ਪਟਿਆਲਾ :ਵੀਕੈਂਡ ਲਾਕਡਾਊਨ ਦੌਰਾਨ ਆਮ ਵਾਂਗ ਹੀ ਖੁੱਲ੍ਹੇ ਬਾਜ਼ਾਰ, ਪਰ ਗਾਹਕ ਕਿਤੇ ਵੀ ਨਜ਼ਰ ਨਹੀਂ ਆਇਆ

By  Shanker Badra June 13th 2020 03:02 PM

ਪਟਿਆਲਾ :ਵੀਕੈਂਡ ਲਾਕਡਾਊਨ ਦੌਰਾਨ ਆਮ ਵਾਂਗ ਹੀ ਖੁੱਲ੍ਹੇ ਬਾਜ਼ਾਰ, ਪਰ ਗਾਹਕ ਕਿਤੇ ਵੀ ਨਜ਼ਰ ਨਹੀਂ ਆਇਆ:ਪਟਿਆਲਾ : ਪੰਜਾਬ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਦੇ ਖ਼ਤਰੇ ਨੂੰ ਦੇਖਦਿਆਂ ਸੂਬੇ ਵਿਚ ਵੀਕੈਂਡ ਅਤੇ ਜਨਤਕ ਛੁੱਟੀਆਂ ਵਾਲੇ ਦਿਨ ਸਖ਼ਤ ਲੌਕਡਾਊਨ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਫੈਸਲਾ ਕੋਵਿਡ ਦੇ ਕਮਿਊਨਿਟੀ ਫੈਲਾਅ ਦੇ ਮੱਦੇਨਜ਼ਰ ਲਿਆ ਗਿਆ ਹੈ। ਜਿਸ ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀਕੈਂਡ ਲਾਕਡਾਊਨ ਲਈ ਕੁਝ ਨਵੀਆਂ ਹਦਾਇਤਾਂ ਜ਼ਾਰੀ ਕੀਤੀਆਂ ਗਈਆਂ। ਜਿਸ ਅਨੁਸਾਰ ਸ਼ਨਿਵਾਰ ਨੂੰ ਸ਼ਾਮ 5 ਵਜੇ ਤੱਕ ਹੀ ਦੁਕਾਨਾਂ ਖੋਲ੍ਹਣ ਦੀ ਇਜ਼ਾਜਤ ਹੋਵੇਗੀ ਜਦਕਿ ਐਤਵਾਤ ਨੂੰ ਦੁਕਾਨਾਂ ਬੰਦ ਰਹਿਣਗੀਆਂ। ਕੇਵਲ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਜਿਵੇਂ ਕਿ ਦਵਾਈਆਂ, ਰਾਸ਼ਨ ਅਤੇ ਦੁੱਧ ਦੀਆਂ ਦੁਕਾਨਾਂ ਰੋਜ਼ਾਨਾਂ ਸ਼ਾਮ 7 ਵਜੇ ਤੱਕ ਖੋਲ੍ਹਣ ਦੀ ਆਗਿਆ ਹੋਵੇਗੀ।

Patiala: Open market as usual during weekend lockdown ਪਟਿਆਲਾ : ਵੀਕੈਂਡ ਲਾਕਡਾਊਨ ਦੌਰਾਨ ਆਮ ਵਾਂਗ ਹੀ ਖੁੱਲ੍ਹੇ ਬਾਜ਼ਾਰ, ਪਰ ਗਾਹਕ ਕਿਤੇ ਵੀ ਨਜ਼ਰ ਨਹੀਂ ਆਇਆ

ਇਹਨਾਂ ਹਦਾਇਤਾਂ ਦਾ ਧਿਆਨ ਰੱਖਦੇ ਹੋਏ ਪਟਿਆਲਾ ਵਿਚ ਸ਼ਨੀਵਾਰ ਨੂੰ ਬਾਜ਼ਾਰ ਤਾਂ ਖੁੱਲ੍ਹੇ ਪਰ ਕਿੱਧਰੇ ਵੀ ਕੋਈ ਗਾਹਕ ਨਜ਼ਰੀ ਨਹੀਂ ਆਇਆ। ਸੜਕਾਂ ਇਕ ਦਮ ਸੁਨਸਾਨ ਪਾਈਆਂ ਸਨ, ਸਿਰਫ਼ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਦੀਆ ਦੁਕਾਨਾਂ ਉੱਪਰ ਹੀ ਲੋਕ ਦਿਖਾਈ ਦੇ ਰਹੇ ਸਨ। ਇਸ ਤੋਂ ਇਲਾਵਾ ਸਬਜ਼ੀ ਮੰਡੀ ਵਿੱਚ ਲੋਕ ਸਵੇਰ ਸਮੇਂ ਪੁਹੰਚੇ ਹੋਏ ਸਨ। ਪਟਿਆਲਾ ਦੇ ਪ੍ਰਮੁੱਖ ਬਾਜ਼ਾਰਾਂ ,ਅਦਾਲਤ ਬਾਜ਼ਾਰ, 22 ਨੰਬਰ ਫਾਟਕ, ਭੁਪਿੰਦਰਾ ਚੌਂਕ, ਅਨਾਰਦਾਨਾ ਚੌਂਕ ਆਦਿ ਚੌਂਕਾ ਵਿਚ ਬਿਲਕੁਲ ਸੁਨਸਾਨ ਸੀ।

ਦੱਸ ਦੇਈਏ ਕਿ ਸੋਮਵਾਰ ਤੋਂ ਸ਼ੁੱਕਰਵਾਰ ਬਾਜ਼ਾਰ ਆਮ ਦੀ ਤਰ੍ਹਾਂ ਖੋਲ੍ਹਣ ਕਰਕੇ, ਲੋਕਾਂ ਵਿਚ ਦੋ ਦਿਨ ਬਜ਼ਾਰ ਬੰਦ ਰਹਿਣ ਕਾਰਨ ਕੋਈ ਹਫੜਾ-ਦਫੜੀ ਨਹੀਂ ਸੀ। ਪਟਿਆਲਾ ਵਿਚ ਕੋਰੋਨਾ ਦੇ ਵੱਧ ਰਹੇ ਮਰੀਜਾਂ ਦੀ ਗਿਣਤੀ ਕਾਰਨ ਲੋਕਾਂ ਨੇ ਘਰਾਂ ਵਿਚ ਰਹਿਣਾ ਹੀ ਬਿਹਤਰ ਸਮਝਿਆ ਹੈ। ਪਟਿਆਲਾ ਵਿਚ ਵੀ ਕੋਰੋਨਾ ਪੀੜਤਾ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ ਤਾਂ ਲੋਕਾਂ ਵਿਚ ਹਾਲੇ ਤੱਕ ਡਰ ਵਾਲਾ ਮਾਹੌਲ ਬਣਿਆ ਹੋਇਆ ਹੈ।

-PTCNews

Related Post