ਪੰਜਾਬੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਕਿਰਨ ਕੁਮਾਰੀ ਨੂੰ ਰਾਸ਼ਟਰਪਤੀ ਵੱਲੋਂ 'ਰੋਲ ਆਫ ਮਾਡਲ' ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ

By  Jashan A November 13th 2018 04:28 PM

ਪੰਜਾਬੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਕਿਰਨ ਕੁਮਾਰੀ ਨੂੰ ਰਾਸ਼ਟਰਪਤੀ ਵੱਲੋਂ 'ਰੋਲ ਆਫ ਮਾਡਲ' ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ,ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮਾਜ ਵਿਗਿਆਨ ਵਿਭਾਗ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਕਾਰਜਸ਼ੀਲ ਡਾ. ਕਿਰਨ ਕੁਮਾਰੀ ਨੂੰ ਅੰਤਰਰਾਸ਼ਟਰੀ ਵਿਕਲਾਂਗ ਦਿਵਸ ਦੇ ਮੌਕੇ ਤੇ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਥ ਵੱਲੋਂ 'ਰੋਲ ਆਫ ਮਾਡਲ' ਐਵਾਰਡ ਨਾਲ ਸਨਮਾਨਿਆ ਜਾਣਾ ਹੈ।

3 ਦਸੰਬਰ ਨੂੰ ਮਿਲਣ ਵਾਲੇ ਇਸ ਵਕਾਰੀ ਐਵਾਰਡ ਸੰਬੰਧੀ ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਸੰਬੰਧਤ ਵਿਭਾਗ ਵੱਲੋਂ ਬਕਾਇਦਾ ਪੱਤਰ ਲਿਖ ਕੇ ਸੂਚਿਤ ਕੀਤਾ ਗਿਆ ਹੈ। ਜਿ਼ਕਰਯੋਗ ਹੈ ਕਿ ਡਾ. ਕਿਰਨ ਕੁਮਾਰੀ ਨੇਤਰਹੀਣ ਹੋਣ ਦੇ ਬਾਵਜੂਦ ਆਪਣੀ ਸਖਤ ਮਿਹਨਤ ਦੇ ਬਲਬੂਤੇ ਯੂਨੀਵਰਸਿਟੀ ਦੇ ਇਸ ਵਿਭਾਗ ਵਿਖੇ ਅਧਿਆਪਕਾਂ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।

ਹੋਰ ਪੜ੍ਹੋ: ਅਮਰੀਕਾ ਦਾ ਵੱਡਾ ਫੈਸਲਾ, 52 ਭਾਰਤੀ ਕੀਤੇ ਡਿਟੇਨ

ਖੋਜ਼ ਦੇ ਖੇਤਰ ਵਿਚ ਉਨ੍ਹਾਂ ਦੇ ਅੰਤਰਗਤ ਹੁਣ ਤੱਕ ਇੱਕ ਵਿਦਿਆਰਥੀ ਵੱਲੋਂ ਆਪਣੀ ਪੀ-ਐੱਚ. ਡੀ. ਸੰਪੰਨ ਕਰ ਲਈ ਗਈ ਹੈ ਜਦੋਂ ਕਿ ਪੰਜ ਹੋਰ ਵਿਦਿਆਰਥੀ ਪੀ-ਐੱਚ.ਡੀ. ਅਤੇ ਸੱਤ ਵਿਦਿਆਰਥੀ ਐਮ.ਫਿਲ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਪਿਛਲੇ ਸਾਲ ਤਿੰਨ ਦਸੰਬਰ ਨੂੰ ਵਿਸ਼ੇਸ ਤੌਰ ਤੇ ਸਨਮਾਨਿਆ ਜਾ ਚੁੱਕਾ ਹੈ।

ਇਸ ਪ੍ਰਾਪਤੀ ਤੋਂ ਇਲਾਵਾ ਡਾ.ਕਿਰਨ ਇਸ ਸਮੇਂ ਪੰਜਾਬ ਸੂਬੇ ਦੇ ਵਿਕਲਾਂਗ ਬੋਰਡ ਦੇ ਸਲਾਹਕਾਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਆਪਣੀ ਇਨ੍ਹਾਂ ਪ੍ਰਾਪਤੀਆਂ ਕਾਰਨ ਉਹ ਜਿ਼ੰਦਗੀ ਵਿਚ ਹੋਰਨਾਂ ਲੋਕਾਂ ਲਈ ਵੀ ਪ੍ਰੇਰਣਾ ਸ਼ਰੋਤ ਵਜੋਂ ਵਿਚਰ ਰਹੇ ਹਨ।

—PTC News

Related Post