ਪਠਾਨਕੋਟ 'ਚ ਸਵਾਈਨ ਫਲੂ ਕਾਰਨ ਮਹਿਲਾ ਦੀ ਹੋਈ ਮੌਤ , 22 ਸ਼ੱਕੀ ਮਰੀਜ਼ਾਂ ਦਾ ਚੱਲ ਰਿਹਾ ਇਲਾਜ਼

By  Shanker Badra March 14th 2019 01:47 PM -- Updated: March 14th 2019 03:28 PM

ਪਠਾਨਕੋਟ 'ਚ ਸਵਾਈਨ ਫਲੂ ਕਾਰਨ ਮਹਿਲਾ ਦੀ ਹੋਈ ਮੌਤ , 22 ਸ਼ੱਕੀ ਮਰੀਜ਼ਾਂ ਦਾ ਚੱਲ ਰਿਹਾ ਇਲਾਜ਼:ਪਠਾਨਕੋਟ: ਪੰਜਾਬ ਸਮੇਤ ਦੇਸ਼ ਭਰ ‘ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ।ਇਸ ਕਾਰਨ ਸੂਬੇ 'ਚ ਹੁਣ ਤੱਕ ਕਈ ਮੌਤਾਂ ਹੋ ਚੁੱਕੀਆਂ ਹਨ।ਦੇਸ਼ ਭਰ ਵਿੱਚ ਸਵਾਈਨ ਫਲੂ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ।ਦੇਸ਼ ਵਿੱਚ ਸਵਾਈਨ ਫਲੂ ਨਾਲ ਲਗਾਤਰ ਹੋ ਰਹੀਆਂ ਮੌਤਾਂ ਨੇ ਲੋਕਾਂ ਲਈ ਫ਼ਿਕਰ ਪੈਦਾ ਕਰ ਦਿੱਤਾ ਹੈ।ਹੁਣ ਪਠਾਨਕੋਟ ਵਿੱਚ ਸਵਾਈਨ ਫਲੂ ਕਾਰਨ ਇਕ ਔਰਤ ਦੀ ਮੌਤ ਹੋ ਗਈ ਹੈ।

Pathankot swine flu Due Woman death , 22 Detected Patients treatment ਪਠਾਨਕੋਟ 'ਚ ਸਵਾਈਨ ਫਲੂ ਕਾਰਨ ਮਹਿਲਾ ਦੀ ਹੋਈ ਮੌਤ , 22 ਸ਼ੱਕੀ ਮਰੀਜ਼ਾਂ ਦਾ ਚੱਲ ਰਿਹਾ ਇਲਾਜ਼

ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਦਾ ਇਲਾਜ਼ ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਚੱਲ ਰਿਹਾ ਸੀ।ਓਥੇ ਸਵਾਈਨ ਫਲੂ ਦੇ ਇਲਾਜ਼ ਦੌਰਾਨ ਔਰਤ ਦੀ ਮੌਤ ਹੋ ਗਈ ਹੈ।ਇਸ ਸਬੰਧੀ ਸਰਕਾਰੀ ਹਸਪਤਾਲ ਪਠਾਨਕੋਟ ਵਿੱਚ ਮਹਿਲਾ ਦੀ ਰਿਪੋਰਟ ਆਉਣ ਤੋਂ ਬਾਅਦ ਇਹ ਖ਼ੁਲਾਸਾ ਹੋਇਆ ਹੈ।ਪਠਾਨਕੋਟ ਦੇ ਐਸ.ਐਮ.ਓ ਦੇ ਦੱਸਣ ਮੁਤਾਬਕ 22 ਸ਼ੱਕੀ ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ,ਜੋ ਵੱਖ -ਵੱਖ ਹਸਪਤਾਲਾਂ ਵਿੱਚ ਦਾਖਲ ਹਨ।

Pathankot swine flu Due Woman death , 22 Detected Patients treatment ਪਠਾਨਕੋਟ 'ਚ ਸਵਾਈਨ ਫਲੂ ਕਾਰਨ ਮਹਿਲਾ ਦੀ ਹੋਈ ਮੌਤ , 22 ਸ਼ੱਕੀ ਮਰੀਜ਼ਾਂ ਦਾ ਚੱਲ ਰਿਹਾ ਇਲਾਜ਼

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ: ਅੰਮ੍ਰਿਤਸਰ ‘ਚ ਕੁੱਝ ਨੌਜਵਾਨਾਂ ਨੇ ਨਾਬਾਲਗ ਲੜਕੀ ਨਾਲ ਕੀਤਾ ਸਮੂਹਿਕ ਜਬਰ ਜਨਾਹ

ਦੱਸ ਦੇਈਏ ਕਿ ਸਵਾਈਨ ਫਲੂ ਨਾਂਅ ਦੀ ਬੀਮਾਰੀ ਨੇ ਲੋਕਾਂ ਨੂੰ ਖੌਫ ਦੀ ਦਲਦਲ ‘ਚ ਧਕੇਲਿਆ ਹੈ।ਪਿਛਲੇ ਕਈ ਸਾਲਾਂ ਤੋਂ ਇਸ ਬੀਮਾਰੀ ਨੇ ਸੰਸਾਰ ਵਿੱਚ ਲੋਕਾਂ ਨੂੰ ਆਪਣੀ ਜਕੜ ‘ਚ ਲੈ ਕੇ ਮੌਤ ਦੀ ਨੀਂਦ ਸੌਣ ਲਈ ਮਜਬੂਰ ਕੀਤਾ ਹੈ।ਸਵਾਈਨ ਫਲੂ ਇੱਕ ਛੂਤ ਦੀ ਬਿਮਾਰੀ ਹੈ ਜੋ ਆਮ ਮੌਸਮੀ ਫਲੂ ਵਾਂਗ ਇੱਕ ਤੋਂ ਦੂਜੇ ਵਿਅਕਤੀ ਤਕ ਫੈਲਦੀ ਹੈ।

Pathankot swine flu Due Woman death , 22 Detected Patients treatment ਪਠਾਨਕੋਟ 'ਚ ਸਵਾਈਨ ਫਲੂ ਕਾਰਨ ਮਹਿਲਾ ਦੀ ਹੋਈ ਮੌਤ , 22 ਸ਼ੱਕੀ ਮਰੀਜ਼ਾਂ ਦਾ ਚੱਲ ਰਿਹਾ ਇਲਾਜ਼

ਇਸ ਦਾ ਵਾਇਰਸ ਖੰਘ ਜਾਂ ਨਜ਼ਲੇ ਵਾਲੇ ਮਰੀਜ਼ਾਂ ਦੇ ਖੰਘਣ ਜਾਂ ਨਜ਼ਲੇ ਦੇ ਤਰਲ-ਕਣਾਂ ਨਾਲ ਹਵਾ ਵਿੱਚ ਰਲ ਕੇ ਤੰਦਰੁਸਤ ਵਿਅਕਤੀ ਤਕ ਪੁੱਜਦਾ ਹੈ।ਦੇਸ਼ ਭਰ ਵਿੱਚ ਕਈ ਸੂਬਿਆਂ ਦੇ ਨਾਲ ਪੰਜਾਬ ‘ਚ ਵੀ ਇਸਦਾ ਕਹਿਰ ਜਾਰੀ ਹੈ।

-PTCNews

Related Post