ਬੱਚੇ ਦੀ ਮਾਂ ਨੇ ਹੀ ਚੱਕਰਾਂ 'ਚ ਪਾਈ ਪੰਜਾਬ ਪੁਲਿਸ , ਦੇਖਣ ਵਾਲਿਆਂ ਦੇ ਉੱਡ ਗਏ ਹੋਸ਼ , ਪੁਲਿਸ ਨੇ ਕੀਤਾ ਖ਼ੁਲਾਸਾ

By  Shanker Badra October 16th 2019 08:58 AM

ਬੱਚੇ ਦੀ ਮਾਂ ਨੇ ਹੀ ਚੱਕਰਾਂ 'ਚ ਪਾਈ ਪੰਜਾਬ ਪੁਲਿਸ , ਦੇਖਣ ਵਾਲਿਆਂ ਦੇ ਉੱਡ ਗਏ ਹੋਸ਼ , ਪੁਲਿਸ ਨੇ ਕੀਤਾ ਖ਼ੁਲਾਸਾ:ਪਟਿਆਲਾ : ਪਟਿਆਲਾ ਪੁਲਿਸ ਨੇ 13 ਅਕਤੂਬਰ 2019 ਨੂੰ ਪਿੰਡ ਸੇਖੂਪੁਰ ਥਾਣਾ ਜੁਲਕਾਂ ਤੋ ਲਾਪਤਾ ਹੋਏ ਕਰੀਬ 12 ਸਾਲ ਦੇ ਬੱਚੇ ਨੂੰ ਲੱਭਣ 'ਚ ਕਾਮਯਾਬੀ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਉਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਕ੍ਰਿਸ਼ਨ ਕੁਮਾਰ ਪੈਂਥੇ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਲਾਪਤਾ ਹੋਏ ਬੱਚੇ ਨੂੰ ਲੱਭ ਲਿਆ ਹੈ। ਪੁਲਿਸ ਨੇ ਇਸ ਮਾਮਲੇ 'ਚ ਬੱਚੇ ਦੀ ਮਾਤਾ ਅਮਰਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਇਸ ਨੇ ਆਪਣੇ ਵੱਡੇ ਲੜਕੇ ਬਲਵਿੰਦਰ ਗਿਰ ਨਾਲ ਆਪਸੀ ਸਲਾਹ ਮਸਵਰਾ ਕਰਕੇ ਆਪਣੇ ਹੀ ਪਿੰਡ ਦੇ ਵਾਸੀ ਮੇਜਰ ਗਿਰ ਤੋਂ ਪੈਸੇ ਬਟੋਰਨ ਦੇ ਲਾਲਚ 'ਚ ਆਪਣਾ ਲੜਕਾ ਅਗਵਾ ਕਰਨ ਦੀ ਮਨਘੜਤ ਕਹਾਣੀ ਬਣਾਈ ਸੀ। ਪਟਿਆਲਾ ਪੁਲਿਸ ਵੱਲੋ ਮੁਸ਼ਤੈਦੀ ਨਾਲ ਕੇਸ ਨੂੰ ਟਰੇਸ ਕਰਕੇ ਮਨਘੜਤ ਕਹਾਣੀ ਸਾਹਮਣੇ ਲਿਆਂਦੀ ਹੈ।

Patiala Police Village Sekhupur Found Kidnapped children ,Mother Arrested ਬੱਚੇ ਦੀ ਮਾਂ ਨੇ ਹੀਚੱਕਰਾਂ 'ਚ ਪਾਈ ਪੰਜਾਬ ਪੁਲਿਸ , ਦੇਖਣ ਵਾਲਿਆਂ ਦੇ ਉੱਡ ਗਏ ਹੋਸ਼ , ਪੁਲਿਸ ਨੇ ਕੀਤਾ ਖ਼ੁਲਾਸਾ

ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਪਿੰਡ ਸੇਖੂਪੁਰ ਥਾਣਾ ਜੁਲਕਾਂ ਦੀ ਵਸਨੀਕ ਅਮਰਜੀਤ ਕੌਰ ਪਤਨੀ ਹੰਸ ਰਾਜ ਦੇ ਬਿਆਨਾਂ 'ਤੇ ਥਾਣਾ ਜੁਲਕਾਂ ਵਿਖੇ ਦਰਜ ਕੀਤਾ ਗਿਆ ਸੀ ਪਰ ਹੁਣ ਇਸ ਮਾਮਲੇ 'ਚ ਧਾਰਾਵਾਂ ਦਾ ਵਾਧਾ ਕੀਤਾ ਗਿਆ ਹੈ। ਪਹਿਲਾਂ ਦਰਜ ਇਸ ਮੁਕਦਮੇ ਮੁਤਾਬਕ ਔਰਤ ਦਾ ਪਤੀ ਕੰਬਾਇਨ ਲੈ ਕੇ ਗਿਆ ਹੋਇਆ ਹੈ ਤੇ 13 ਅਕਤੂਬਰ ਨੂੰ ਉਸਦਾ 12 ਸਾਲਾ ਛੋਟਾ ਲੜਕਾ ਬੰਟੀ ਗਿਰ ਆਪਣੇ ਵੱਡੇ ਭਰਾ ਬਲਵਿੰਦਰ ਗਿਰ ਆਪਣੇ ਮੋਟਰਸਾਈਕਲ 'ਤੇ ਰਾਤ ਨੂੰ ਕਰੀਬ 7.30 ਵਜੇ ਘਰੋ ਆਪਣੇ ਹੀ ਪਿੰਡ ਦੇ ਮੰਗਤ ਭਾਰਤੀ ਦੇ ਲੜਕੇ ਨੇਕ ਭਾਰਤੀ ਦੇ ਘਰ ਗੁੱਗਾ ਮਾੜੀ 'ਤੇ ਗਿਆ ਸੀ ਪਰੰਤੂ ਅੱਧੇ ਘੰਟੇ ਬਾਅਦ ਵੱਡਾ ਲੜਕਾ ਇੱਕਲਾ ਹੀ ਵਾਪਸ ਆਇਆ ਸੀ ਤੇ ਛੋਟਾ ਭਰਾ ਉਸਦੇ ਨਾਲ ਨਹੀਂ ਸੀ।

