ਪਠਾਨਕੋਟ -ਜੰਮੂ ਲਿੰਕ ਰੋਡ 'ਤੇ ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਾਰੀ ਟੱਕਰ , ਨੌਜਵਾਨ ਦੀ ਮੌਤ

By  Shanker Badra March 19th 2019 12:46 PM -- Updated: March 19th 2019 01:03 PM

ਪਠਾਨਕੋਟ - ਜੰਮੂ ਲਿੰਕ ਰੋਡ 'ਤੇ ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ:ਨਰੋਟ ਜੈਮਲ ਸਿੰਘ : ਪਠਾਨਕੋਟ -ਜੰਮੂ ਲਿੰਕ ਰੋਡ 'ਤੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਓਥੇ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਹੈ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।

Pathankot-Jammu Road Road Accident Young death ਪਠਾਨਕੋਟ -ਜੰਮੂ ਲਿੰਕ ਰੋਡ 'ਤੇ ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਾਰੀ ਟੱਕਰ , ਨੌਜਵਾਨ ਦੀ ਮੌਤ

ਮ੍ਰਿਤਕ ਨੌਜਵਾਨ ਦੀ ਪਹਿਚਾਣ 25 ਸਾਲਾ ਹੀਰਾ ਲਾਲ ਵਾਸੀ ਪਿੰਡ ਦਤਿਆਲ, ਨਰੋਟ ਜੈਮਲ ਸਿੰਘ ਦੇ ਰੂਪ 'ਚ ਹੋਈ ਹੈ। ਇਸ ਘਟਨਾ ਤੋਂ ਬਾਅਦ ਲੋਕਾਂ ਨੇ ਪਠਾਨਕੋਟ ਤੋਂ ਕਥਲੋਰ ਹੋ ਕੇ ਜੰਮੂ ਜਾਣ ਵਾਲੇ ਲਿੰਕ ਰੋਡ ਨੂੰ ਜਾਮ ਕਰਕੇ ਪੁਲਿਸ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ।

Pathankot-Jammu Road Road Accident Young death ਪਠਾਨਕੋਟ -ਜੰਮੂ ਲਿੰਕ ਰੋਡ 'ਤੇ ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਾਰੀ ਟੱਕਰ , ਨੌਜਵਾਨ ਦੀ ਮੌਤ

ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਦਿਆਂ ਟਿੱਪਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਹੀਰਾ ਲਾਲ ਘਰੋਟਾ ਬਾਗ ਵਿਖੇ ਬਲਾਕ ਸੰਮਤੀ ਪਟਵਾਰੀ ਦੀ ਨੌਕਰੀ ਕਰਦਾ ਸੀ।

-PTCNews

Related Post