ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਨਜ਼ਦੀਕ ਨਾਬਾਲਿਗ ਲੜਕੀ ਨਾਲ ਹੋਇਆ ਬਲਾਤਕਾਰ

By  Shanker Badra January 25th 2019 10:16 AM

ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਨਜ਼ਦੀਕ ਨਾਬਾਲਿਗ ਲੜਕੀ ਨਾਲ ਹੋਇਆ ਬਲਾਤਕਾਰ:ਪਟਿਆਲਾ : ਪੰਜਾਬ ਅੰਦਰ ਨਾਬਾਲਿਗ ਲੜਕੀਆਂ ਨਾਲ ਰੇਪ ਦੀਆਂ ਘਟਨਾਵਾਂ ਲਗਾਤਾਰ ਵੱਧੀਆਂ ਜਾ ਰਹੀਆਂ ਹਨ।ਅਜਿਹਾ ਹੀ ਇੱਕ ਮਾਮਲਾ ਅੱਜ ਪਟਿਆਲਾ 'ਚ ਸਾਹਮਣੇ ਆਇਆ ਹੈ ,ਜਿਥੇ ਇੱਕ ਨਾਬਾਲਿਗ ਲੜਕੀ ਦਰਿੰਦਿਆਂ ਦੀ ਦਰਿੰਦਗੀ ਦਾ ਸ਼ਿਕਾਰ ਹੋਈ ਹੈ।

Patiala sheran wala gate Near Minor Girl Rape
ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਨਜ਼ਦੀਕ ਨਾਬਾਲਿਗ ਲੜਕੀ ਨਾਲ ਹੋਇਆ ਬਲਾਤਕਾਰ

ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਨਜ਼ਦੀਕ ਭਾਦਸੋਂ ਦੀ ਇੱਕ 16 ਸਾਲ ਨਾਬਾਲਿਗ ਲੜਕੀ ਨਾਲ ਬਲਾਤਕਾਰ ਹੋਇਆ ਹੈ।ਇਸ ਤੋਂ ਬਾਅਦ ਦੋਸ਼ੀ ਫ਼ਰਾਰ ਹੋ ਗਏ ਹਨ।

Patiala sheran wala gate Near Minor Girl Rape
ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਨਜ਼ਦੀਕ ਨਾਬਾਲਿਗ ਲੜਕੀ ਨਾਲ ਹੋਇਆ ਬਲਾਤਕਾਰ

ਜਾਣਕਾਰੀ ਅਨੁਸਾਰ 3 ਨੌਜਵਾਨ ਲੜਕੀ ਨੂੰ ਵਰਗਲਾ ਕੇ ਆਪਣੇ ਮੋਟਰਸਾਇਕਲ 'ਤੇ ਬਿਠਾ ਕੇ ਪਟਿਆਲਾ ਦੇ ਸ਼ੇਰਾ ਵਾਲਾ ਗੇਟ ਨੇੜੇ ਇੱਕ ਕਮਰੇ ਅੰਦਰ ਲੈ ਗਏ ,ਜਿਥੇ ਇਨ੍ਹਾਂ ਦੋਸ਼ੀਆਂ ਨੇ ਲੜਕੀ ਨੂੰ ਪੀਣ ਵਾਸਤੇ ਕੋਲਡ ਡਰਿੰਕ ਦੇ ਦਿੱਤਾ, ਜਿਸ ਕਾਰਨ ਲੜਕੀ ਬੇਹੋਸ਼ ਹੋ ਗਈ।ਇਸ ਦੌਰਾਨ ਇਨ੍ਹਾਂ ਤਿੰਨੇ ਨੌਜਵਾਨਾਂ ਨੇ ਨਾਬਾਲਿਗ ਲੜਕੀ ਨਾਲ ਬਲਾਤਕਾਰ ਕੀਤਾ।

Patiala sheran wala gate Near Minor Girl Rape
ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਨਜ਼ਦੀਕ ਨਾਬਾਲਿਗ ਲੜਕੀ ਨਾਲ ਹੋਇਆ ਬਲਾਤਕਾਰ

ਇਸ ਤੋਂ ਬਾਅਦ ਦੋਸ਼ੀ ਪੀੜਤ ਲੜਕੀ ਨੂੰ ਦਵਾਈ ਦਿਵਾਉਣ ਦਾ ਬਹਾਨਾ ਬਣਾ ਕੇ ਸ਼ੇਰਾ ਵਾਲਾ ਗੇਟ ਛੱਡ ਕੇ ਫਰਾਰ ਗਏ ਹਨ।ਪੁਲਿਸ ਨੇ ਅਵਿਨਾਸ ਵਾਸੀ ਲਹਿਰਾ, ਹੈਪੀ ਵਾਸੀ ਪਟਿਆਲਾ, ਇੱਕ ਨਾ-ਮਾਲੂਮ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

-PTCNews

Related Post