ਆਪਣੇ ਹਾਲਾਤਾਂ ਤੋਂ ਹਾਰ ਚੁੱਕੇ ਲੋਕਾਂ ਲਈ ਪ੍ਰੇਰਨਾ ਹੈ ਇਸ ਮਾਸੂਮ ਦੀਆਂ ਤਸਵੀਰਾਂ, ਤੁਸੀਂ ਵੀ ਦੇਖੋ

By  Jashan A September 12th 2019 08:21 PM -- Updated: September 13th 2019 01:39 PM

ਆਪਣੇ ਹਾਲਾਤਾਂ ਤੋਂ ਹਾਰ ਚੁੱਕੇ ਲੋਕਾਂ ਲਈ ਪ੍ਰੇਰਨਾ ਹੈ ਇਸ ਮਾਸੂਮ ਦੀਆਂ ਤਸਵੀਰਾਂ, ਤੁਸੀਂ ਵੀ ਦੇਖੋ,ਪਟਿਆਲਾ: ਅਕਸਰ ਹੀ ਦੇਖਿਆ ਜਾਂਦਾ ਹੈ ਕਿ ਇਨਸਾਨ ਆਪਣੀਆਂ ਕਮਜ਼ੋਰੀਆਂ ਨੂੰ ਛਪਾਉਣ ਲਈ ਹਾਲਾਤਾਂ ਨੂੰ ਕਸੂਰਵਾਦ ਠਹਿਰਾਉਂਦਾ ਹੈ, ਪਰ ਜਿਸ 'ਚ ਕੁਝ ਕਰਨ ਦੀ ਹਿੰਮਤ ਹੋਵੇ, ਉਹ ਪੱਥਰਾਂ ਦਾ ਸੀਨਾ ਪਾੜ ਕੇ ਵੀ ਕਾਮਯਾਬ ਹੋ ਜਾਂਦਾ ਹੈ। ਬਹੁਤ ਸਾਰੇ ਲੋਕ ਨੇ ਜੋ ਆਪਣੀ ਮੇਹਨਤ ਦੇ ਬਲ 'ਤੇ ਕਾਮਯਾਬ ਹੋਏ ਹਨ।

school child ਅਜਿਹੇ 'ਚ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਤੋਂ ਕੁਝ ਖ਼ੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਇੱਕ ਪਿਤਾ ਆਪਣੀ ਬੇਟੀ ਨੂੰ ਰਿਕਸ਼ਾ ਰੇਹੜੀ 'ਤੇ ਬਿਠਾ ਕੇ ਸਕੂਲ ਛੱਡਣ ਜਾ ਰਿਹਾ ਹੈ। ਤੁਸੀਂ ਸਾਫ ਦੇਖ ਸਕਦੇ ਹੋ ਕੇ ਬੱਚੀ ਦੇ ਹੱਥ 'ਚ ਕਿਤਾਬਾਂ ਨੇ, ਚੇਹਰੇ 'ਤੇ ਮੁਸਕਰਾਹਟ ਤੇ ਉਹ ਪੜ੍ਹਦੀ ਹੋਈ ਆਪਣੀ ਮੰਜ਼ਿਲ ਵੱਲ ਵਧਦੀ ਜਾ ਰਹੀ ਹੈ।

school childਇਹਨਾਂ ਤਸਵੀਰਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਸਾਨੂੰ ਕਦੇ ਵੀ ਆਪਣੇ ਹਾਲਾਤਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਤੇ ਆਪਣੀ ਮੇਹਨਤ ਸਦਕਾ ਉਹਨਾਂ ਦਾ ਟਾਕਰਾ ਕਰ ਅੱਗੇ ਵਧਣਾ ਚਾਹੀਦਾ ਹੈ। ਜਿਸ 'ਚ ਪੜ੍ਹਨ ਅਤੇ ਮੇਹਨਤ ਕਰਨ ਦੀ ਲਗਨ ਹੋਵੇ ਉਹ ਮਹਿੰਗੇ ਸਕੂਲਾਂ ਤੇ ਵੈਨਾਂ ਦੀ ਬਜਾਏ ਰਿਕਸ਼ਾ ਰੇਹੜੀ 'ਤੇ ਜਾ ਕੇ ਵੀ ਪੜ੍ਹ ਸਕਦਾ ਹੈ ਅਤੇ ਆਪਣੇ ਸੁਪਨਿਆਂ ਨੂੰ ਖੰਭ ਦੇ ਸਕਦਾ ਹੈ। ਇਹ ਨਜ਼ਾਰਾ ਵੇਖ ਕੇ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ, ਭਾਈ ਵੀਰ ਸਿੰਘ ਜੀ ਦੀ ਕਵਿਤਾ ਯਾਦ ਆ ਗਈ, ਜਿਸ ਵਿਚ ਲਗਨ ਨੂੰ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਰਚਿਆ ਹੈ।

*ਸੀਨੇ ਖਿੱਚ ਜਿਨ੍ਹਾਂ ਨੇ ਖਾਧੀ,

ਓ ਕਰ ਅਰਾਮ ਨਹੀਂ ਬਹਿੰਦੇ।

ਨਿਹੁੰ ਵਾਲੇ ਨੈਣਾਂ ਕੀ ਨੀਂਦਰ ?

ਓ ਦਿਨੇ ਰਾਤ ਪਏ ਵਹਿੰਦੇ।

ਇਕੋ ਲਗਨ ਲਗੀ ਲਈ ਜਾਂਦੀ,

ਹੈ ਟੋਰ ਅਨੰਤ ਉਨ੍ਹਾਂ ਦੀ-ਵਸਲੋਂ ਉਰੇ ਮੁਕਾਮ ਨ ਕੋਈ

ਸੋ ਚਾਲ ਪਏ ਨਾਤ ਰਹਿੰਦੇ।*

school childਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਜੋਕੇ ਸਮੇਂ 'ਚ ਸਾਡੇ ਸਮਾਜ 'ਚ ਲੜਕੀਆਂ ਨੂੰ ਉਨ੍ਹੀ ਮਹੱਤਤਾ ਨਹੀਂ ਦਿੱਤੀ ਜਾਂਦੀ, ਜਿੰਨ੍ਹੀ ਕਿ ਮੁੰਡਿਆਂ ਨੂੰ ਦਿੱਤੀ ਜਾਂਦੀ ਹੈ। ਘਰ ’ਚ ਮੁੰਡਾ ਹੋਣ ’ਤੇ ਪਰਿਵਾਰ ਵਾਲਿਆਂ ਵਲੋਂ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ, ਜੇਕਰ ਕੁੜੀ ਹੋ ਜਾਵੇ ਤਾਂ ਸੋਗ ਪੈ ਜਾਂਦਾ ਹੈ। ਕਈ ਮਾਂ-ਬਾਪ ਤਾਂ ਅਜਿਹੇ ਵੀ ਹੁੰਦੇ ਹਨ, ਜੋ ਕੁੜੀ ਦਾ ਜਨਮ ਹੋਣ ਤੋਂ ਪਹਿਲਾਂ ਹੀ ਮੌਤ ਦੇ ਘਾਟ ਉਤਾਰ ਦਿੰਦੇ ਹਨ।

-PTC News

Related Post