ਕਰਜੇ ਨੇ ਲਈ ਇੱਕ ਹੋਰ ਕਿਸਾਨ ਦੇ ਜਵਾਨ ਪੁੱਤ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ

By  Jashan A January 1st 2019 03:53 PM

ਕਰਜੇ ਨੇ ਲਈ ਇੱਕ ਹੋਰ ਕਿਸਾਨ ਦੇ ਜਵਾਨ ਪੁੱਤ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ ,ਭਵਾਨੀਗੜ੍ਹ: ਪੰਜਾਬ ‘ਚ ਲਗਾਤਾਰ ਕਰਜੇ ਨੂੰ ਲੈ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਤੱਕ ਸੂਬੇ ਦੇ ਅਨੇਕਾਂ ਹੀ ਕਿਸਾਨ ਇਸ ਅੱਗ ‘ਚ ਸੜ੍ਹ ਕੇ ਸੁਆਹ ਹੋ ਚੁੱਕੇ ਹਨ।ਸਰਕਾਰ ਦੇ ਲੱਖ ਦਾਅਦਿਆਂ ਦੇ ਬਾਵਜੂਦ ਪੰਜਾਬ ‘ਚ ਕਿਸਾਨ ਪਰਿਵਾਰਾਂ ਵਲੋਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ।

bhawanigarh ਕਰਜੇ ਨੇ ਲਈ ਇੱਕ ਹੋਰ ਕਿਸਾਨ ਦੇ ਜਵਾਨ ਪੁੱਤ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ

ਭਵਾਨੀਗੜ੍ਹ ਦੇ ਨੇੜਲੇ ਪਿੰਡ ਸੰਘਰੇੜੀ ਵਿਖੇ ਇੱਕ ਪਰਿਵਾਰ ਦੀਆਂ ਨਵੇਂ ਸਾਲ ਦੀਆਂ ਖੁਸ਼ੀਆਂ ਉਸ ਸਮੇਂ ਗਮ ਵਿਚ ਬਦਲ ਗਈਆਂ ਜਦੋ ਉਹਨਾਂ ਦੇ ਇਕਲੌਤੇ ਪੁੱਤਰ ਨੇ ਖ਼ੁਦਕੁਸ਼ੀ ਕਰ ਲਈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਇਸ ਨੌਜਵਾਨ ਕਰਜੇ ਤੋਂ ਪ੍ਰੇਸ਼ਾਨ ਹੋ ਕੇ ਖੇਤ 'ਚ ਜਾ ਕੇ ਖੁਦਕੁਸ਼ੀ ਕਰ ਲਈ।

bhawanigarh ਕਰਜੇ ਨੇ ਲਈ ਇੱਕ ਹੋਰ ਕਿਸਾਨ ਦੇ ਜਵਾਨ ਪੁੱਤ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ

ਇਸ ਘਟਨਾ ਦਾ ਪਤਾ ਚੱਲਦਿਆਂ ਹੀ ਪਰਿਵਾਰ 'ਚ ਮਾਤਮ ਛਾ ਗਿਆ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਦਾ ਜਾਇਜਾ ਲੈਂਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਉਨ੍ਹਾਂ ਕੋਲ ਸਿਰਫ 3 ਕਿੱਲੇ ਜ਼ਮੀਨ ਹੈ ਅਤੇ ਉਨ੍ਹਾਂ ਦੇ ਸਿਰ ਵੱਖ-ਵੱਖ ਬੈਂਕਾਂ ਦਾ 12 ਲੱਖ ਦੇ ਕਰੀਬ ਕਰਜ਼ਾ ਹੈ। ਜਿਸ ਕਾਰਨ ਉਸ ਦਾ ਪੁੱਤਰ ਕਾਫੀ ਪਰੇਸ਼ਾਨ ਰਹਿੰਦਾ ਸੀ। ਜਿਸ ਤੋਂ ਬਾਅਦ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ।

-PTC News

Related Post