ਪਟਿਆਲਾ 'ਚ ਪੀ.ਆਰ.ਟੀ.ਸੀ ਬੱਸ ਨੇ ਬੱਚਿਆਂ ਦੇ ਸਕੂਲੀ ਆਟੋ ਨੂੰ ਮਾਰੀ ਟੱਕਰ, 7 ਬੱਚੇ ਜ਼ਖਮੀ

By  Joshi November 2nd 2018 12:13 PM

ਪਟਿਆਲਾ 'ਚ ਪੀ.ਆਰ.ਟੀ.ਸੀ ਬੱਸ ਨੇ ਬੱਚਿਆਂ ਦੇ ਸਕੂਲੀ ਆਟੋ ਨੂੰ ਮਾਰੀ ਟੱਕਰ, 7 ਬੱਚੇ ਜ਼ਖਮੀ,ਪਟਿਆਲਾ: ਦਿਨ ਬ ਦਿਨ ਪੰਜਾਬ ਅੰਦਰ ਸੜਕ ਦੁਰਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿਸ ਦੌਰਾਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ।

ਅਜਿਹਾ ਹੀ ਇੱਕ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਸੜਕ ਹਾਦਸੇ ਦੌਰਾਨ 7 ਬੱਚੇ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮਿੰਨੀ ਸਕੱਤਰੇਤ ਦੇ ਨੇੜੇ ਪੁਲਸ ਲਾਈਨ ਦੇ ਸਾਹਮਣੇ ਵਾਪਰੀ।

ਹੋਰ ਪੜ੍ਹੋ: ਈਸੜੂ ਨੇੜੇ ਸੈਰ ਕਰ ਰਹੀਆਂ ਔਰਤਾਂ ‘ਤੇ ਪਲਟੀ ਬੱਸ ,ਇੱਕ ਮੌਤ, ਕਈ ਜ਼ਖਮੀ

ਜਿਸ ਦੌਰਾਨ ਪੀ.ਆਰ.ਟੀ.ਸੀ ਦੀ ਇਕ ਬੱਸ ਨੇ ਸਕੂਲ ਜਾ ਰਹੇ ਬੱਚਿਆਂ ਦੇ ਆਟੋ ਨੂੰ ਪਿਛੋਂ ਦੀ ਟੱਕਰ ਮਾਰ ਦਿੱਤੀ।ਸੂਤਰਾਂ ਅਨੁਸਾਰ ਇਹਨਾਂ ਜ਼ਖਮੀ ਬੱਚਿਆਂ ਨੂੰ ਨੇੜੇ ਹਸਪਤਾਲ ਵਿੱਚ ਇਲਾਜ ਲਈ ਭਾਰਤੀ ਕਰਵਾ ਦਿੱਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

—PTC News

Related Post