ਵਿਆਹ ਵਾਲੇ ਘਰ ਪੈ ਗਏ ਕੀਰਨੇ , ਦੁਲਹਨ ਸਮੇਤ ਚਾਰ ਸਹੇਲੀਆਂ ਦੀ ਹੋਈ ਮੌਤ

By  Shanker Badra January 16th 2019 12:58 PM -- Updated: January 16th 2019 03:11 PM

ਵਿਆਹ ਵਾਲੇ ਘਰ ਪੈ ਗਏ ਕੀਰਨੇ, ਦੁਲਹਨ ਸਮੇਤ ਚਾਰ ਸਹੇਲੀਆਂ ਦੀ ਹੋਈ ਮੌਤ।

ਇਸਲਾਮਾਬਾਦ : ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ 'ਚ ਚੱਲ ਰਹੇ ਵਿਆਹ ਦਾ ਮਾਹੌਲ ਉਸ ਸਮੇਂ ਗਮਗੀਨ ਹੋ ਗਿਆ ਜਦੋਂ ਵਿਆਹ ਵਾਲੇ ਘਰ 'ਚ ਅੱਗ ਲੱਗਣ ਕਾਰਨ ਦੁਲਹਨ ਸਮੇਤ ਉਸਦੀਆਂ 4 ਸਹੇਲੀਆਂ ਦੀ ਮੌਤ ਹੋਣ ਦੀ ਖਬਰ ਮਿਲੀ।

Pakistani Rawalpindi Wedding home Fire Bride Including four other women Death
ਵਿਆਹ ਵਾਲੇ ਘਰ ਪੈ ਗਏ ਕੀਰਨੇ , ਦੁਲਹਨ ਸਮੇਤ ਚਾਰ ਸਹੇਲੀਆਂ ਦੀ ਹੋਈ ਮੌਤ

ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸ ਹਾਦਸੇ ਤੋਂ ਬਾਅਦ ਦੁਲਹਨ ਅਤੇ ਉਸ ਦੀਆਂ ਸਹੇਲੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ ਹੈ।

Pakistani Rawalpindi Wedding home Fire Bride Including four other women Death
ਵਿਆਹ ਵਾਲੇ ਘਰ ਪੈ ਗਏ ਕੀਰਨੇ , ਦੁਲਹਨ ਸਮੇਤ ਚਾਰ ਸਹੇਲੀਆਂ ਦੀ ਹੋਈ ਮੌਤ

ਇਸ ਦੌਰਾਨ ਪੁਲਿਸ ਦੀ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਗੈਸ ਕੰਪ੍ਰੈਸ਼ਰ 'ਚ ਧਮਾਕਾ ਹੋਣ ਕਾਰਨ ਅੱਗ ਲੱਗੀ ਹੈ।ਉੱਥੇ ਹੀ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਕਿਸੇ ਵਲੋਂ ਜਾਣ-ਬੁੱਝ ਕੇ ਤਾਂ ਨਹੀਂ ਲਗਾਈ ਗਈ।

Pakistani Rawalpindi Wedding home Fire Bride Including four other women Death
ਵਿਆਹ ਵਾਲੇ ਘਰ ਪੈ ਗਏ ਕੀਰਨੇ , ਦੁਲਹਨ ਸਮੇਤ ਚਾਰ ਸਹੇਲੀਆਂ ਦੀ ਹੋਈ ਮੌਤ

ਉੱਥੇ ਹੀ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਇਹ ਦੋਸ਼ ਲਾਇਆ ਹੈ ਕਿ ਅੱਗ ਬੁਝਾਊ ਦਸਤੇ ਮੌਕੇ 'ਤੇ ਜਲਦੀ ਨਹੀਂ ਪਹੁੰਚੇ ਅਤੇ ਬਚਾਅ ਦਲ ਦੀ ਲਾਪਰਵਾਹੀ ਕਾਰਨ ਜਾਨੀ ਨੁਕਸਾਨ ਹੋਇਆ ਹੈ।

-PTCNews

Related Post