ਪਟਿਆਲਾ ਦੇ ਇੱਕ ਮਸ਼ਹੂਰ Mall 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ , 5 ਕੁੜੀਆਂ ਤੇ ਇੱਕ ਨੌਜਵਾਨ ਕਾਬੂ

By  Shanker Badra April 15th 2019 01:39 PM -- Updated: April 15th 2019 01:40 PM

ਪਟਿਆਲਾ ਦੇ ਇੱਕ ਮਸ਼ਹੂਰ Mall 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ , 5 ਕੁੜੀਆਂ ਤੇ ਇੱਕ ਨੌਜਵਾਨ ਕਾਬੂ:ਪਟਿਆਲਾ : ਪਟਿਆਲਾ ਦੇ ਇੱਕ ਮਸ਼ਹੂਰ ਮਾਲ 'ਚ ਮਸਾਜ ਸੈਂਟਰ ਦੀ ਆੜ 'ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ।

 Patiala Famous Mall sex racket 5 girls and a boy Arrested ਪਟਿਆਲਾ ਦੇ ਇੱਕ ਮਸ਼ਹੂਰ Mall 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ , 5 ਕੁੜੀਆਂ ਤੇ ਇੱਕ ਨੌਜਵਾਨ ਕਾਬੂ

ਜਿਸ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਛਾਪੇਮਾਰੀ ਕਰਕੇ ਦੇਹ ਵਪਾਰ ਕਰਨ ਅਤੇ ਕਰਵਾਉਣ ਦੇ ਦੋਸ਼ ਅਧੀਨ 5 ਕੁੜੀਆਂ ਅਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।ਇਸ ਦੇ ਨਾਲ ਹੀ ਪੁਲਿਸ ਨੇ ਮਸਾਜ ਸੈਟਰ ਦੇ ਮਾਲਕ ਜੋਗਿੰਦਰ ਸਿੰਘ ਅਤੇ ਮੈਨੇਜਰ ਅਮਿਤ ਕੁਮਾਰ ਵਾਸੀ ਪਾਣੀਪਤ (ਹਰਿਆਣਾ) ਖਿਲਾਫ ਕੇਸ ਦਰਜ ਕਰ ਲਿਆ ਹੈ।

Patiala Famous Mall sex racket 5 girls and a boy Arrested ਪਟਿਆਲਾ ਦੇ ਇੱਕ ਮਸ਼ਹੂਰ Mall 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ , 5 ਕੁੜੀਆਂ ਤੇ ਇੱਕ ਨੌਜਵਾਨ ਕਾਬੂ

ਜਾਣਕਾਰੀ ਮੁਤਾਬਕ ਪੁਲਿਸ ਨੂੰ ਦੇਹ ਵਪਾਰ ਦੇ ਧੰਦੇ ਨਾਲ ਸਬੰਧਿਤ ਕੁੱਝ ਵੀਡੀਓ ਅਤੇ ਆਡੀਓਜ਼ ਮਿਲੀਆਂ ਸਨ।ਜਿਸ ਤੋਂ ਬਾਅਦ ਖ਼ੁਲਾਸਾ ਹੋਇਆ ਕਿ ਓਮੈਕਸ ਮਾਲ 'ਚ ਮਸਾਜ ਸੈਂਟਰ ਦੀ ਆੜ 'ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ।ਪੁਲਿਸ ਨੇ ਰੇਡ ਕਰਕੇ 5 ਕੁੜੀਆਂ ਅਤੇ 1 ਮੁੰਡੇ ਨੂੰ ਮੌਕੇ 'ਤੇ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਹੈ।

Patiala Famous Mall sex racket 5 girls and a boy Arrested ਪਟਿਆਲਾ ਦੇ ਇੱਕ ਮਸ਼ਹੂਰ Mall 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ , 5 ਕੁੜੀਆਂ ਤੇ ਇੱਕ ਨੌਜਵਾਨ ਕਾਬੂ

ਇਸ ਸਬੰਧੀ ਪਟਿਆਲਾ ਦੇ ਐੈੱਸ.ਐੈੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਮੌਕੇ 'ਤੇ ਹਿਰਾਸਤ ਵਿਚ ਲਏ ਗਏ ਮੁੰਡੇ -ਕੁੜੀਆਂ ਤੋਂ ਪੁੱਛਗਿੱਛ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਗੈਰ-ਕਾਨੂੰਨੀ ਕੰਮਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

-PTCNews

Related Post