Sat, Dec 20, 2025
Whatsapp

Shahid Afridi Sister: ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਦੀ ਭੈਣ ਦੀ ਹੋਈ ਮੌਤ, ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀ

ਪਾਕਿਸਤਾਨ ਕ੍ਰਿਕਟ ਨਾਲ ਜੁੜੀ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦੀ ਭੈਣ ਦਾ ਦਿਹਾਂਤ ਹੋ ਗਿਆ ਹੈ।

Reported by:  PTC News Desk  Edited by:  Aarti -- October 17th 2023 12:38 PM -- Updated: October 17th 2023 01:51 PM
Shahid Afridi Sister:  ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਦੀ ਭੈਣ ਦੀ ਹੋਈ ਮੌਤ, ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀ

Shahid Afridi Sister: ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਦੀ ਭੈਣ ਦੀ ਹੋਈ ਮੌਤ, ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀ

Shahid Afridi Sister: ਪਾਕਿਸਤਾਨ ਕ੍ਰਿਕਟ ਨਾਲ ਜੁੜੀ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦੀ ਭੈਣ ਦਾ ਦਿਹਾਂਤ ਹੋ ਗਿਆ ਹੈ। ਅਫਰੀਦੀ ਦੀ ਭੈਣ ਕਾਫੀ ਸਮੇਂ ਤੋਂ ਬਿਮਾਰ ਸੀ, ਜਿਸ ਦਾ ਖੁਲਾਸਾ ਉਨ੍ਹਾਂ ਨੇ ਖੁਦ ਕੀਤਾ ਸੀ।

ਦੱਸ ਦਈਏ ਕਿ ਵਿਸ਼ਵ ਕੱਪ 2023 ਤੋਂ ਪਹਿਲਾਂ, ਉਸਨੇ ਆਪਣੀ ਐਕਸ ਪੋਸਟ ਵਿੱਚ ਕਿਹਾ ਸੀ ਕਿ ਉਹ ਆਪਣੀ ਭੈਣ ਨੂੰ ਮਿਲਣ ਜਾ ਰਹੇ ਹਨ। ਹੁਣ ਉਸ ਦਾ ਦੇਹਾਂਤ ਹੋ ਗਿਆ ਹੈ। ਜਿਸ ਕਾਰਨ ਉਹ ਹੁਣ ਸਦਮੇ ’ਚ ਹਨ। 


ਸ਼ਾਹਿਦ ਅਫਰੀਦੀ ਨੇ ਆਪਣੀ ਐਕਸ ਪੋਸਟ ’ਚ ਲਿਖਿਆ ਕਿ ਮੈ ਜਲਦ ਹੀ ਤੁਹਾਨੂੰ ਮਿਲਣ ਦੇ ਲਈ ਵਾਪਿਸ ਆ ਰਿਹਾ ਹੈ। ਮੇਰਾ ਪਿਆਰ ਬਜ਼ਬੂਤ ਬਣਾ ਰਹੇ ਹਨ। ਮੇਰੀ ਭੈਣ ਅਜੇ ਆਪਣੀ ਜੀਵਨ ਦੇ ਲਈ ਸੰਘਰਸ਼ ਕਰ ਰਹੀ ਹੈ। ਮੈ ਤੁਹਾਡੇ ਕੋਲੋਂ ਉਨ੍ਹਾਂ ਦੇ ਸਿਹਤ ਦੇ ਲਈ ਦੁਆ ਕਰਨ ਦੀ ਅਪੀਲ ਕਰਦਾ ਹਾਂ। ਬਹੁਤ ਮਾਇਨੇ ਰੱਖਾਂਗੇ। ਅੱਲ੍ਹਾ ਉਨ੍ਹਾਂ ਨੂੰ ਜਲਦ ਸਿਹਤਯਾਬ ਕਰੇ ਅਤੇ ਲੰਬੀ ਸਿਹਤ ਜਿੰਦਗੀ ਦੇਵੇ। ਇਸ ਪੋਸਟ ਦੇ ਕੁਝ ਹੀ ਘੰਟਿਆਂ ਬਾਅਦ ਉਨ੍ਹਾਂ ਦੇ ਦੇਹਾਂਤ ਦੀ ਖਬਰ ਵੀ ਆ ਗਈ। 

ਹੁਣ ਆਪਣੀ ਭੈਣ ਦੀ ਮੌਤ 'ਤੇ ਸ਼ਾਹਿਦ ਅਫਰੀਦੀ ਨੇ ਮੰਗਲਵਾਰ 17 ਅਕਤੂਬਰ ਦੀ ਸਵੇਰ ਨੂੰ ਲਿਖਿਆ, "ਅਸੀਂ ਯਕੀਨਨ ਅੱਲ੍ਹਾ ਦੇ ਹਾਂ ਅਤੇ ਉਸ ਕੋਲ ਵਾਪਸ ਆਵਾਂਗੇ। ਭਾਰੀ ਦਿਲ ਨਾਲ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਾਡੀ ਪਿਆਰੀ ਭੈਣ ਦਾ ਦੇਹਾਂਤ ਹੋ ਗਿਆ ਹੈ ਅਤੇ ਉਨ੍ਹਾਂ ਦੀ ਨਮਾਜ਼ -ਏ-ਜਨਾਜ਼ਾ।" "17.10.2023 ਨੂੰ ਹੋਵੇਗਾ।"

ਇਹ ਵੀ ਪੜ੍ਹੋ: ਓਲੰਪਿਕ 'ਚ ਹੁਣ ਕ੍ਰਿਕਟ ਵੀ ਸ਼ਾਮਲ, ਮੁੰਬਈ 'ਚ ਵੋਟਿੰਗ ਤੋਂ ਬਾਅਦ ਹੋਇਆ ਅਧਿਕਾਰਤ ਐਲਾਨ; ਇਨ੍ਹਾਂ ਖੇਡਾਂ ਨੂੰ ਵੀ ਥਾਂ ਮਿਲੀ

- PTC NEWS

Top News view more...

Latest News view more...

PTC NETWORK
PTC NETWORK