ਨਸ਼ੀਲੀਆਂ ਗੋਲੀਆਂ ਦੇ ਮਾਮਲੇ ਵਿਚ ਥਾਣਾ ਸਿਟੀ ਸਮਾਣਾ ਦਾ SHO ਅਤੇ ASI ਸਸਪੈਂਡ

By  Shanker Badra December 6th 2019 08:12 PM

ਨਸ਼ੀਲੀਆਂ ਗੋਲੀਆਂ ਦੇ ਮਾਮਲੇ ਵਿਚ ਥਾਣਾ ਸਿਟੀ ਸਮਾਣਾ ਦਾ SHO ਅਤੇ ASI ਸਸਪੈਂਡ:ਪਟਿਆਲਾ : ਥਾਣਾ ਸਿਟੀ ਸਮਾਣਾ ਦੀ ਪੁਲਿਸ ਵੱਲੋਂ ਸੁਖਵਿੰਦਰ ਸਿੰਘ ਪੱਤਰ ਬਲਕਾਰ ਸਿੰਘ ਵਾਸੀ ਮਲਕਾਣਾ ਪੱਤੀ ਸਮਾਣਾ 'ਤੇ ਨਸ਼ੀਲੀਆਂ ਗੋਲੀਆਂ ਦਾ ਕੇਸ ਪਾਏ ਜਾਣ ਦੇ ਮਾਮਲੇ ਵਿਚ ਅੱਜ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਥਾਣਾ ਸਿਟੀ ਸਮਾਣਾ ਦੇ ਐਸ.ਐਚ.ਓ. ਸਾਹਿਬ ਸਿੰਘ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਏ.ਐਸ.ਆਈ . ਜੈ ਪ੍ਰਕਾਸ਼ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।

patiala Drug Tablets Case Samana City Police Station SHO and ASI suspended ਨਸ਼ੀਲੀਆਂ ਗੋਲੀਆਂ ਦੇ ਮਾਮਲੇ ਵਿਚ ਥਾਣਾ ਸਿਟੀ ਸਮਾਣਾ ਦਾ SHO ਅਤੇ ASI ਸਸਪੈਂਡ

ਮਿਲੀ ਜਾਣਕਾਰੀ ਦੇ ਮੁਤਾਬਕ ਇਸ ਸਾਲ ਅਗਸਤ ਮਹੀਨੇ ਵਿਚ ਥਾਣਾ ਸਿਟੀ ਸਮਾਣਾ ਦੀ ਪੁਲਿਸ ਨੇ ਗੋਪਾਲ ਭਵਨ ਸਮਾਣਾ ਵਿਖੇ ਮੀਟ ਵਿਕਰੇਤਾ ਸੁਖਵਿੰਦਰ ਸਿੰਘ ਤੋਂ 1020 ਨਸ਼ੀਲੀਆਂ ਗੋਲੀਆਂ ਮਿਲਣ ਦਾ ਦਾਅਵਾ ਕੀਤਾ ਸੀ ਅਤੇ ਉਸ ਦੇ ਖਿਲਾਫ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਕੇਸ ਦਰਜ਼ ਕੀਤਾ ਸੀ। ਇਸ ਮਾਮਲੇ ਵਿਚ ਹੋਰ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਦੇ ਭਤੀਜੇ ਗਗਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ 'ਤੇ ਗਲਤ ਕੇਸ ਦਰਜ਼ ਕੀਤਾ ਗਿਆ। ਪੁਲਸ ਨੇ ਉਹਨਾਂ ਦੀ ਦੁਕਾਨ 'ਤੇ ਰੇਡ ਸਾਮ ਨੂੰ 6.12 ਵਜੇ ਮਾਰੀ ਅਤੇ ਦਰਜ਼ ਕੇਸ ਵਿਚ ਉਹ ਸਮਾਂ 8.15 ਦਾ ਰੇਡ ਦਾ ਦਿਖਾਇਆ ਗਿਆ ਹੈ ਅਤੇ ਦਰਜ਼ ਕੇਸ ਵਿਚ ਇਹ ਸਮਾਂ ਉਸ ਤੋਂ ਵੀ ਬਾਅਦ ਦਾ ਹੈ। ਜਦੋਂ ਕਿ ਉਹਨਾਂ ਦੀ ਦੁਕਾਨ 8.00 ਵਜੇ ਬੰਦ ਕਰ ਦਿੱਤੀ ਗਈ ਸੀ।

patiala Drug Tablets Case Samana City Police Station SHO and ASI suspended ਨਸ਼ੀਲੀਆਂ ਗੋਲੀਆਂ ਦੇ ਮਾਮਲੇ ਵਿਚ ਥਾਣਾ ਸਿਟੀ ਸਮਾਣਾ ਦਾ SHO ਅਤੇ ASI ਸਸਪੈਂਡ

ਜਦੋਂ ਉਥੇ ਜਾ ਕੇ ਪੁੱਛਿਆ ਤਾਂ ਦੋ ਗੋਲੀਆਂ ਦੇ ਡੱਬੇ ਉਹਨਾਂ ਅੱਗੇ ਕੱਢ ਕੇ ਰੱਖ ਦਿੱਤੇ। ਉਹਨਾਂ ਕਿਹਾ ਕਿ ਇਹ ਕੇਸ ਪੁਰੀ ਤਰ੍ਰਾਂ ਝੂਠਾ ਸੀ। ਪਹਿਲਾਂ ਉਹਨਾਂ ਨੇ ਦੁਕਾਨ ਦੇ ਸਾਹਮਣੇ ਲੱਗੇ ਸੀ.ਸੀ.ਟੀ.ਵੀ ਕੈਮਰੇ ਦੀਆਂ ਵੀਡੀਓ ਫੁਟੇਜ਼ ਲਈਆਂ ਅਤੇ ਫੇਰ ਸਬੂਤ ਇਕੱਠੇ ਕਰਕੇ ਜਦੋਂ ਉਚ ਅਧਿਕਾਰੀਆਂ ਨੂੰ ਇਸ ਸਬੰਧ ਵਿਚ ਲਿਖਤ ਪੱਤਰ ਭੇਜ ਕੇ ਇਸ ਦੀ ਜਾਂਚ ਕਰਨ ਲਈ ਕਿਹਾ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਇਸ ਤੋਂ ਬਾਅਦ ਉਹ ਹਾਈਕੋਰਟ ਵਿਚ ਚਲੇ ਗਏ ਅਤੇ ਹਾਈਕੋਰਟ ਵਿਚ 29 ਨਵੰਬਰ ਨੂੰ ਸਰਕਾਰੀ ਵਕੀਲ ਨੇ 7 ਦਸੰਬਰ ਤੱਕ ਦਾ ਸਮਾਂ ਲੈ ਲਿਆ। ਇਸ ਦੌਰਾਨ ਐੇਸ.ਪੀ.ਇਨਵੈਸਟੀਗੇਸ਼ਨ ਅਤੇ ਡੀ.ਐਸ.ਪੀ. ਡੀ. ਅਤੇ ਡੀ.ਐਸ.ਪੀ ਸਮਾਣਾ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਇਸ ਮਾਮਲੇ ਵਿਚ ਉਕਤ ਦੋਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ।

-PTCNews

Related Post