ਪ੍ਰਸਾਸ਼ਨ ਦੀ ਲਾਪਰਵਾਹੀ ਕਾਰਨ "ਸ਼ਾਹੀ ਸ਼ਹਿਰ" ਦੇ ਵਾਸੀ ਨਰਕ ਭਰੀ ਜ਼ਿੰਦਗੀ ਜੀਊਣ ਨੂੰ ਮਜਬੂਰ, ਮੁੱਖ ਮੰਤਰੀ ਦੇ ਸ਼ਹਿਰ ਦਾ ਸੀਵਰੇਜ ਸਿਸਟਮ ਰੱਬ ਆਸਰੇ

By  Joshi January 9th 2019 05:27 PM -- Updated: January 9th 2019 05:34 PM

ਪ੍ਰਸਾਸ਼ਨ ਦੀ ਲਾਪਰਵਾਹੀ ਕਾਰਨ "ਸ਼ਾਹੀ ਸ਼ਹਿਰ" ਦੇ ਵਾਸੀ ਨਰਕ ਭਰੀ ਜ਼ਿੰਦਗੀ ਜੀਊਣ ਨੂੰ ਮਜਬੂਰ, ਮੁੱਖ ਮੰਤਰੀ ਦੇ ਸ਼ਹਿਰ ਦਾ ਸੀਵਰੇਜ ਸਿਸਟਮ ਰੱਬ ਆਸਰੇ

ਪਟਿਆਲਾ : ਮੁੱਖ ਮੰਤਰੀ ਦਾ ਆਪਣਾ ਸ਼ਹਿਰ ਹੋਇਆ ਬੀਮਾਰ, ਸਫ਼ਾਈ ਲਈ "ਵੱਡੀਆਂ ਮਸ਼ੀਨਾਂ" ਦੀ ਉਡੀਕ!!

ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਬੀਮਾਰ ਹੈ, ਪਰ ਸਾਰ ਲੈਣ ਲਈ ਪ੍ਰਸਾਸ਼ਨ ਵੱਲੋਂ ਅਜੇ ਤੱਕ ਕੋਈ ਬਹੁੜਦਾ ਦਿਖਾਈ ਨਹੀਂ ਦੇ ਰਿਹਾ।  ਮਾਮਲਾ ਹੈ, ਗੁਰਦੁਆਰਾ ਦੂਖਨਿਵਾਰਣ ਸਾਹਿਬ ਦੇ ਨੇੜੇ ਪੈਂਦੇ 'ਆਨੰਦ ਨਗਰ ਏ' ਦਾ, ਜਿੱਥੇ ਪਿਛਲੇ 15 ਦਿਨਾਂ ਤੋਂ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਠੱਪ ਹੋਇਆ ਪਿਆ ਹੈ।

anand nagar sewage system blocked ਮੁੱਖ ਮੰਤਰੀ ਦਾ ਆਪਣਾ ਸ਼ਹਿਰ ਹੋਇਆ ਬੀਮਾਰ

ਆਲਮ ਇਹ ਹੈ ਕਿ ਨੱਕ ਢੱਕੇ ਬਿਨ੍ਹਾਂ ਕਿਸੇ ਕਲੋਨੀ 'ਚ ਜਾਣਾ ਤਾਂ ਦੂਰ ਇਹਨਾਂ ਰਿਹਾਇਸ਼ੀ ਇਲਾਕਿਆਂ ਦੇ ਨੇੜ੍ਹਿਓਂ ਗੁਜ਼ਰਨਾ ਵੀ ਇੱਕ ਮੁਸੀਬਤ ਬਣ ਚੁੱਕਿਆ ਹੈ।  ਕਈ ਦਿਨਾਂ ਤੋਂ ਗੰਦਾ ਪਾਣੀ ਓਵਰਫਲੋਅ ਹੋ ਕੇ ਸੜਕਾਂ ਅਤੇ ਗਲੀਆਂ 'ਚ ਖੜ੍ਹਿਆ ਹੈ, ਜੋ ਕਈ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ, ਪਰ ਸੰਬੰਧਤ ਅਧਿਕਾਰੀ ਮੂਕ ਦਰਸ਼ਕ ਬਣ ਕਿਸੇ ਵੱਡੀ ਮੁਸੀਬਤ ਦੇ ਆਉਣ ਦਾ ਇੰਤਜ਼ਾਰ ਕਰਦੇ ਦਿਖਾਈ ਦੇ ਰਹੇ ਹਨ।

anand nagar sewage system ਮੁੱਖ ਮੰਤਰੀ ਦਾ ਆਪਣਾ ਸ਼ਹਿਰ ਹੋਇਆ ਬੀਮਾਰ, ਪ੍ਰਸ਼ਾਸਨ "ਵੱਡੀਆਂ ਮਸ਼ੀਨਾਂ" ਦੀ ਉਡੀਕ 'ਚ!!

