ਛੁੱਟੀ ਲੈ ਕੇ ਘਰ ਪਰਤ ਰਹੇ ਜਵਾਨ ਦੀ ਰਸਤੇ 'ਚ ਮੌਤ, ਅੱਜ ਜੱਦੀ ਪਿੰਡ 'ਚ ਕੀਤਾ ਅੰਤਿਮ ਸਸਕਾਰ

By  Jashan A December 22nd 2019 03:01 PM

ਛੁੱਟੀ ਲੈ ਕੇ ਘਰ ਪਰਤ ਰਹੇ ਜਵਾਨ ਦੀ ਰਸਤੇ 'ਚ ਮੌਤ, ਅੱਜ ਜੱਦੀ ਪਿੰਡ 'ਚ ਕੀਤਾ ਅੰਤਿਮ ਸਸਕਾਰ,ਪਠਾਨਕੋਟ: ਗਲੇਸ਼ੀਅਰ 'ਚ ਤਾਇਨਾਤ ਸੈਨਾ ਦੀ 5 ਡੋਗਰਾ ਯੂਨਿਟ ਦੇ 22 ਸਾਲਾ ਸਿਪਾਹੀ ਅਰੁਣਜੀਤ ਕੁਮਾਰ ਨਿਵਾਸੀ ਸਰਹੱਦੀ ਪਿੰਡ ਫਰਵਾਲ ਜੋ ਕਿ 18 ਦਸੰਬਰ ਨੂੰ ਛੁੱਟੀ ਲੈ ਕੇ ਘਰ ਆ ਰਿਹਾ ਸੀ, ਜਦੋਂ ਉਹ ਚੰਡੀਗੜ੍ਹ ਏਅਰਪੋਰਟ 'ਤੇ ਪਹੁੰਚਿਆ ਤਾਂ ਜਹਾਜ਼ ਤੋਂ ਉਤਰਦੇ ਹੀ ਉਸ ਦੀ ਸਿਹਤ ਅਚਾਨਕ ਖਰਾਬ ਹੋ ਗਈ।

army jawaਜਿਸ ਤੋਂ ਬਾਅਦ ਉਸਨੂੰ ਪਹਿਲਾਂ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ, ਪਰ ਹਾਲਤ ਜ਼ਿਆਦਾ ਖਰਾਬ ਹੋਣ 'ਤੇ ਚੰਡੀਗੜ੍ਹ ਸਥਿਤ ਸੈਨਾ ਦੇ ਕਮਾਂਡ ਹਸਪਤਾਲ ਪਹੁੰਚੇ, ਜਿਥੇ ਅਰੁਣਜੀਤ ਕੁਮਾਰ ਨੇ 20 ਦਸੰਬਰ ਨੂੰ ਇਲਾਜ ਦੌਰਾਨ ਦਮ ਤੋੜ ਦਿੱਤਾ।

ਹੋਰ ਪੜ੍ਹੋ: ਦਾਜ ਦੀ ਬਲੀ ਚੜੀ ਇੱਕ ਹੋਰ ਵਿਆਹੁਤਾ, ਜ਼ਹਿਰੀਲੀ ਦਵਾਈ ਨਿਗਲ ਕੇ ਕੀਤੀ ਖ਼ੁਦਕੁਸ਼ੀ

ਜਿਸ ਦੀ ਮ੍ਰਿਤਕ ਦੇਹ ਅੱਜ ਜੱਦੀ ਪਿੰਡ ਪਹੁੰਚੀ, ਜਿਥੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।

army jawaਤੁਹਾਨੂੰ ਦੱਸ ਦੇਈਏ ਕਿ ਆਪਣੇ ਪੁੱਤ ਦੀ ਮੌਤ ਦੀ ਖਬਰ ਸੁਣਦੇ ਹੀ ਮਾਂ ਨੀਲਮ ਦੇਵੀ ਤੇ ਪਿਤਾ ਦਰਸ਼ਨ ਕੁਮਾਰ ਆਪਣੇ ਹੋਸ਼ ਖੋ ਬੈਠੇ। ਇਸ ਘਟਨਾ ਤੋਂ ਬਾਅਦ ਪਿੰਡ 'ਚ ਵੀ ਮਾਤਮ ਪਸਰ ਗਿਆ ਹੈ।

-PTC News

Related Post