ਸਟੇਟ ਬੈਂਕ ਆਫ ਇੰਡੀਆ ਨੇ ਪਟਿਆਲਾ ਸ਼ਾਖ਼ਾ ਨੂੰ ਫਾਈਨਾਂਸ਼ੀਅਲ ਇਨਕਲੂਜ਼ਨ ਅਤੇ ਮਾਈਕਰੋ ਮਾਰਕੀਟ ਨੈਟਵਰਕ ਦੀ ਮੁੱਖ ਸ਼ਾਖ਼ਾ ਐਲਾਨਿਆ

By  Jashan A August 1st 2019 07:57 PM

ਸਟੇਟ ਬੈਂਕ ਆਫ ਇੰਡੀਆ ਨੇ ਪਟਿਆਲਾ ਸ਼ਾਖ਼ਾ ਨੂੰ ਫਾਈਨਾਂਸ਼ੀਅਲ ਇਨਕਲੂਜ਼ਨ ਅਤੇ ਮਾਈਕਰੋ ਮਾਰਕੀਟ ਨੈਟਵਰਕ ਦੀ ਮੁੱਖ ਸ਼ਾਖ਼ਾ ਐਲਾਨਿਆ

ਪੇਂਡੂ ਤੇ ਅਰਧ ਸ਼ਹਿਰੀ ਖੇਤਰਾਂ ਵਿਚ ਅਟਲ ਪੈਨਸ਼ਨ ਵਰਗੀਆਂ ਯੋਜਨਾਵਾਂ ਵਿਚ ਲੋਕਾਂ ਨੂੰ ਸ਼ਾਮਲ ਕਰਨ ਵਾਸਤੇ ਮੁਹਿੰਮ ਆਰੰਭੀ

ਪਟਿਆਲਾ: ਸਟੇਟ ਬੈਂਕ ਆਫ ਇੰਡੀਆ ਵੱਲੋਂ ਪਟਿਆਲਾ ਬ੍ਰਾਂਚ ਨੂੰ ਵਿੱਤੀ ਸਮਾਵੇਸ਼ਨ (ਫਾਈਨਾਂਸ਼ੀਅਲ ਇਨਕਲੂਜ਼ਨ) ਅਤੇ ਸੂਖਮ ਵਪਾਰਕ ਨੈਟਵਰਕ (ਮਾਈਕਰੋ ਮਾਰਕੀਟ ਨੈਟਵਰਕ) ਦਾ ਪਟਿਆਲਾ ਤੋਂ ਸ਼ੁਭ ਆਰੰਭ ਕੀਤਾ ਗਿਆ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਪੇਂਡੂ ਆਬਾਦੀ ਨੂੰ ਬੈਂਕਾਂ ਦੀ ਮੁੱਖ ਧਾਰਾ ਨਾਲ ਜੋੜਿਆ ਜਾ ਸਕੇ ਅਤੇ ਭਾਰਤੀ ਸਟੇਟ ਬੈਂਕ ਆਫ ਮਾਰਕੀਟ ਸ਼ੇਅਰ ਵਧਾਇਆ ਜਾ ਸਕੇ।

ਇਸ ਯੋਜਨਾ ਦੀ ਸ਼ੁਰੂਆਤ ਬੈਂਕ ਫੇ ਚੇਅਰਮੈਨ ਸ੍ਰੀ ਰਜਨੀਸ਼ ਕੁਮਾਰ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ। ਇਸ ਸ਼ੁਰੂਆਤ ਦੇ ਨਾਲ ਹੀ ਬੈਂਕ ਨੇ ਪਟਿਆਲਾ ਸ਼ਾਖ਼ਾ ਨੂੰ ਇਸ ਯੋਜਨਾ ਦੀ ਮੁੱਖ ਸ਼ਾਖ਼ਾ ਐਲਾਨ ਦਿੱਤਾ ਹੈ। ਇਸ ਬਾਰੇ ਜ਼ਿਆਦਾ ਜਾਣਕਾਰੀ ਦਿੰਦਿਆਂ ਬੈਂਕ ਦੇ ਸੀਨੀਅਰ ਐਡਵਾਈਜ਼ਰ ਮੈਡਮ ਮੰਜੂ ਅਗਰਵਾਲ ਅਤੇ ਚੀਫ ਜਨਰਲ ਮੈਨੇਜਰ ਫਾਈਨਾਂਸ਼ੀਅਲ ਇਨਕਲੂਜ਼ਨ ਮਨੀਸ਼ ਟੰਡਨ ਨੇ ਦੱਸਿਆ ਕਿ ਐਸ ਬੀ ਆਈ ਨੇ ਚੰਡੀਗੜ੍ਹ ਸਾਖ਼ਾ ਨੂੰ ਇਹ ਯੋਜਨਾ ਸ਼ੁਰੂ ਕਰਨ ਵਾਸਤੇ ਚੁਣਿਆ ਹੈ ਅਤੇ ਯੋਜਨਾ ਦੀ ਸ਼ੁਰੂਆਤ ਦੇ ਪਹਿਲੇ ਦਿਨ ਅੱਜ 3100 ਖਾਤੇ ਅਟਲ ਪੈਨਸ਼ਨ ਯੋਜਨਾ ਤਹਿਤ ਖੋਲ੍ਹੇ ਹਨ।

