ਪੰਚਕੂਲਾ ਦੇ ਹਸਪਤਾਲ 'ਚ ਇੱਕ ਮਹਿਲਾ ਡਾਕਟਰ ਨੇ ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ ਕੀਤਾ ਮਰੀਜਾਂ ਦਾ ਇਲਾਜ਼

By  Shanker Badra May 3rd 2018 03:39 PM -- Updated: May 3rd 2018 03:57 PM

ਪੰਚਕੂਲਾ ਦੇ ਹਸਪਤਾਲ 'ਚ ਇੱਕ ਮਹਿਲਾ ਡਾਕਟਰ ਨੇ ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ ਕੀਤਾ ਮਰੀਜਾਂ ਦਾ ਇਲਾਜ਼:ਪੰਚਕੂਲਾ ਦੇ ਸਰਕਾਰੀ ਹਸਪਤਾਲ 'ਚ ਇੱਕ ਮਹਿਲਾ ਡਾਕਟਰ ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ ਮਰੀਜਾਂ ਦਾ ਇਲਾਜ ਕਰਦੀ ਨਜ਼ਰ ਆ ਰਹੀ ਹੈ।ਜਿਸ ਦੀ ਵੀਡੀਓ ਵਾਰੀਅਲ ਹੋਈ ਹੈ।Panchkula Hospital Female Doctor Alcohol Treatment Patients Talliesਇਹ ਮਾਮਲਾ ਪੰਚਕੂਲਾ ਸਿਹਤ ਕੇਂਦਰ ਰਾਇਪੁਰ ਰਾਣੀ ਦਾ ਹੈ।ਜਿਥੇ ਰਾਤ ਦੇ ਸਮੇਂ ਡਿਊਟੀ 'ਤੇ ਮੌਜੂਦ ਮਹਿਲਾ ਡਾਕਟਰ ਸ਼ਰਾਬ ਪੀ ਕੇ ਮਰੀਜ਼ਾਂ ਦਾ ਇਲਾਜ ਕਰ ਰਹੀ ਸੀ।ਦੱਸਿਆ ਜਾਂਦਾ ਹੈ ਕਿ ਕੁੱਝ ਲੋਕ ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਰਾਤ ਦੇ ਸਮੇਂ ਆਪਣੇ ਰਿਸ਼ਤੇਦਾਰ ਨੂੰ ਲੈ ਕੇ ਇਲਾਜ ਦੇ ਲਈ ਆਏ ਸਨ ਜਿਸ ਦੌਰਾਨ ਮੌਕੇ 'ਤੇ ਮੌਜੂਦ ਡਾਕਟਰ ਨਸ਼ੇ ਦੀ ਹਾਲਤ ਦੇ ਵਿੱਚ ਦੇਖੀ ਗਈ ਸੀ।Panchkula Hospital Female Doctor Alcohol Treatment Patients Talliesਇਲਾਜ਼ ਦੇ ਲਈ ਆਏ ਮਰੀਜ਼ ਦੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਉਕਤ ਮਹਿਲਾ ਡਾਕਟਰ ਨੂੰ ਕੁੱਝ ਵੀ ਹੋਸ਼ ਨਹੀਂ ਸੀ ਕਿ ਉਹ ਕੀ ਬੋਲ ਰਹੀ ਹੈ।Panchkula Hospital Female Doctor Alcohol Treatment Patients Talliesਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਡਾਕਟਰ ਨੂੂੂੰ ਉਨ੍ਹਾਂ ਦੇ ਸ਼ਰਾਬ ਪੀਣ ਬਾਰੇ ਪੁੱਛਿਆ ਤਾਂ ਡਾਕਟਰ ਨੇ ਸਾਡੇ ਨਾਲ ਬਦਤਮੀਜ਼ੀ ਕੀਤੀ।ਮਾਮਲਾ ਵਧਦਾ ਦੇਖ ਕੇ ਉਹ ਮਹਿਲਾ ਡਾਕਟਰ ਆਪਣੀ ਗੱਡੀ ਲੈ ਕੇ ਭੱਜ ਗਈ।ਜਿਸ ਤੋਂ ਬਾਅਦ ਸੀਨੀਅਰ ਅਫ਼ਸਰਾਂ ਨੇ ਡਿਊਟੀ ਉੱਤੇ ਦੂਜੇ ਡਾਕਟਰ ਨੂੰ ਭੇਜਿਆ।

-PTCNews

Related Post