ਪਰੇਸ਼ਾਨ ਸਥਾਨਕ ਲੋਕਾਂ ਨੇ ਜੇ.ਈ ਅਤੇ ਸੰਬੰਧਤ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਵੀ ਇਸ ਸਮੱਸਿਆ ਦਾ ਸਮਾਧਾਨ ਕਰਨ ਤੋਂ ਅਸਮਰੱਥਤਾ ਜਤਾਈ ਗਈ।

Read More : ਮੁੱਖ ਮੰਤਰੀ ਦੇ ਸ਼ਹਿਰ ਹੁਣ ਸਰਕਾਰੀ ਸਕੂਲਾਂ ‘ਚ ਪੜ੍ਹਾਈ ਜਾਵੇਗੀ ਅੰਗਰੇਜ਼ੀ

ਅਧਿਕਾਰੀਆਂ ਨੇ  ਇਹ ਕਹਿ ਕੇ ਆਪਣਾ ਪੱਲ੍ਹਾ ਝਾੜਿਆ ਕਿ ਉਹ "ਵੱਡੀਆਂ ਮਸ਼ੀਨਾਂ" ਦੀ ਉਡੀਕ 'ਚ ਹਨ ਤਾਂ ਜੋ ਸੀਵਰੇਜ ਦੀ ਇਸ ਮੁਸੀਬਤ ਦਾ ਹਲ ਕੀਤਾ ਜਾ ਸਕੇ।

ਜ਼ਿਕਰ-ਏ-ਖਾਸ ਹੈ ਕਿ ਅਜਿਹਾ ਹਾਲ ਸਿਰਫ ਇਸੇ ਰਿਹਾਇਸ਼ੀ ਕਲੋਨੀ ਦਾ ਹੀ ਨਹੀਂ, ਬਲਕਿ ਮੁੱਖ ਮੰਤਰੀ ਦਾ ਪੂਰਾ ਸ਼ਹਿਰ ਪ੍ਰਸਾਸ਼ਨ ਦੀ ਲਾਪਰਵਾਹੀ ਸ਼ਿਕਾਰ ਹੋ ਅਜਿਹੇ ਹਾਲਾਤਾਂ 'ਚੋਂ ਗੁਜ਼ਰ ਰਿਹਾ ਹੈ।

patiala anand nagar sewage system ਪਟਿਆਲਾ : ਮੁੱਖ ਮੰਤਰੀ ਦਾ ਆਪਣਾ ਸ਼ਹਿਰ ਹੋਇਆ ਬੀਮਾਰ

Read More : ਪੰਜਾਬ ‘ਚ ਸਵਾਈਨ ਫਲੂ ਦਾ ਕਹਿਰ , ਪਟਿਆਲਾ ਤੋਂ ਬਾਅਦ ਲੁਧਿਆਣਾ ਵਿੱਚ ਪਹਿਲਾ ਕੇਸ ਆਇਆ ਸਾਹਮਣੇ

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੂਬੇ 'ਚ ਪਹਿਲਾਂ ਹੀ ਡੇਂਗੂ ਅਤੇ ਸਵਾਈਨ ਫਲੂ ਕਾਰਨ ਹੋ ਰਹੀਆਂ ਮੌਤਾਂ ਦੇ ਕਈ ਕੇਸ ਸਾਹਮਣੇ ਆ ਚੁੱਕੇ ਹਨ, ਪਰ ਸਰਕਾਰ ਅਤੇ ਪ੍ਰਸ਼ਾਸਨ ਦੇ ਸਿਰ 'ਤੇ ਜੂੰ ਸਰਕਦੀ ਨਹੀਂ ਦਿਖਦੀ। ਅਜਿਹੇ 'ਚ ਬੀਮਾਰੀਆਂ ਤੋਂ ਬਚਾਅ ਲਈ ਪੁਖਤਾ ਕਦਮ ਚੁੱਕਣੇ ਤਾਂ ਦੂਰ, ਇਹਨਾਂ ਸਮੱਸਿਆਵਾਂ 'ਤੇ ਅਜਿਹੀ ਲਾਪਰਵਾਹੀ ਕਈ ਸਵਾਲ ਖੜ੍ਹੇ ਕਰਦੀ ਹੈ। ਸੋਚਣਾ ਬਣਦਾ ਹੈ ਕਿ ਜੇਕਰ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਦੀ ਸਾਰ ਲੈਣ ਵਾਲਾ ਕੋਈ ਨਹੀਂ, ਤਾਂ ਸੂਬੇ ਦਾ ਕੀ ਹੋਵੇਗਾ"?

—PTC News

Related Post