ਉਹਨਾਂ ਦੱਸਿਆ ਕਿ ਚੰਡੀਗੜ੍ਹ ਸਰਕਲ ਦੀਆਂ 673 ਬ੍ਰਾਂਚਾਂ ਇਸ ਨਵੀਂ ਯੋਜਨਾ ਵਿਚ ਸ਼ਾਮਲ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਹ ਯੋਜਨਾ ਪਹਿਲੇ ਤਿੰਨ ਮਹੀਨੇ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿਚ ਛੋਟੇ ਤੇ ਮੱਧਮ ਵਰਗ ਦੇ ਵਪਾਰੀ ਤੇ ਹੋਰ ਕਮਜ਼ੋਰ ਵਰਗਾਂ ਨੂੰ ਅਟਲ ਪੈਨਸ਼ਨ ਯੋਜਨਾ ਵਰਗੀਆਂ ਵਿੱਤੀ ਸੁਰੱਖਿਆ ਵਾਲੀਆਂ ਯੋਜਨਾਵਾਂ ਨਾਲ ਜੋੜਿਆ ਜਾਵੇਗਾ।

ਹੋਰ ਪੜ੍ਹੋ:ਸਟੇਟ ਬੈਂਕ ਆਫ ਇੰਡੀਆ ਦੇ ਗਾਹਕਾਂ ਲਈ ਖੁਸ਼ਖ਼ਬਰੀ,ਦਿੱਤਾ ਇਹ ਤੋਹਫ਼ਾ

ਉਹਨਾਂ ਦੱਸਿਆ ਕਿ ਜਿਹੜੀਆਂ ਸ਼ਾਖ਼ਾਵਾਂ ਚੁਣੀਆਂ ਗਹੀਆਂ ਹਨ, ਉਹਨਾਂ ਵਾਸਤੇ ਅਸੀਂ ਤੈਅ ਕੀਤਾ ਕਿ ਸ਼ਾਖ਼ਾ ਦਾ ਕਰਜ਼ਾ 15 ਕਰੋੜ ਤੋਂ ਵੱਧ ਦਾ ਨਹੀਂ ਹੋਣਾ ਚਾਹੀਦਾ ਅਤੇ ਜੇਕਰ ਵੱਧ ਹੈ ਤਾਂ 50 ਫੀਸਦੀ ਖੇਤੀਬਾੜੀ ਕਰਜ਼ਾ ਹੋਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਜਿਹੜੀਆਂ ਸ਼ਾਖਾਵਾਂ ਵਿਚ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ, ਉਹ ਸਾਰੀਆਂ ਹੀ ਪੇਂਡੂ ਜਾਂ ਅਰਧ ਸ਼ਹਿਰੀ ਇਲਾਕਿਆਂ ਨਾਲ ਸਬੰਧਤ ਹਨ।

ਉਹਨਾਂ ਕਿਹਾ ਕਿ ਮੁੱਖ ਮਕਸਦ ਲੋਕਾਂ ਨੂੰ ਇਹ ਸਮਝਾਉਣਾ ਹੈ ਕਿ ਪੈਨਸ਼ਨ ਸਿਆਣੀ ਉਮਰ ਵਿਚ ਲਾਭਦਾਇਰ ਹੁੰਦੀ ਹੈ। ਉਹਨਾਂ ਕਿਹਾ ਕਿ 1000 ਰੁਪਏ ਤੱਕ ਦੀ ਰਾਸ਼ੀ ਦੇ ਮਾਮਲੇ ਵਿਚ ਭਾਰਤ ਸਰਕਾਰ ਬਰਾਬਰ ਦਾ ਯੋਗਦਾਨ ਪੈਨਸ਼ਨ ਵਾਸਤੇ ਪਾਉਂਦੀ ਹੈ ਅਤੇ ਬਾਕੀ ਮਾਮਲਿਆਂ ਵਿਚ ਸਿਰਫ ਇਕ ਹਜ਼ਾਰ ਰੁਪਏ ਉਪਰਲੀ ਹੱਦ ਹੈ।

ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀਮਤੀ ਮੰਜੂ ਅਗਰਵਾਲ ਨੇ ਦੱਸਿਆ ਕਿ ਸਟੇਟ ਬੈਂਕ ਗਰੁੱਪ ਦੇ ਰਲੇਵੇਂ ਮਗਰੋਂ ਚੰਡੀਗੜ੍ਹ ਸਰਕਲ ਵਿਚ ਕੰਮ 5 ਫੀਸਦੀ ਵਧਿਆ ਹੈ ਅਤੇ ਜੋ ਸਰਕਲ ਪਹਿਲਾਂ ਬੈਂਕ ਦੇ ਕ੍ਰਮ ਵਿਚ 17ਵੇਂ ਸਥਾਨ 'ਤੇ ਸੀ, ਉਹ ਹੁਣ ਤੀਜੇ ਸਥਾਨ 'ਤੇ ਆ ਗਿਆ ਹੈ।

ਪੀ ਵੀ ਐਸ ਐਲ ਐਨ ਮੂਰਤੀ ਮੁੱਖ ਰਣਨੀਤੀ ਅਫਸਰ, ਸੁਭਾਸ਼ ਜੋਇਨਵਾਲ, ਰਾਜੇਸ਼ ਗੁਪਤਾ, ਅਜਿਲ ਠਾਕੁਰ, ਗੋਕੁਲ ਚੰਦ ਸ਼ਰਮਾ, ਅਨੁਜ ਭਟਨਾਗਰ, ਬਾਬੂ ਖਾਨ, ਵਿਜੇ ਸ਼ਾਨਭਾਗ, ਰਾਜੀਵ ਸਰਹਿੰਦੀ ਜਨਰਲ ਸਕੱਤਰ ਏ ਆਈ ਬੀ ਓ ਸੀ ਆਦਿ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

-PTC News

Related Post