Patiala Police Village Sekhupur Found Kidnapped children ,Mother Arrested ਬੱਚੇ ਦੀ ਮਾਂ ਨੇ ਹੀਚੱਕਰਾਂ 'ਚ ਪਾਈ ਪੰਜਾਬ ਪੁਲਿਸ , ਦੇਖਣ ਵਾਲਿਆਂ ਦੇ ਉੱਡ ਗਏ ਹੋਸ਼ , ਪੁਲਿਸ ਨੇ ਕੀਤਾ ਖ਼ੁਲਾਸਾ

ਡੀ.ਐਸ.ਪੀ. ਨੇ ਦੱਸਿਆ ਕਿ ਔਰਤ ਮੁਤਾਬਕ ਉਸਦੇ ਵੱਡੇ ਪੁੱਤਰ ਨੇ ਦੱਸਿਆ ਕਿ ਪਿੰਡ ਵਿੱਚ ਉਨਾਂ ਨੂੰ ਮੇਜਰ ਗਿਰ ਪੁੱਤਰ ਰਾਜਗਿਰ ਵਾਸੀ ਸੇਖੂਪੁਰ ਨੇ ਤੇਜ ਮੋਟਰਸਾਈਕਲ ਚਲਾਉਣ ਕਾਰਨ ਘੂਰਿਆ ਸੀ ਤੇ ਮੋਟਰਸਾਈਕਲ ਰੋਕ ਲਿਆ ਸੀ, ਜਿਸ ਕਰਕੇ ਉਸਦਾ ਛੋਟਾ ਭਰਾ ਬੰਟੀ ਗਿਰ ਉੱਥੇ ਹੀ ਰਹਿ ਗਿਆ ਪਰ ਉਹ ਮੋਟਰਸਾਈਕਲ ਭਜਾ ਕੇ ਘਰ ਆਇਆ ਹੈ। ਇਸ ਤਰ੍ਹਾਂ ਕਾਫੀ ਸਮੇਂ ਬਾਅਦ ਜਦੋਂ ਉਸਦਾ ਲੜਕਾ ਬੰਟੀ ਗਿਰ ਘਰ ਨਾ ਆਇਆ ਤਾਂ ਪਿੰਡ ਵਿੱਚ ਉਸਦੀ ਤਲਾਸ਼ ਕੀਤੀ ਪਰ ਉਹ ਨਹੀਂ ਮਿਲਿਆ, ਫਿਰ ਉਹ ਮੇਜਰ ਗਿਰ ਦੇ ਘਰ ਗਈ, ਜਿੱਥੇ ਮੇਜਰ ਗਿਰ ਅਤੇ ਉਸਦੀ ਮਾਤਾ ਨੇ ਉਸਨੂੰ ਘੂਰਿਆ ਤਾਂ ਉਸਨੇ ਵਾਪਸ ਆ ਕੇ 181 'ਤੇ 112 'ਤੇ ਸ਼ਿਕਾਇਤ ਦਰਜ ਕਰਵਾਈ ਸੀ। ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਇਸ ਮੁਕਦਮੇ ਨੂੰ ਹੱਲ ਕਰਨ ਲਈ ਕਪਤਾਨ ਪੁਲਿਸ ਸਿਟੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਡੀ.ਐਸ.ਪੀ. ਦਿਹਾਤੀ ਅਜੇਪਾਲ ਸਿੰਘ ਤੇ ਡੀ.ਐਸ.ਪੀ. ਜਾਂਚ ਸ੍ਰੀ ਕੇ.ਕੇ. ਪੈਂਥੇ ਅਤੇ ਮੁੱਖ ਅਫਸਰ ਥਾਣਾ ਜੁਲਕਾਂ ਗੁਰਪ੍ਰੀਤ ਸਿੰਘ ਭਿੰਡਰ 'ਤੇ ਅਧਾਰਤ ਇੱਕ ਟੀਮ ਦਾ ਗਠਨ ਕੀਤਾ। ਇਸ ਟੀਮ ਵੱਲੋਂ ਮੰਦਰਾਂ ਗੁਰਦੁਆਰਿਆਂ ਅਤੇ ਲੁਕਣ ਵਾਲੀਆਂ ਥਾਵਾਂ 'ਤੇ ਸਰਚ ਅਭਿਆਨ ਚਲਾਇਆ ਗਿਆ ਤਾਂ ਮੁਖ਼ਬਰ ਤੋਂ ਇਤਲਾਹ ਮਿਲੀ ਕੇ ਜਿਸ ਬੰਟੀ ਦੀ ਤਲਾਸ਼ ਕੀਤੀ ਜਾ ਰਹੀ ਹੈ ਉਸਨੂੰ ਉਸਦੀ ਮਾਂ ਅਤੇ ਭਰਾ ਘੜਾਮ ਮੀਰਾ ਜੀ ਮੰਦਰ ਵਿੱਚ ਛੱਡ ਕੇ ਆਏ ਹਨ। ਜਦੋਂ ਪੁਲਿਸ ਘੜਾਮ ਮੰਦਰ ਪੁੱਜੀ ਤਾਂ ਉੱਥੇ ਇੱਕ 12/13 ਸਾਲ ਦਾ ਬੱਚਾ ਮਿਲਿਆ, ਜਿਸ ਨੇ ਆਪਣਾ ਨਾਮ ਬੰਟੀ ਗਿਰ ਦੱਸਿਆ।

