ਪਟਿਆਲਾ ਰੇਂਜ ਦੇ ਆਈ.ਜੀ ਨੂੰ ਹੋਇਆ ਕੋਰੋਨਾ , 1 ਮਾਰਚ ਨੂੰ ਲੁਆਈ ਸੀ ਕੋਰੋਨਾ ਵੈਕਸੀਨ 

By  Shanker Badra March 11th 2021 03:58 PM

ਪਟਿਆਲਾ :  ਟੀਕਾਕਰਨ ਦੇ ਬਾਵਜੂਦ ਦੇਸ਼ ਵਿਚ ਇਨਫੈਕਸ਼ਨ ਦੇ ਮਾਮਲੇ ਇਕ ਵਾਰ ਫਿਰ ਤੇਜ਼ੀ ਨਾਲ ਵਧਣ ਲੱਗੇ ਹਨ। ਇਸ ਦੌਰਾਨ ਪਟਿਆਲਾ ਰੇਂਜ ਦੇ ਆਈ.ਜੀ ਜਤਿੰਦਰ ਸਿੰਘ ਔਲਖ ਨੂੰ ਕੋਰੋਨਾ ਹੋ ਗਿਆ ਹੈ। ਸਿਹਤ ਅਧਿਕਾਰੀਆਂ ਨੇ ਔਲਖ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਹੈ।

Patiala Range IG Jatinder Singh Aulakh coronavirus ਪਟਿਆਲਾ ਰੇਂਜ ਦੇ ਆਈ.ਜੀ ਨੂੰ ਹੋਇਆ ਕੋਰੋਨਾ , 1 ਮਾਰਚ ਨੂੰ ਲੁਆਈ ਸੀ ਕੋਰੋਨਾ ਵੈਕਸੀਨ

ਇੱਥੇ ਇਹ ਵੀ ਦੱਸਣਯੋਗ ਹੈ ਕਿ ਆਈ.ਜੀ ਜਤਿੰਦਰ ਸਿੰਘ ਔਲਖ ਨੇ ਪਿਛਲੇ ਦਿਨੀਂ ਪੰਜਾਬ ਵੁਮੈਨ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅਤੇ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਪ੍ਰੀਨੀਤ ਕੌਰ ਨਾਲ ਅਤੇ ਹੋਰਨਾਂ ਨਾਲ ਸਟੇਜ ਸਾਂਝੀ ਵੀ ਕੀਤੀ ਸੀ। ਸਿਹਤ ਵਿਭਾਗ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਯੂਕੇ ਦਾ ਨਵਾਂ ਸਟ੍ਰੇਨ ਪੰਜਾਬ ਵਿੱਚ ਆ ਚੁੱਕਾ ਹੈ ਅਤੇ ਬਹੁਤ ਜ਼ਿਆਦਾ ਅਹਤਿਆਤ ਵਰਤਣ ਦੀ ਜ਼ਰੂਰਤ ਹੈ।

Patiala Range IG Jatinder Singh Aulakh coronavirus ਪਟਿਆਲਾ ਰੇਂਜ ਦੇ ਆਈ.ਜੀ ਨੂੰ ਹੋਇਆ ਕੋਰੋਨਾ , 1 ਮਾਰਚ ਨੂੰ ਲੁਆਈ ਸੀ ਕੋਰੋਨਾ ਵੈਕਸੀਨ

ਸੂਤਰਾਂ ਨੇ ਕਿਹਾ ਹੈ ਕਿ ਪੰਜਾਬ ਦੀਆਂ ਵੱਖੋ ਵੱਖਰੀਆਂ ਲੈਬਰੋਟਰੀਆਂ ਵਿਚੋਂ 500 ਸੈਂਪਲ ਨਵੇਂ ਵੈਰੀਅੰਟ ਨੂੰ ਜਾਂਚਣ ਲਈ ਸੈਂਪਲ ਪੂਨੇ ਦੀ ਵੈਰੋਲਜੀ ਲੈਬ ਵਿੱਚ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 29 ਦੀ ਰਿਪੋਰਟ ਆ ਚੁੱਕੀ ਹੈ ਅਤੇ 3 ਵਿਚ ਯੂਕੇ ਦਾ ਨਵਾਂ ਸਟ੍ਰੇਨ ਪਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਜਤਿੰਦਰ ਔਲਖ ਨੇ 1 ਮਾਰਚ ਨੂੰ ਕੋਵਿਡ ਵੈਕਸੀਨ ਵੀ ਲੁਆਈ ਸੀ।

Patiala Range IG Jatinder Singh Aulakh coronavirus ਪਟਿਆਲਾ ਰੇਂਜ ਦੇ ਆਈ.ਜੀ ਨੂੰ ਹੋਇਆ ਕੋਰੋਨਾ , 1 ਮਾਰਚ ਨੂੰ ਲੁਆਈ ਸੀ ਕੋਰੋਨਾ ਵੈਕਸੀਨ

ਦੱਸ ਦੇਈਏ ਕਿ ਕੇਂਦਰ ਸਰਕਾਰ ਸੂਬਿਆਂ ਵਿਚ ਕੋਵਿਡ-19 ਟੀਕਾਕਰਨ ਅਭਿਆਨ ਨੂੰ ਤੇਜ਼ ਕਰ ਰਹੀ ਹੈ। ਇਕ ਮਾਰਚ ਤੋਂ ਟੀਕਾਕਰਨ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਸੀ। ਇਸ ਪੜਾਅ ਵਿਚ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਤੇ ਗੰਭੀਰ ਰੋਗ ਨਾਲ ਗ੍ਰਸਤ 45 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਕੋਵਿਡ ਵੈਕਸੀਨ ਦੀ ਖੁਰਾਕ ਦਿੱਤੀ ਜਾ ਰਹੀ ਹੈ।

-PTCNews

Related Post