ ਰਹੀ ਹੈ। ਲੋਕ ਟਮਾਟਰ ਦੇ ਖੇਤਾਂ ਨੂੰ ਹਥਿਆਰਾਂ ਨਾਲ ਸੁਰੱਖਿਅਤ ਕਰ ਰਹੇ ਹਨ।

-PTCNews

Related Post