ਪਿਤਾ ਦੀ ਨੌਕਰੀ ਨਹੀਂ ਆਈ ਪੁੱਤ ਨੂੰ ਰਾਸ, ਬੇਰਹਿਮੀ ਨਾਲ ਹੋਇਆ ਕਤਲ

By  Joshi November 1st 2018 01:22 PM -- Updated: November 1st 2018 01:26 PM

ਪਿਤਾ ਦੀ ਨੌਕਰੀ ਨਹੀਂ ਆਈ ਪੁੱਤ ਨੂੰ ਰਾਸ, ਬੇਹਰਹਿਮੀ ਨਾਲ ਹੋਇਆ ਕਤਲ,ਪਟਿਆਲਾ: ਬੀਤੀ ਸ਼ਾਮ ਸ਼ਾਹੀ ਸ਼ਹਿਰ ਪਟਿਆਲਾ ਵਿੱਚ 21 ਸਾਲਾ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਉਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ, ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਪਿਤਾ ਦੀ ਵੀ ਹੁਣ ਕੁਝ ਸਮਾਂ ਪਹਿਲਾ ਹੀ ਮੋਤ ਹੋਈ ਸੀ, ਸੂਤਰਾਂ ਅਨੁਸਾਰ ਪਿਤਾ ਦੀ ਥਾਂ 'ਤੇ ਹੀ ਇਸ ਨੂੰ ਸਰਕਾਰੀ ਨੌਕਰੀ ਮਿਲੀ ਸੀ।

ਇਸ ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਉਹਨਾਂ ਨੇ ਲਾਸ਼ ਨੂੰ ਕਬਜੇ ਵਿੱਚ ਲੈਂਦਿਆਂ ਪੋਸਮਾਰਟਮ ਲਈ ਭੇਜ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦੀ ਮੰਨੀਏ ਤਾਂ ਪਟਿਆਲਾ ਵਿੱਚ ਸਥਿਤ ਮਲਟੀਪਰਪਜ ਸਕੂਲ ਦੇ ਬਾਹਰ ਮ੍ਰਿਤਕ ਹਰਦੀਪ 'ਤੇ ਅਣਪਛਾਤੇ ਮੁੰਡਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੇ ਮੋਤ ਦੇ ਘਾਟ ਉਤਾਰ ਦਿੱਤਾ।

ਹੋਰ ਪੜ੍ਹੋ: ਬੈਂਕ ਆਫ ਬੜੌਦਾ ਸਮੇਤ ਇਹ ਬੈਂਕ ਹੋਣ ਜਾ ਰਹੇ ਨੇ ਬੰਦ..!!

ਦੱਸਿਆ ਜਾ ਰਿਹਾ ਹੈ ਕਿ 15 ਦਿਨ ਪਹਿਲਾ ਵੀ ਇਨ੍ਹਾਂ ਦੀ ਲੜਾਈ ਹੋਈ ਸੀ, ਪਰ ਦੋਨਾਂ ਪੱਖਾਂ ਵਿੱਚ ਸਮਝੌਤਾ ਹੋਣ ਕਾਰਨ ਲੜਾਈ ਖਤਮ ਗਈ ਸੀ।ਇਸ ਮੌਕੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤਰ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ।

—PTC News

Related Post