ਪਟਿਆਲਾ 'ਚ ਰੇਲ ਗੱਡੀ ਹੇਠ ਆ ਕੇ ਪ੍ਰੇਮੀ ਜੋੜੇ ਵੱਲੋਂ ਖ਼ੁਦਕੁਸ਼ੀ

By  Shanker Badra October 8th 2018 10:48 AM

ਪਟਿਆਲਾ 'ਚ ਰੇਲ ਗੱਡੀ ਹੇਠ ਆ ਕੇ ਪ੍ਰੇਮੀ ਜੋੜੇ ਵੱਲੋਂ ਖ਼ੁਦਕੁਸ਼ੀ:ਪਟਿਆਲਾ ਵਿੱਚ ਅੱਜ ਇੱਕ ਪ੍ਰੇਮੀ ਜੋੜੇ ਵੱਲੋਂ ਗੱਡੀ ਹੇਠ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ 27 ਸਾਲਾ ਲੜਕੀ ਗਰਲਜ਼ ਕਾਲਜ ਵਿਚ ਅਸਿਸਟੈਂਟ ਪ੍ਰੋਫੈਸਰ ਲੱਗੀ ਹੋਈ ਸੀ ਅਤੇ 26 ਸਾਲਾ ਲੜਕਾ ਉਮਰਲ ਪਾਵਰਕਾਮ ਵਿੱਚ ਜੇਈ ਦੀ ਨੌਕਰੀ ਕਰਦਾ ਸੀ।

ਅੱਜ ਸਵੇਰੇ ਦੋਨਾਂ ਨੇ ਪਟਿਆਲਾ ਦੇ 23 ਨੰਬਰ ਫਾਟਕ ਕੋਲ ਗੁਰਦੁਆਰਾ ਤੇਗ ਬਹਾਦੁਰ ਸਾਹਿਬ ਦੇ ਬਾਹਰ ਰੇਲ ਗੱਡੀ ਹੇਠ ਆ ਕੇ ਆਤਮ ਹੱਤਿਆ ਕਰ ਲਈ ਹੈ।ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਆਰੰਭ ਕਰ ਦਿੱਤੀ ਹੈ।

-PTCNews

Related Post