12ਵੀਂ ਜਮਾਤ ਦੇ ਵਿਦਿਆਰਥੀ ਨੂੰ Pubji ਗੇਮ ਖੇਡਣੀ ਪਈ ਮਹਿੰਗੀ ,ਹਸਪਤਾਲ 'ਚ ਦਾਖ਼ਲ

By  Shanker Badra January 21st 2020 12:15 PM

12ਵੀਂ ਜਮਾਤ ਦੇ ਵਿਦਿਆਰਥੀ ਨੂੰ Pubji ਗੇਮ ਖੇਡਣੀ ਪਈ ਮਹਿੰਗੀ ,ਹਸਪਤਾਲ 'ਚ ਦਾਖ਼ਲ:ਪਠਾਨਕੋਟ : ਪਿਛਲੇ ਸਮੇਂ ਪੂਰੇ ਦੇਸ਼ ਅੰਦਰ ਬਲ਼ੂ ਵੇਲ ਗੇਮ ਦੇ ਨਾਲ ਕਈ ਬੱਚਿਆਂ ਦੀ ਮੌਤ ਹੋ ਗਈ ਸੀ। ਹੁਣ ਬੱਚਿਆ 'ਤੇ ਪੱਬਜੀ ਗੇਮ ਦਾ ਨਸ਼ਾ ਸਿਰ ਚੜ ਕੇ ਬੋਲ ਰਿਹਾ ਹੈ। ਇਸੇ ਪੱਬਜੀ ਗੇਮ ਦੇ ਕਰਕੇ ਪਠਾਨਕੋਟ ਦੇ ਇਕ ਵਿਦਿਆਰਥੀ ਦੀ ਹਾਲਤ ਖ਼ਰਾਬ ਹੋਣ ਕਰਕੇ ਉਸ ਨੂੰ ਨਿੱਜੀ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਹੈ।

Pathankot 12th Class student Pubji Game Due Admitted the private hospital 12ਵੀਂ ਜਮਾਤ ਦੇ ਵਿਦਿਆਰਥੀ ਨੂੰ Pubji ਗੇਮ ਖੇਡਣੀ ਪਈ ਮਹਿੰਗੀ ,ਹਸਪਤਾਲ 'ਚ ਦਾਖ਼ਲ

ਮਿਲੀ ਜਾਣਕਾਰੀ ਅਨੁਸਾਰ ਸਾਹਿਲ (17) ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਐਤਵਾਰ ਦੇਰ ਰਾਤ ਪਠਾਨਕੋਟ ਦੇ ਐਂਗੌਰਾ ਵਾਲਾ ਬਾਗ਼ ਇਲਾਕੇ ਵਿੱਚ ਉਸ ਦੇ ਘਰ ਬੇਹੋਸ਼ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ ,ਜਿੱਥੇ ਹੁਣ ਉਸ ਦੀ ਹਾਲਤ ਵਿਚ ਸੁਧਾਰ ਹੈ।

Pathankot 12th Class student Pubji Game Due Admitted the private hospital 12ਵੀਂ ਜਮਾਤ ਦੇ ਵਿਦਿਆਰਥੀ ਨੂੰ Pubji ਗੇਮ ਖੇਡਣੀ ਪਈ ਮਹਿੰਗੀ ,ਹਸਪਤਾਲ 'ਚ ਦਾਖ਼ਲ

ਇਸ ਦੌਰਾਨ ਵਿਦਿਆਰਥੀ ਨੇ ਹੋਸ਼ ਵਿੱਚ ਆਉਣ ਤੋਂ ਬਾਅਦ ਦਾਅਵਾ ਕੀਤਾ ਕਿ ਉਹ ਕਈ ਦਿਨਾਂ ਪੱਬਜੀ ਵੀਡੀਓ ਗੇਮ ਖੇਡ ਰਿਹਾ ਸੀ ,ਜਿਸ ਕਾਰਨ ਉਹ ਤਣਾਅ ਵਿੱਚ ਸੀ। ਉਸ ਨੇ ਕਿਹਾ ਕਿ ਉਹ ਇਸ ਨੂੰ ਘੰਟਿਆਂਬੱਧੀ ਨਿਰੰਤਰ ਖੇਡਦਾ ਰਹਿੰਦਾ ਸੀ, ਜਿਸ ਕਾਰਨ ਹੋਲੀ ਹੋਲੀ ਤਣਾਅ ਦਾ ਸ਼ਿਕਾਰ ਹੁੰਦਾ ਰਿਹਾ।

Pathankot 12th Class student Pubji Game Due Admitted the private hospital 12ਵੀਂ ਜਮਾਤ ਦੇ ਵਿਦਿਆਰਥੀ ਨੂੰ Pubji ਗੇਮ ਖੇਡਣੀ ਪਈ ਮਹਿੰਗੀ ,ਹਸਪਤਾਲ 'ਚ ਦਾਖ਼ਲ

ਵਿਦਿਆਰਥੀ ਦੇ ਪਿਤਾ ਮਦਨ ਲਾਲ ਨੇ ਕਿਹਾ ਕਿ ਉਹ ਇਸ ਖੇਡ ਪ੍ਰਤੀ ਆਪਣੇ ਪੁੱਤਰ ਦੇ ਨਸ਼ੇ ਬਾਰੇ ਨਹੀਂ ਜਾਣਦਾ ਸੀ। ਡਾਕਟਰ ਬੀਐਸ ਕੰਵਰ ਨੇ ਪੁਸ਼ਟੀ ਕੀਤੀ ਕਿ ਨੌਜਵਾਨ ਨੂੰ ਹਾਈ ਬਲੱਡ ਪ੍ਰੈਸ਼ਰ ਨਾਲ ਭਰਤੀ ਕਰਵਾਇਆ ਗਿਆ ਸੀ, ਜਿਸ ਦਾ ਇਲਾਜ ਚੱਲ ਰਿਹਾ ਹੈ। ਡਾ, ਕੰਵਰ ਨੇ ਕਿਹਾ ਕਿ ਨੌਜਵਾਨਾਂ ਨੂੰ ਅਜਿਹੀਆਂ ਖੇਡਾਂ ਤੋਂ ਦੂਰ ਰੱਖਣ ਦੀ ਲੋੜ ਹੈ।

-PTCNews

Related Post