ਪਠਾਨਕੋਟ: ਅਣਪਛਾਤਿਆਂ ਵੱਲੋਂ ਪੈਟਰੋਲ ਪੰਪ 'ਤੇ ਲੁੱਟ, ਸੀ. ਸੀ. ਟੀ. ਵੀ. 'ਚ ਕੈਦ ਹੋਈ ਵਾਰਦਾਤ (ਤਸਵੀਰਾਂ)

By  Jashan A March 23rd 2019 06:07 PM

ਪਠਾਨਕੋਟ: ਅਣਪਛਾਤਿਆਂ ਵੱਲੋਂ ਪੈਟਰੋਲ ਪੰਪ 'ਤੇ ਲੁੱਟ, ਸੀ. ਸੀ. ਟੀ. ਵੀ. 'ਚ ਕੈਦ ਹੋਈ ਵਾਰਦਾਤ (ਤਸਵੀਰਾਂ),ਪਠਾਨਕੋਟ: ਬੀਤੀ ਰਾਤ ਪਠਾਨਕੋਟ ਦੇ ਨਗਲਭੁਰ ਇਲਾਕੇ 'ਚ ਕੁਝ ਅਣਪਛਾਤੇ ਨੌਜਵਾਨਾਂ ਨੇ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਇਆ। ਲੁਟੇਰਿਆਂ ਨੇ ਪਿਸਤੌਲ ਵਿਖਾ ਕੇ ਇਸ ਪੰਪ ਤੋਂ ਇਕ ਲੱਖ ਰੁਪਏ ਲੁੱਟ ਲਏ।

petrol ਪਠਾਨਕੋਟ: ਅਣਪਛਾਤਿਆਂ ਵੱਲੋਂ ਪੈਟਰੋਲ ਪੰਪ 'ਤੇ ਲੁੱਟ, ਸੀ. ਸੀ. ਟੀ. ਵੀ. 'ਚ ਕੈਦ ਹੋਈ ਵਾਰਦਾਤ (ਤਸਵੀਰਾਂ)

ਮਿਲੀ ਜਾਣਕਾਰੀ ਮੁਤਾਬਕ 3 ਨੌਜਵਾਨਾਂ ਨੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਠਾਨਕੋਟ-ਜਲੰਧਰ ਹਾਈਵੇ ’ਤੇ ਸਥਿਤ ਪੈਟਰੋਲ ਪੰਪ 'ਤੇ ਪਿਸਤੌਲ ਦੀ ਨੋਕ ’ਤੇ ਪੈਟਰੋਲ ਪੰਪ ਤੋਂ ਕਰੀਬ ਇੱਕ ਲੱਖ ਰੁਪਏ ਲੁੱਟ ਲਏ।

ਹੋਰ ਪੜ੍ਹੋ:ਲੁਧਿਆਣਾ ‘ਚ ਕੁੱਝ ਅਣਪਛਾਤੇ ਨੌਜਵਾਨਾਂ ਨੇ ਅਕਾਲੀ ਆਗੂ ‘ਤੇ ਕੀਤੀ ਫਾਇਰਿੰਗ

petrol ਪਠਾਨਕੋਟ: ਅਣਪਛਾਤਿਆਂ ਵੱਲੋਂ ਪੈਟਰੋਲ ਪੰਪ 'ਤੇ ਲੁੱਟ, ਸੀ. ਸੀ. ਟੀ. ਵੀ. 'ਚ ਕੈਦ ਹੋਈ ਵਾਰਦਾਤ (ਤਸਵੀਰਾਂ)

ਇਹ ਸਾਰੀ ਘਟਨਾ ਪੰਪ ਦੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।ਇਸ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੀ ਪੁਲਿਸ ਜਾਂਚ ਸ਼ੁਰੂ ਕਰ ਦਿੱਤੀ ਹੈ।

petrol ਪਠਾਨਕੋਟ: ਅਣਪਛਾਤਿਆਂ ਵੱਲੋਂ ਪੈਟਰੋਲ ਪੰਪ 'ਤੇ ਲੁੱਟ, ਸੀ. ਸੀ. ਟੀ. ਵੀ. 'ਚ ਕੈਦ ਹੋਈ ਵਾਰਦਾਤ (ਤਸਵੀਰਾਂ)

ਪੈਟਰੋਲ ਪੰਪ ’ਤੇ ਕੰਮ ਕਰ ਰਹੇ ਵਰਕਰਾਂ ਨੇ ਦੱਸਿਆ ਕਿ ਬੀਤੀ ਰਾਤ 10 ਵਜੇ ਦੇ ਕਰੀਬ 3 ਜਣੇ ਪਲਸਰ ਮੋਟਰਸਾਈਕਲ ’ਤੇ ਪੈਟਰੋਲ ਭਰਵਾਉਣ ਲਈ ਆਏ ਸਨ। ਸੀ. ਟੀ. ਵੀ. ਕੈਮਰਿਆਂ 'ਚ ਉਕਤ ਲੋਕਾਂ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ, ਜਿਨ੍ਹਾਂ ਨੂੰ ਪੁਲਿਸ ਵਲੋਂ ਖੰਗਾਲਿਆਂ ਜਾ ਰਿਹਾ ਹੈ।

-PTC News

Related Post