ਗਰਮੀ ਦੀਆਂ ਛੁੱਟੀਆਂ 'ਚ ਖੇਡਣ ਦੀ ਬਜਾਏ ਇਹ ਮਾਸੂਮ ਅੱਤ ਦੀ ਗਰਮੀ ਕਰ ਰਹੇ ਨੇ ਪੁੰਨ ਵਾਲਾ ਕੰਮ, ਦੇਖੋ ਤਸਵੀਰਾਂ

By  Jashan A June 23rd 2019 02:11 PM

ਗਰਮੀ ਦੀਆਂ ਛੁੱਟੀਆਂ 'ਚ ਖੇਡਣ ਦੀ ਬਜਾਏ ਇਹ ਮਾਸੂਮ ਅੱਤ ਦੀ ਗਰਮੀ ਕਰ ਰਹੇ ਨੇ ਪੁੰਨ ਵਾਲਾ ਕੰਮ, ਦੇਖੋ ਤਸਵੀਰਾਂ,ਪਠਾਨਕੋਟ: ਪੰਜਾਬ 'ਚ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰਕੇ ਰੱਖਿਆ ਹੋਇਆ ਹੈ, ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਹੈ। ਇਸ ਗਰਮੀ ਤੋਂ ਰਾਹਤ ਪਾਉਣ ਲਈ ਲੋਕ ਪਹਾੜਾਂ 'ਚ ਜਾ ਰਹੇ ਹਨ।

ਉਥੇ ਹੀ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਲਈ ਲੋਕ ਪਣੇ ਬੱਚਿਆਂ ਨੂੰ ਠੰਡੇ ਇਲਾਕਿਆਂ 'ਚ ਘੁਮਾ ਰਹੇ ਹਨ, ਪਰ ਇਸ ਅੱਤ ਦੀ ਗਰਮੀ 'ਚ ਪਠਾਨਕੋਟ 'ਚ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਤੁਸੀਂ ਹੈਰਾਨ ਹੋ ਜਾਓਗੇ।

ਹੋਰ ਪੜ੍ਹੋ:ਅਨਾਜ ਮੰਡੀ 'ਚ ਲਿਫਟਿੰਗ ਨੂੰ ਲੈ ਕੇ ਠੇਕੇਦਾਰ ਅਤੇ ਟਰੱਕ ਯੂਨੀਅਨ ਵਿਚਕਾਰ ਹੋਇਆ ਝਗੜਾ ,ਤਿੰਨ ਟਰੱਕ ਡਰਾਇਵਰ ਜ਼ਖਮੀ

ਜਿੱਥੇ ਅੱਜ ਕੱਲ ਲੋਕ ਆਪਣੇ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਲਈ ਹਿਮਾਚਲ ਦਾ ਰੁਖ਼ ਕਰ ਰਹੇ ਹਨ, ਉਥੇ ਹੀ ਇੱਕ ਪਰਿਵਾਰ ਦੇ ਦੋ ਬੱਚੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਸਵੇਰੇ ਸਵੇਰੇ ਆਪਣੇ ਘਰ ਤੋਂ ਪਾਣੀ ਦਾ ਕੈਂਪਰ ਲੈ ਕੇ ਨਿਕਲਦੇ ਹਨ ਅਤੇ ਬਾਜ਼ਾਰਾਂ ਵਿੱਚ ਘੁੰਮ ਘੁੰਮ ਕੇ ਲੋਕਾਂ ਨੂੰ ਪਾਣੀ ਪਿਆਉਂਦੇ ਹਨ।

ਮਿਲੀ ਜਾਣਕਾਰੀ ਮੁਤਾਬਕ ਇਹਨਾਂ ਵਿੱਚੋਂ ਇੱਕ ਬੱਚਾ 11ਵੀਂ ਕਲਾਸ 'ਚ ਅਤੇ ਦੂਸਰਾ ਬੱਚਾ ਦੂਸਰੀ ਕਲਾਸ ਦਾ ਵਿਦਿਆਰਥੀ ਹੈ।ਸ਼ਹਿਰ ਵਾਸੀਆਂ ਵੱਲੋਂ ਇਹਨਾਂ ਬੱਚਿਆਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

-PTC News

Related Post