Patiala Police Village Sekhupur Found Kidnapped children ,Mother Arrested ਬੱਚੇ ਦੀ ਮਾਂ ਨੇ ਹੀਚੱਕਰਾਂ 'ਚ ਪਾਈ ਪੰਜਾਬ ਪੁਲਿਸ , ਦੇਖਣ ਵਾਲਿਆਂ ਦੇ ਉੱਡ ਗਏ ਹੋਸ਼ , ਪੁਲਿਸ ਨੇ ਕੀਤਾ ਖ਼ੁਲਾਸਾ

ਇਸ ਬੱਚੇ ਨੇ ਇਹ ਵੀ ਦੱਸਿਆ ਕਿ ਮੇਜਰ ਗਿਰ ਦੇ ਘੂਰਨ ਤੋਂ ਬਾਅਦ ਉਹ ਡਰਨ ਕਰਕੇ ਖੇਤਾਂ ਵਿੱਚ ਲੁਕ ਗਿਆ ਸੀ, ਜਿਸ ਤੋਂ ਬਾਅਦ ਦੇਰ ਰਾਤ ਉਹ ਆਪਣੇ ਘਰ ਵਾਪਸ ਚਲਾ ਗਿਆ ਪਰ ਅਗਲੇ ਦਿਨ ਉਸ ਦੀ ਮਾਤਾ ਅਤੇ ਉਸਦਾ ਭਰਾ ਮੀਰਾ ਜੀ ਮੰਦਰ ਘੜਾਮ ਵਿੱਚ ਇਹ ਕਹਿ ਕੇ ਛੱਡ ਗਏ ਕਿ ਉਹ ਉਸਨੂੰ ਸ਼ਾਮ ਨੂੰ ਲੈ ਜਾਣਗੇ ਤੇ ਇਹ ਵੀ ਪੱਕਾ ਕਰਕੇ ਗਏ ਕਿ ਜੇਕਰ ਉਸਨੂੰ ਪੁੱਛੇ ਤਾਂ ਮੇਜਰ ਗਿਰ ਵੱਲੋ ਅਗਵਾ ਕਰਕੇ ਇੱਥੇ ਛੱਡ ਜਾਣ ਬਾਰੇ ਦੱਸਣਾ ਹੈ।ਇਸ ਤੋਂ ਬਾਅਦ ਬੰਟੀ ਗਿਰ ਦੀ ਮਾਂ ਅਮਰਜੀਤ ਕੌਰ ਤੋਂ ਜਦੋਂ ਪੁੱਛ-ਗਿੱਛ ਕੀਤੀ ਤਾਂ ਉਸਨੇ ਮੰਨਿਆ ਕਿ ਜਦੋਂ ਉਸਦਾ ਲੜਕਾ ਦੇਰ ਰਾਤ ਘਰ ਆ ਗਿਆ ਸੀ,ਉਸ ਤੋਂ ਪਹਿਲਾਂ ਪੁਲਿਸ ਪਾਸ ਆਪਣਾ ਮੁੱਕਦਮਾ ਦਰਜ ਕਰਵਾ ਚੁੱਕੀ ਸੀ, ਜਿਸ ਦੀ ਆੜ ਵਿੱਚ ਉਹ ਮੇਜਰ ਗਿਰ ਨੂੰ ਇਸ ਮੁੱਕਦਮਾ ਵਿੱਚ ਫਸਾ ਕੇ ਪੈਸੇ ਬਟੋਰਨਾ ਚਾਹੁੰਦੀ ਸੀ।

-PTCNews

Related Post