ਗੋਲਗੱਪੇ ਵੇਚਣ ਵਾਲੇ ਵਿਕਰੇਤਾ ਨੇ ਪਾਣੀ 'ਚ ਮਿਲਾਇਆ ਪਿਸ਼ਾਬ, ਵੀਡੀਓ ਦੇਖ ਕੇ ਗੋਲਗੱਪੇ ਖਾਣ ਤੋਂ ਕਰੋਗੇ ਤੌਬਾ

By  Shanker Badra August 22nd 2021 01:29 PM

ਗੁਹਾਟੀ : ਗੋਲਗੱਪੇ (Golgappa) ਕਿਸ ਨੂੰ ਪਸੰਦ ਨਹੀਂ ਹੈ। ਹਰ ਜਗ੍ਹਾ ਅਸੀਂ ਗੋਲਗੱਪੇ ਵਾਲਾ ਦਿਖਾਈ ਦਿੰਦਾ ਹੈ , ਜਿੱਥੇ ਬਹੁਤ ਸਾਰੇ ਲੋਕ ਪਲੇਟਾਂ ਲੈ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਰਹਿੰਦੇ ਹਨ ਪਰ ਸੋਸ਼ਲ ਮੀਡੀਆ 'ਤੇ ਗੋਲਗੱਪੇ ਨਾਲ ਜੁੜੇ ਬਹੁਤ ਸਾਰੇ ਵੀਡੀਓ ਵਾਇਰਲ ਹੁੰਦੇ ਹਨ। ਇਥੇ ਤੁਹਾਨੂੰ ਗੋਲਗੱਪੇ (Golgappa Viral Video) ਵੇਚਣ ਵਾਲੇ ਦੀ ਘਿਨੌਣੀ ਹਰਕਤ ਦੇਖਣ ਨੂੰ ਮਿਲਦੀ ਹੈ, ਜਿਸ ਨੂੰ ਵੇਖ ਕੇ ਤੁਹਾਡਾ ਕਦੇ ਵੀ ਗੋਲਗੱਪੇ ਖਾਣ ਦਾ ਮਨ ਨਹੀਂ ਕਰੇਗਾ।

ਗੋਲਗੱਪੇ ਵੇਚਣ ਵਾਲੇ ਵਿਕਰੇਤਾ ਨੇ ਪਾਣੀ 'ਚ ਮਿਲਾਇਆ ਪਿਸ਼ਾਬ, ਵੀਡੀਓ ਦੇਖ ਕੇ ਗੋਲਗੱਪੇ ਖਾਣ ਤੋਂ ਕਰੋਗੇ ਤੌਬਾ

ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇੰਟਰਨੈਟ ਦੀ ਦੁਨੀਆ ਵਿੱਚ ਵਾਇਰਲ ਹੋ ਰਹੀ ਵੀਡੀਓ ਨੂੰ ਵੇਖ ਤੁਸੀਂ ਗੋਲਗੱਪੇ ਖਾਣ ਤੋਂ ਡਰ ਜਾਓਗੇ। ਇਹ ਵੀਡੀਓ ਬਹੁਤ ਹੀ ਘਿਣਾਉਣੀ ਹੈ। ਜਿੱਥੇ ਤੁਸੀਂ ਗੋਲਗੱਪੇ ਵੇਚਣ ਵਾਲੇ ਨੂੰ ਪਾਣੀ ਵਿੱਚ ਪਿਸ਼ਾਬ ਮਿਲਾਉਂਦੇ ਹੋਏ ਵੇਖ ਸਕਦੇ ਹੋ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਹੈਰਾਨ ਕਰਨ ਵਾਲੀ ਘਟਨਾ ਦਾ ਵੀਡੀਓ ਗੁਹਾਟੀ ਦਾ ਹੈ।

ਗੋਲਗੱਪੇ ਵੇਚਣ ਵਾਲੇ ਵਿਕਰੇਤਾ ਨੇ ਪਾਣੀ 'ਚ ਮਿਲਾਇਆ ਪਿਸ਼ਾਬ, ਵੀਡੀਓ ਦੇਖ ਕੇ ਗੋਲਗੱਪੇ ਖਾਣ ਤੋਂ ਕਰੋਗੇ ਤੌਬਾ

ਇਸ ਵਾਇਰਲ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਗੋਲਗੱਪੇ ਵਾਲਾ ਵਿਅਕਤੀ ਪਹਿਲਾਂ ਇੱਕ ਮੱਗ ਵਿੱਚ ਪਿਸ਼ਾਬ ਕਰਦਾ ਹੈ, ਇਸਦੇ ਬਾਅਦ ਉਹ ਉਹੀ ਮੱਗ ਨੂੰ ਪਾਣੀ ਵਿੱਚ ਮਿਲਾਉਂਦਾ ਹੈ। ਨਾਲ ਹੀ ਇਹ ਗੋਲਗੱਪੇ ਵਿਕਰੇਤਾ ਲੋਕਾਂ ਨੂੰ ਗੋਲਗੱਪੇ ਪਰੋਸਣ ਲਈ ਉਹੀ ਭਾਂਡੇ ਵਰਤਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਹੁੰਦੇ ਹੀ ਵਾਇਰਲ ਹੋ ਗਿਆ ਹੈ।

ਗੋਲਗੱਪੇ ਵੇਚਣ ਵਾਲੇ ਵਿਕਰੇਤਾ ਨੇ ਪਾਣੀ 'ਚ ਮਿਲਾਇਆ ਪਿਸ਼ਾਬ, ਵੀਡੀਓ ਦੇਖ ਕੇ ਗੋਲਗੱਪੇ ਖਾਣ ਤੋਂ ਕਰੋਗੇ ਤੌਬਾ

ਰਿਪੋਰਟਾਂ ਦੇ ਅਨੁਸਾਰ ਇਹ ਵਿਕਰੇਤਾ ਗੁਹਾਟੀ ਦੇ ਅਠਗਾਓਂ ਖੇਤਰ ਵਿੱਚ ਆਪਣਾ ਸਟਾਲ ਲਗਾਉਂਦਾ ਹੈ। ਜਿਵੇਂ ਹੀ ਇਹ ਵੀਡੀਓ ਇੰਟਰਨੈਟ ਤੇ ਵਾਇਰਲ ਹੋਇਆ ਤਾਂ ਪੁਲਿਸ ਨੇ ਗੋਲਗੱਪੇ ਵੇਚਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ। ਇਸਦੇ ਨਾਲ ਹੀ ਪੁਲਿਸ ਨੇ ਉਸਦੇ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਵੀ ਦਿੱਤਾ ਹੈ। ਇਸ ਵਾਇਰਲ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ, ਨਾਲ ਹੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦਾ ਗੁੱਸਾ ਵੀ ਭੜਕ ਰਿਹਾ ਹੈ। ਇਸ ਵੀਡੀਓ ਕਲਿੱਪ ਨੂੰ ਵੇਖ ਕੇ ਉਹ ਫੜੇ ਗਏ ਵਿਅਕਤੀ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਵੀ ਕਰ ਰਹੇ ਹਨ।

-PTCNews

Related Post