ਪਟਿਆਲਾ ਦੇ ਸਰਕਾਰੀ ਹਸਪਤਾਲ 'ਚ ਬਦਲੀਆਂ ਲਾਸ਼ਾਂ, ਸੰਗਰੂਰ ਦੀ ਲਾਸ਼ ਭੇਜੀ ਯੂਪੀ,ਜਾਣੋਂ ਪੂਰਾ ਮਾਮਲਾ
Shanker Badra
February 13th 2020 09:32 PM --
Updated:
February 13th 2020 09:33 PM
ਪਟਿਆਲਾ ਦੇ ਸਰਕਾਰੀ ਹਸਪਤਾਲ 'ਚ ਬਦਲੀਆਂ ਲਾਸ਼ਾਂ, ਸੰਗਰੂਰ ਦੀ ਲਾਸ਼ ਭੇਜੀ ਯੂਪੀ,ਜਾਣੋਂ ਪੂਰਾ ਮਾਮਲਾ:ਪਟਿਆਲਾ : ਪਟਿਆਲਾ ਦੇ ਸਰਕਾਰੀ ਹਸਪਤਾਲ ਵਿਚ ਬੀਤੇ ਦਿਨੀਂ ਲਾਸ਼ਾਂ ਬਦਲਣ ਦਾ ਮਾਮਲਾ ਸਾਹਮਣੇ ਆਇਆ ਸੀ। ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਇਕ ਨੌਜਵਾਨ ਫ਼ੌਜੀ ਦੀ ਜ਼ਹਿਰੀਲੀ ਵਸਤੂ ਨਿਗਲਣ ਤੋਂ ਬਾਅਦ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਮੌਤ ਹੋ ਗਈ ਸੀ। ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਬੁੱਧਵਾਰ ਸਵੇਰੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਮੁਰਦਾ ਘਰ ਪੁੱਜੇ ਤਾਂ ਲਾਸ਼ ਕਿਸੇ ਹੋਰ ਦੀ ਨਿਕਲੀ। ਜਿਸ ਤੋਂ ਬਾਅਦ ਵਾਰਸਾਂ ਨੇ ਹੰਗਾਮਾ ਕਰਦਿਆਂ ਡਾਕਟਰਾਂ 'ਤੇ ਲਾਸ਼ ਬਦਲਣ ਦਾ ਦੋਸ਼ ਲਗਾਇਆ।